ਗੁਰਦਵਾਰਾ ਸਾਹਿਬ ਵਿਲਵੋਰਦੇ ਸੰਗਤਾਂ ਦੇ ਦਰਸਨਾਂ ਲਈ 11 ਦਸੰਬਰ ਨੂੰ ਮੁੜ ਖੁੱਲੇਗਾ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਡੇਢ ਮਹੀਨੇ 'ਤੋਂ ਬੰਦ ਗੁਰਦਵਾਰਾ ਸ੍ਰੀ ਗੁਰੂ ਨਾਨਕ ਸਾਹਿਬ ਵਿਲਵੋਰਦੇ ਜੋ 21 ਨਵੰਬਰ ਨੂੰ ਸੰਗਤਾਂ ਦੇ ਦਰਸਨਾਂ ਲਈ ਖੁੱਲਣਾ ਸੀ ਬਾਰੇ ਫੈਸਲਾ ਲੈਂਦਿਆਂ ਵਿਲਵੋਰਦੇ ਸ਼ਹਿਰ ਦੇ ਮੇਅਰ ਨੇ ਇਹ ਪਾਬੰਦੀ 11 ਦਸੰਬਰ ਤੱਕ ਵਧਾ ਦਿੱਤੀ ਸੀ। ਨਵੇਂ ਫੈਸਲੇ ਬਾਅਦ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਮੇਅਰ ਨਾਲ ਗੱਲਬਾਤ ਕੀਤੀ ਗਈ ਸੀ ਅਤੇ ਗੁਰਦਵਾਰਾ ਸਾਹਿਬ ਨੂੰ ਮੁੱੜ ਖੋਲ੍ਹਣ ਬਾਰੇ ਮੇਅਰ ਨਾਲ ਵਿਚਾਰ ਵਟਾਦਰਾਂ ਕਰਦਿਆਂ ਕਮੇਟੀ ਮੈਂਬਰ ਭਾਈ ਜਸਵੀਰ ਸਿੰਘ ਨੇ ਮੇਅਰ ਵੱਲੋਂ ਜਾਰੀ ਸਮਾਂ-ਸੀਮਾਂ ਉਪਰ ਕਿੰਤੂ ਕਰਦਿਆ ਇਹ ਮੰਗ ਰੱਖੀ ਗਈ ਸੀ ਕਿ ਹਫਤਾਵਾਰੀ ਦੀਵਾਨਾਂ ਸਮੇਂ ਸ੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਲਈ ਘੱਟੋ-ਘੱਟ ਪੰਜ ਸਿੰਘਾਂ ਦੀ ਹਾਜਰੀ ਜਰੂਰੀ ਹੈ। ਬੇਸੱਕ ਇਹ ਮੰਗ ਮੇਅਰ ਹੰਸ ਬੋਂਟੇ ਵੱਲੋਂ ਰੱਖੀਆਂ ਸਰਤਾਂ ਦੇ ਮੱਦੇਨਜ਼ਰ ਸੀ ਪਰ ਮੇਅਰ ਵੱਲੋਂ ਕਮੇਟੀ ਨੂੰ ਭੇਜੇ ਪੱਤਰ ਮੁਤਾਬਕ ਉਸ ਨੇ ਉਸੇ ਦਿਨ Ḕਤੋਂ ਹੀ ਧਾਰਮਿਕ ਰਸਮਾਂ ਦੀ ਪੂਰਤੀ ਲਈ ਪੰਜ ਸਿੰਘਾਂ ਦੇ ਅੰਦਰ ਜਾਣ ਅਤੇ ਠਹਿਰਨ ਲਈ ਹਾਂ ਕਰ ਦਿੱਤੀ ਸੀ। ਅਗਲੇ ਹਫਤੇ 9 ਦਸੰਬਰ ਨੂੰ ਮੇਅਰ ਅਤੇ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵੱਲੋਂ ਇਸ ਮਸਲੇ ਦੇ ਹੱਲ ਲਈ ਮੀਟਿੰਗ ਰੱਖੀ ਗਈ ਹੈ ਅਤੇ ਉਸ 'ਤੋਂ ਬਾਅਦ 11 ਦਸੰਬਰ ਨੂੰ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਮੇਅਰ ਦੀ ਹੋਣ ਵਾਲੀ ਮੀਟਿੰਂਗ ਵਿੱਚ ਇਸ ਮਸਲੇ ਦਾ ਸਾਰਥਿਕ ਹੱਲ ਨਿਕਲਣ ਦੀ ਭਾਰੀ ਉਮੀਦ ਹੈ।