ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਫਤਿਹਗੜ੍ਹ ਸਾਹਿਬ ਹਲਕੇ 'ਤੋਂ ਲੋਕ ਸਭਾ ਮੈਂਬਰ ਸਰਦਾਰ ਹਰਿੰਦਰ ਸਿੰਘ ਖਾਲਸਾ ਨੂੰ ਪਿਛਲੇ ਦਿਨੀ ਜਰਮਨੀ ਦੇ ਸਿੱਖਾਂ ਨੇ "ਨਵਾਬ ਕਪੂਰ ਸਿੰਘ ਸੋਨ ਤਗਮੇ" ਨਾਲ ਸਨਮਾਨਿਤ ਕੀਤਾ ।
ਸਿੱਖ ਨਸ਼ਲਕੁਸ਼ੀ ਬਾਰੇ ਯੂਰਪੀਨ ਪਾਰਲੀਮੈਂਟ ਵਿੱਚ ਹੋਈ ਲਾਬੀ ਵਿੱਚ ਹਿੱਸਾ ਲੈਣ ਵਿਸ਼ੇਸ਼ 'ਤੌਰ 'ਤੇ ਯੂਰਪ ਪਹੁੰਚੇ ਆਂਮ ਆਦਮੀ ਪਾਰਟੀ ਦੇ ਆਗੂ ਖਾਲਸਾ ਨੂੰ ਇਹ ਸਨਮਾਂਨ ਉਹਨਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਕਾਂਗਰਸ ਸਰਕਾਰ ਵੱਲੋਂ ਕੀਤੇ ਹਮਲੇ ਦੇ ਵਿਰੋਧ ਵਿੱਚ ਨਾਰਵੇ ਸਥਿਤ ਭਾਰਤੀ ਦੂਤਘਰ ਵਿੱਚ ਫਸਟ ਸੈਕਟਰੀ ਦੀ ਨੌਕਰੀ ਨੂੰ ਠੋਕਰ ਮਾਰਨ ਵੱਜੋਂ ਜਰਮਨੀ ਦੀ ਸਿੱਖ ਸੰਗਤ ਵੱਲੋਂ ਦਿੱਤਾ ਗਿਆ।
ਗੁਰਦਵਾਰਾ ਸਾਹਿਬ ਸਿੱਖ ਸੈਂਟਰ ਫਰੈਂਕਫਰਟ ਵਿਖੇ ਹਰਿੰਦਰ ਸਿੰਘ ਖਾਲਸਾ ਨੂੰ ਸਨਮਾਨਿਤ ਕਰਨ ਸਮੇਂ ਹੋਰਨਾ Ḕਤੋਂ ਇਲਾਵਾ ਭਾਈ ਗੁਰਦਿਆਲ ਸਿੰਘ ਲਾਲੀ, ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਗੁਰਚਰਨ ਸਿੰਘ ਗੁਰਾਇਆ, ਭਾਈ ਸਤਪਾਲ ਸਿੰਘ ਪੱਡਾ, ਸ: ਬਲਕਾਰ ਸਿੰਘ ਬਰਿਆਰ, ਭਾਈ ਮਨਜੀਤ ਸਿੰਘ ਜੋਧਪੁਰੀ, ਸ: ਦਵਿੰਦਰ ਸਿੰਘ ਘਲੋਟੀ, ਨਰਿੰਦਰ ਸਿੰਘ ਘੋਤੜਾ, ਭਾਈ ਕਮਲਜੀਤ ਸਿੰਘ ਰਾਏ, ਭਾਈ ਕੁਲਵਿੰਦਰ ਸਿੰਘ, ਬੱਬਾ ਸਿੰਘ ਗਿੱਲ ਅਤੇ ਭਾਈ ਮਨਜੀਤ ਸਿੰਘ ਹੋਰੀਂ ਹਾਜਰ ਸਨ ।
