ਪੂਰੀ ਕੌਂਮ ਦੇਵੇ ਜਥੇਦਾਰ ਨੰਦਗੜ ਅਤੇ ਭਾਈ ਗੁਰਬਖਸ਼ ਸਿੰਘ ਦਾ ਸਾਥ: ਭਾਈ ਭੂਰਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਅਕਾਲੀ ਦਲ ਬਾਦਲ ਅਤੇ ਆਰ ਐਸ ਐਸ ਦੇ ਭਾਰੀ ਵਿਰੋਧ ਦੇ ਬਾਵਜੂਦ ਸਿੱਖ ਹਿੱਤਾਂ ਲਈ ਡਟੇ ਹੋਏ ਤਖਤ ਸ੍ਰੀ ਦਮਦਮਾਂ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਨੂੰ ਸਿੱਖ ਜਗਤ ਵੱਲੋਂ ਭਰਪੂਰ ਹਿਮਾਇਤ ਮਿਲ ਰਹੀ ਹੈ।
ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜ਼ੀਅਮ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਭੂਰਾ ਨੇ ਜਾਰੀ ਬਿਆਨ ਵਿੱਚ ਸਿੱਖ ਕੌਂਮ ਨੂੰ ਅਪੀਲ ਕੀਤੀ ਹੈ ਕਿ ਉਹ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕਰਵਾਉਣ ਲਈ ਜਥੇਦਾਰ ਨੰਦਗੜ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਪਿਛਲੇ 42 ਦਿਨਾਂ 'ਤੋਂ ਭੁੱਖ ਹੜਤਾਲ 'ਤੇ ਬੈਠ ਕੇ ਸੰਘਰਸ਼ ਕਰ ਰਹੇ ਭਾਈ ਗੁਰਬਖਸ਼ ਸਿੰਘ ਦਾ ਪੂਰਨ ਸਹਿਯੋਗ ਦੇਵੇ।
ਜਾਰੀ ਪ੍ਰੈਸ ਬਿਆਨ ਵਿੱਚ ਭਾਈ ਭੂਰਾ ਨੇ ਜਥੇਦਾਰ ਬਲਵੰਤ ਸਿੰਘ ਨੰਦਗੜ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਅਪਣੇ ਦਿੱਤੇ ਬਿਆਨਾਂ ਅਨੁਸਾਰ ਸਿੱਖੀ ਸਿਧਾਤਾਂ 'ਤੇ ਪਹਿਰਾ ਦਿੰਦੇ ਹੋਏ ਕੌਂਮ ਦੀ ਰਹਿਨੁਮੀ ਕਰਦੇ ਰਹਿਣ ਅਤੇ ਮੁੜ ਬਾਦਲ ਦੇ ਝਾਂਸੇ ਵਿੱਚ ਨਾ ਆਉਣ। ਪੰਜਾਬ ਸਰਕਾਰ ਵੱਲੋਂ ਜਥੇਦਾਰ ਨੰਦਗੜ ਦੀ ਸੁਰੱਖਿਆ ਵਾਪਸ ਲੈਣ ਬਾਰੇ ਗੱਲ ਕਰਦੇ ਹੋਏ ਭੂਰਾ ਨੇ ਕਿਹਾ ਕਿ ਪੂਰੀ ਕੌਂਮ ਹੀ ਜਥੇਦਾਰਾਂ ਦੀ ਸੁਰੱਖਿਆ ਜੇ ਉਹ ਕੌਂਮ ਨੂੰ ਸਹੀ ਅਗਵਾਹੀ ਦਿੰਦੇਂ ਹੋਏ ਸਿੱਖੀ ਸਿਧਾਤਾਂ ਅਨੁਸਾਰ ਫੈਸਲੇ ਲੈਣ ਦੀ ਦ੍ਰਿੜਤਾ ਦਿਖਾਉਣ।