ਅਮਨ ਕਾਹਲੋਂ ਨੇ ਜਰਮਨ ਮੁੱਕੇਬਾਜ਼ੀ ਚੈਂਪੀਅਨਸਿੱਪ 'ਚ ਜਿੱਤਿਆ ਚਾਂਦੀ ਦਾ ਤਗਮਾਂ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਜਰਮਨੀ ਰਹਿੰਦੇ ਕਾਹਲੋਂ ਪਰਿਵਾਰ ਦੇ ਤਿੰਨੋਂ ਬੱਚਿਆਂ ਨੇ ਖੇਡਾਂ ਵਿੱਚ ਢੇਰ ਤਗਮੇਂ ਜਿੱਤੇ ਹਨ। ਸਭ 'ਤੋਂ ਛੋਟੀ ਅਮਨ ਕਾਹਲੋਂ ਨੇ ਕੱਲ ਜਰਮਨੀ ਦੇ ਡੁਸਲਡੋਰਫ ਸ਼ਹਿਰ ਵਿੱਚ ਹੋਈ ਜਰਮਨ ਬਾਕਸਿੰਗ ਚੈਂਪੀਅਨਸਿੱਪ ਵਿੱਚ ਚਾਂਦੀ ਦਾ ਤਗਮਾਂ ਜਿੱਤਿਆ ਹੈ।
ਕੱਲ ਦੇ ਇਸ ਬਾਕਸਿੰਗ ਚੈਂਪੀਅਨਸਿੱਪ ਟੂਰਨਾਂਮੈਂਟ ਵਿੱਚ 15 ਸਾਲਾਂ ਦੀ ਅਮਨ ਕਾਹਲੋਂ ਨੇ ਬੇਸੱਕ ਪਹਿਲੀ ਵਾਰ ਭਾਗ ਲਿਆ ਪਰ ਆਪ Ḕਤੋਂ 6 ਸਾਲ ਵੱਡੀ ਜਰਮਨ ਚੈਪੀਂਅਨ ਲੜਕੀ ਨੂੰ ਤਕੜੀ ਟੱਕਰ ਦਿੰਦਿਆਂ ਫਾਈਨਲ ਗੇੜ ਵਿੱਚ ਸਿਰਫ ਇੱਕ ਅੰਕ ਨਾਲ ਪਛੜਨ ਕਾਰਨ ਦੂਜੇ ਨੰਬਰ 'ਤੇ ਰਹਿੰਦਿਆਂ ਚਾਂਦੀ ਦਾ ਤਗਮਾਂ ਜਿੱਤ ਲਿਆ। ਇਹਨਾਂ ਮੁਕਾਬਲਿਆਂ ਵਿੱਚ ਅਮਨ ਦਾ ਸ਼ਕਤੀਸਾਲੀ ਖੇਡ ਪ੍ਰਦਰਸ਼ਨ ਦੇਖਦਿਆਂ ਉਸਨੂੰ ਜਰਮਨ ਦੀ ਰਾਸਟਰੀ ਟੀਮ ਲਈ ਚੁਣ ਲਿਆ ਗਿਆ ਹੈ। ਕਰਾਟਿਆਂ 'ਤੋਂ ਬਾਕਸਿੰਗ ਵੱਲ ਆਈ ਅਮਨ ਦੀ ਇਹ ਪਹਿਲੀ ਪ੍ਰਾਪਤੀ ਹੈ ਜਿਸਨੇ ਅਪਣੇ 5,2 ਕੱਦ ਦੇ ਮੁਕਾਬਲੇ 6,10 ਲੰਬੇਂ ਕੱਦ ਵਾਲੀ ਜਰਮਨ ਦੀ ਜਾਣੀ-ਪਹਿਚਾਣੀ ਚੈਂਪੀਅਨ ਨੂੰ ਅਪਣੇ ਹੁਨਰ ਦਾ ਲੋਹਾ ਮਨਵਾਇਆ। ਤਰਲੋਚਨ ਸਿੰਘ ਕਾਹਲੋਂ ਦੀ ਲਾਡਲੀ ਧੀ ਅਮਨ ਨੇ ਪਿਛਲੇ ਸਾਲ ਵੀ ਅਪਦੀ ਵੱਡੀ ਭੈਣ ਅਤੇ ਭਰਾ ਦੇ ਨਕਸ਼ੇ ਕਦਮਾਂ 'ਤੇ ਚਲਦਿਆਂ 4 ਸੋਨ ਤਗਮੇਂ ਜਿੱਤੇ ਸਨ।
ਕਾਬਲ-ਏ-ਗੌਰ ਹੈ ਕਿ ਕਾਹਲੋਂ ਪਰਿਵਾਰ ਦੇ ਜਰਮਨ ਵਿੱਚ ਜਨਮੇ ਤਿੰਨੋਂ ਬੱਚੇ ਜਰਮਨ ਵਰਗੇ ਬਹੁਤ ਹੀ ਸਖਤ ਕਾਨੂੰਨਾਂ ਵਾਲੇ ਮੁਲਕ ਦੀਆਂ ਰਾਸਟਰੀ ਟੀਮਾਂ ਵਿੱਚ ਸਾਮਲ ਹੋ ਕੇ ਸਿੱਖ ਧਰਮ ਅਤੇ ਪੰਜਾਬੀ ਭਾਈਚਾਰੇ ਦਾ ਨਾਂ ਰੌਸ਼ਨਾ ਰਹੇ ਹਨ। ਇੱਕੋ ਪਰਿਵਾਰ ਦੇ ਸਾਰੇ ਹੀ ਬੱਚਿਆਂ ਦੇ ਪੱਛਮ ਦੇ ਚੋਟੀ ਦੇ ਦੇਸ਼ ਜਰਮਨ ਦੀ ਰਾਸਟਰੀ ਟੀਮ ਦਾ ਹਿੱਸਾ ਬਣਨ ਅਤੇ ਅਤੇ ਐਨੀ ਘੱਟ ਉਮਰ ਵਿੱਚ ਵੱਡੀਆ ਪ੍ਰਾਪਤੀਆਂ ਕਰਨ ਵਾਲੇ ਕਾਹਲੋਂ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਤਾਂ ਲੱਗਾ ਹੋਇਆ ਹੈ।
ਬੈਲਜ਼ੀਅਮ ਦੇ ਉੱਘੇ ਕਾਰੋਬਾਰੀ ਤਰਸੇਮ ਸਿੰਘ ਸ਼ੇਰਗਿੱਲ ਨੇ ਇਸ ਪਰਿਵਾਰ ਦੀਆਂ ਪ੍ਰਾਪਤੀਆਂ ਦਾ ਸਿਹਰਾ ਤਰਲੋਚਨ ਸਿੰਘ ਕਾਹਲੋਂ ਅਤੇ ਉਹਨਾਂ ਦੀ ਪਤਨੀ ਨੂੰ ਦਿੰਦਿਆਂ ਵਿਦੇਸ਼ੀ ਵਸਦੇ ਸਮੂਹ ਪੰਜਾਬੀਆਂ ਨੂੰ ਇਸ ਪਰਿਵਾਰ 'ਤੋਂ ਸੇਧ ਲੈਦਿਆਂ ਆਪੋ-ਅਪਣੇ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਬੇਨਤੀ ਕੀਤੀ ਹੈ ਤਾਂ ਜੋ ਸਾਡੇ ਬੱਚਿਆਂ ਦਾ ਭਵਿੱਖ ਸਨਮਾਨਯੋਗ ਹੋ ਨਿਬੜੇ।