ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੁੜੇਲ ਜ਼ੇਲ੍ਹ ਵਿੱਚ ਉਮਰ ਕੈਦ ਭੁਗਤ ਰਹੇ ਭਾਈ ਸ਼ਮਸੇਰ ਸਿੰਘ ( ਬੇਅੰਤ ਕਾਂਡ ਵਾਲੇ ) ਦੀ ਸਪੁੱਤਰੀ ਜਿਨ੍ਹਾਂ ਦਾ ਅਨੰਦ ਕਾਰਜ ਪਿਛਲੇ ਦਿਨੀ ਪੂਰਨ ਗੁਰ ਮਰਿਯਾਦਾ ਨਾਲ ਹੋਇਆ ਨੂੰ ਭਾਈ ਰੇਸ਼ਮ ਸਿੰਘ ਬੱਬਰ ਹੋਰਾਂ ਨੇ ਮੁਬਾਰਕਵਾਦ ਦਿੱਤੀ ਹੈ।
ਭਾਈ ਸ਼ਮਸੇਰ ਸਿੰਘ ਦੀ ਬੇਟੀ ਸਰਬਜੀਤ ਕੌਰ ਦਾ ਅਨੰਦ ਕਾਰਜ ਉਹਨਾਂ ਦੇ ਗ੍ਰਹਿ ਪਿੰਡ ਕਵਰਪੁਰਾ, ਪਟਿਆਲਾ ਵਿਖੇ ਹੋਇਆ ਜਿਥੇ ਭਾਈ ਸੁਖਵਿੰਦਰ ਸਿੰਘ ਨਾਗੋਕੇ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲਿਆਂ ਨੇ ਧਾਰਮਿਕ ਰਸਮਾਂ ਨਿਭਾਈਆਂ। ਜਿਕਰਯੋਗ ਹੈ ਕਿ ਭਾਈ ਸ਼ਮਸੇਰ ਸਿੰਘ ਬੇਟੀ ਦਾ ਵਿਆਹ ਕਰਨ ਲਈ ਪੈਰੋਲ 'ਤੇ ਆਏ ਹੋਏ ਹਨ।
