"ਮਾਤਾ ਗੁਜਰੀ ਦੇ ਪੋਤਰੇ" ਗੀਤ ਅੱਜ ਛਣਕਾਰ ਪ੍ਰੋਗਰਾਮ ਵਿੱਚ ਪ੍ਰਸਾਰਿਤ ਹੋਵੇਗਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਦਸ਼ਮ ਪਿਤਾ ਦੇ ਲਾਲਾਂ ਦੀ ਲਾਸਾਨ ਸ਼ਹੀਦੀ ਨੂੰ ਸਮਰਪਤਿ ਗੀਤ "ਧੰਨ ਮਾਤਾ ਗੁਜਰੀ ਦੇ ਪੋਤਰੇ" ਜੋ ਜਸ਼ੂ ਰਿਕਾਰਡਜ਼ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੈ ਕੱਲ੍ਹ 26 ਦਸੰਬਰ ਨੂੰ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ਛਣਕਾਰ ਵਿੱਚ ਦਰਸ਼ਕਾਂ ਦੇ ਰੂਬਰੂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਪੇਸ਼ਕਾਰ ਹਰਜੋਤ ਸੰਧੂ ਹੌਲੈਂਡ ਨੇ ਦੱਸਿਆ ਕਿ ਗਾਇਕ ਰਾਜਦੀਪ ਦਿਉਲ ਵੱਲੋਂ ਗਾਇਆ ਇਹ ਗੀਤ ਬੱਗਾ ਕਾਲੇਵਾਲ ਦੀ ਰਚਨਾ ਹੈ। ਉਹਨਾਂ ਕਿਹਾ ਕਿ ਸਾਡੀ ਕੰਪਨੀ ਸਾਫ ਸੁਥਰਾ ਗਾਉਣ ਅਤੇ ਲਿਖਣ ਵਾਲਿਆਂ ਨੂੰ ਉਤਸ਼ਾਹਿਤ ਕਰਨ ਲਈ ਵਚਨਵੱਧ ਰਹੇਗੀ।