ਸ੍ਰ ਮਾਨ ਵੱਲੋਂ ਭਾਈ ਤਾਰਾ ਦੇ ਮੁਕੱਦਮਿਆਂ ਦੀ ਪੈਰਵਾਈ ਸ਼ਲਾਘਾਯੋਗ: ਜਥੇਦਾਰ ਰੇਸ਼ਮ ਸਿੰਘ

ਈਪਰ, ਬੈਲਜ਼ੀਅਮ (ਪ੍ਰਗਟ ਸਿੰਘ ਜੋਧਪੁਰੀ ) ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਵੱਲੋਂ ਕੱਲ ਭਾਈ ਜਗਤਾਰ ਸਿੰਘ ਤਾਰਾ ਦੇ ਸਾਰੇ ਮੁਕੱਦਮੇ ਪਾਰਟੀ ਵੱਲੋਂ ਲੜਨ ਦੇ ਐਲਾਨ ਦੀ ਪੰਥਕ ਹਲਕਿਆਂ ਵਿੱਚ ਭਾਰੀ ਸ਼ਲਾਘਾ ਹੋ ਰਹੀ ਹੈ। ਬੱਬਰ ਖਾਲਸਾ ਜਰਮਨੀ ਦੇ ਜਥੇਦਾਰ ਰੇਸ਼ਮ ਸਿੰਘ ਵੱਲੋਂ ਜਾਰੀ ਬਿਆਨ ਵਿੱਚ ਉਹਨਾਂ ਸਰਦਾਰ ਮਾਨ ਦੇ ਉਪਰੋਕਤ ਐਲਾਨ ਦੀ ਸ਼ਲਾਘਾ ਕਰਦੇ ਹੋਏ ਉਹਨਾਂ ਦਾ ਧੰਨਵਾਦ ਕੀਤਾ ਹੈ।
ਜਥੇਦਾਰ ਰੇਸ਼ਮ ਸਿੰਘ ਦਾ ਕਹਿਣਾ ਹੈ ਕਿ ਸਰਦਾਰ ਮਾਨ ਨਿਧੜਕ ਹੋ ਕੇ ਸਿੱਖ ਹੱਕਾਂ ਦੀ ਗੱਲ ਕਰ ਰਹੇ ਹਨ ਅਤੇ ਬੰਦੀ ਸਿੰਘਾਂ ਬਾਰੇ ਵੀ ਸੰਜੀਦਾ ਹਨ ਇਸ ਲਈ ਦੇਸ਼-ਵਿਦੇਸ਼ ਦੀਆਂ ਸੰਗਤਾਂ ਧੜੇਬੰਦੀਆਂ 'ਤੋਂ ਉੱਪਰ ਉੱਠ ਕੇ ਸਰਦਾਰ ਮਾਂਨ ਦਾ ਸਾਥ ਦੇਣ। ਇਸਦੇ ਨਾਲ ਹੀ ਉਹਨਾਂ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂੰ ਹੋਰਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਭਾਈ ਜਗਤਾਰ ਸਿੰਘ ਤਾਰਾ ਦੀ ਥਾਈਲੈਂਡ 'ਤੋਂ ਭਾਰਤ ਹਵਾਲਗੀ ਰੁਕਵਾਉਣ ਲਈ ਬਹੁਤ ਮਿਹਨਤ ਕੀਤੀ ਪਰ ਭਾਰਤ ਸਰਕਾਰ ਦੇ ਤਾਨਾਸਾਹੀ ਰਵੱਈਏ ਕਾਰਨ ਸਫਲ ਨਾ ਹੋ ਸਕੇ। ਭਾਈ ਰੇਸ਼ਮ ਸਿੰਘ ਹੋਰਾਂ ਸੰਗਤ ਨੂੰ ਅਪੀਲ ਕੀਤੀ ਕਿ ਭਾਈ ਤਾਰਾ ਦੇ ਨਾਂਮ ਤੇ ਕਿਸੇ ਨੂੰ ਕੋਈ ਪੈਸਾ ਨਾਂ ਦਿੱਤਾ ਜਾਵੇ।