ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਨਵੀ ਆ ਰਹੀ ਪੰਜਾਬੀ ਫਿਲਮ "ਦਾ ਮਾਸਟਰ ਮਾਈਂਡ ਜਿੰਦਾ ਸੁੱਖਾ" ਦੇ ਨਿਰਮਾਤਾ "ਸਿੰਘ ਬ੍ਰਦਰਜ਼ ਆਸਟਰੇਲੀਆ" ਦੀ ਟੀਮ ਦਾ ਤਹਿ ਦਿੱਲਂੋ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਇੱਕ ਬਹੁਤ ਹੀ ਵਧੀਆ ਉਪਰਲਾ ਹੈ । ਅਜਿਹੇ ਉਪਰਾਲਿਆਂ ਦੁਆਰਾ ਹੀ ਸਭ ਲੋਕਾਈ ਨੂੰ ਮਹਾਨ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕਦਾ ਹੈ ।
”ਦਾ ਮਾਸਟਰ ਮਾਈਂਡ ਜਿੰਦਾ ਸੁੱਖਾ" ਫਿਲਮ 5 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ ਇਹ ਫਿਲਮ ਕੌਮੀ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਜੀ ਦੇ ਜੀਵਨ ਉੱਤੇ ਅਧਾਰਿਤ ਹੈ ਇਹਨਾਂ ਮਹਾਨ ਸ਼ਹੀਦਾਂ ਦੇ ਕਾਰਨਾਮੇ ਇਸ ਫਿਲਮ ਵਿੱਚ ਦਿਖਾਏ ਗਏ ਹਨ । ਸੰਤ ਦਾਦੂਵਾਲ ਜੀ ਨੇ ਕਿਹਾ ਕਿ ਅਜਿਹੀਆਂ ਫਿਲਮਾਂ ਲਈ ਸੰਗਤਾਂ ਨੂੰ ਜਿਆਦਾ ਤੋਂ ਜਿਆਦਾ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜ਼ੋ ਸਿੱਖ ਇਤਿਹਾਸ ਨਾਲ ਸਬੰਧਤ ਫਿਲਮਾਂ ਬਨਾਉਣ ਵਾਲੇ ਸੇਵਾਦਾਰ ਵੀਰਾਂ ਦਾ ਉਤਸ਼ਾਹ ਵੱਧ ਸਕੇ ਅਤੇ ਇਹ ਅੱਗੇ ਹੋਰ ਇਹੋ ਜਿਹੇ ਉਪਰਾਲੇ ਕਰਦੇ ਰਹਿਣ । ਸੰਤ ਦਾਦੂਵਾਲ ਜੀ ਨੇ ਸਿੱਖ ਸੰਗਤਾਂ ਨੂੰ ਇਹ ਗੁਹਾਰ ਲਗਾਈ ਕੇ ਉਹ ਇਸ ਫਿਲਮ ਨੂੰ ਜਰੂਰ ਦੇਖਣ ਤਾਂ ਜੋ ਉਹ ਇਹਨਾਂ ਮਹਾਨ ਸ਼ਹੀਦਾਂ ਦੇ ਜੀਵਨ ਦੀ ਅਸਲ ਕਹਾਣੀ ਤੋਂ ਜਾਣੂ ਹੋ ਸਕਣ ।