ਨਵੀਂ ਪੁਸਤਕ 'ਸਿੱਖ ਗਦਰ ਲਹਿਰ 1907 - 1918 ਜਾਰੀ ਕੀਤੀ ਗਈ।

ਕੈਲੇਫੋਰਨੀਆ ਦੇ 99 ਫਰੀਵੇ ਉਪਰ ਫਰਿਜ਼ਨੋ ਅਤੇ ਬੇਕਰਸਫੀਲਡ ਦੇ ਵਿਚਕਾਰ ਵਸੇ ਸੈਲਮਾ ਸ਼ਹਿਰ ਦੇ ਗੁਰੂ ਘਰ ਸ਼੍ਰੀ ਰਵਿਦਾਸ ਜੀ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਮੌਕੇ ਤੇ ਗੁਰੂ ਘਰ ਵਿਖੇ ਸੰਗਤਾਂ ਨਾਲ ਭਰੇ ਦੀਵਾਨ ਹਾਲ ਚ, ਅਮੈਰਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਲ ਖਾਲਸਾ ਅਲਾਇੰਸ, ਅਮੈਰਕਿਨ ਸਿੱਖ ਕੌਂਸਲ, ਇੰਟਰਨੈਸ਼ਨਲ ਸਿੱਖ ਸਾਹਿਤ ਸਭਾ, ਕੌਂਸਲ ਆਫ ਖਾਲਸਤਾਨ, ਪੰਜਾਬੀ ਸਾਹਿਤ ਤੇ ਸੱਭਿਆਚਾਰ ਸੁਸਾਇਟੀ, ਇੰਟਰਨੈਸ਼ਨਲ ਗਦਰ ਮੈਮੋਰੀਅਲ ਗੱਰੁਪ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ ਐਸ ਏ ਆਦਿ ਪੰਥਕ ਸੰਸਥਾਵਾਂ ਵੱਲੋਂ ਸਾਂਝੇ ਤੌਰ ਤੇ, ਡਾਕਟਰ ਜਸਬੀਰ ਸਿੰਘ ਵੱਲੋਂ ਅੰਗਰੇਜੀ ਚ ਲਿੱਖੀ ਨਵੀਂ ਪੁਸਤਕ 'ਸਿੱਖ ਗਦਰ ਲਹਿਰ 1907 - 1918 ਜਾਰੀ ਕੀਤੀ ਗਈ।