ਗੁਰਦਵਾਰਾ ਸਾਹਿਬ ਵਿਲਵੋਰਦੇ ਵੱਲੋਂ ਨੇਪਾਲ ਦੇ ਭੁਚਾਲ ਪੀੜਤਾਂ ਦੀ ਮੱਦਦ

ਕਈ ਸਿੱਖ ਸੰਸਥਾਵਾਂ ਦੀ ਵੀ ਕੀਤੀ ਮਾਲੀ ਮੱਦਦ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਯੂਰਪ ਦੀ ਰਾਜਧਾਨੀ ਬਰੱਸਲਜ਼ 'ਚ ਸੁਸੋਭਿਤ ਗੁਰਦਵਾਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਦੀ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸੰਗਤ ਦੇ ਸਹਿਯੋਗ ਸਦਕਾ ਨੇਪਾਲ ਦੇ ਭੁਚਾਲ ਪੀੜਤਾਂ ਲਈ 1500 ਯੂਰੋ ਦੀ ਮੱਦਦ ਭੇਜੀ ਗਈ ਹੈ। ਪ੍ਰਬੰਧਕ ਕੇਟੀ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਭਾਰਤ ਵਿੱਚ ਸਿੱਖ ਬੰਦੀਆਂ ਦੀ ਦੇਖਭਾਲ ਕਰ ਰਹੀ ਇੰਗਲੈਂਡ ਦੀ ਸੰਸਥਾਂ ਸਿੱਖ ਆਰਗੇਨਾਈਜੇਸ਼ਨ ਫਾਰ ਪਰਿਜ਼ਨਰ ਵੈਲਫੇਅਰ ਨੂੰ ਗੁਰੂਘਰ ਵੱਲੋਂ 500 ਯੂਰੋ, ਪ੍ਰਭ ਆਸਰਾ ਟਰੱਸਟ ਮੋਰਿੰਡਾਂ ਨੂੰ 500 ਯੂਰੋ, ਕੌਂਮੀ ਸ਼ਹੀਦ ਭਾਈ ਸਤਵੰਤ ਸਿੰਘ ਦੀ ਯਾਦ ਵਿੱਚ ਬਣ ਰਹੀ ਯਾਦਗਾਰ ਵਿੱਚ ਹਿੱਸਾ ਪਾਉਣ ਲਈ 500 ਯੂਰੋ ਅਤੇ ਬੀਬੀ ਸੰਦੀਪ ਕੌਰ ਵੱਲੋਂ ਸ਼ਹੀਦ ਸਿੰਘਾਂ ਦੇ ਬੱਚਿਆਂ ਦੀ ਸੇਵਾ ਸੰਭਾਲ ਲਈ ਚਲਾਏ ਜਾ ਰਹੇ ਸ਼ਹੀਦ ਭਾਈ ਧਰਮ ਸਿੰਘ ਕਾਸਤੀਵਾਲ ਚੈਰੀਟੇਬਲ ਟਰੱਸਟ ਨੂੰ ਵੀ 500 ਯੂਰੋ ਦੀ ਮਾਲੀ ਮੱਦਦ ਭੇਜੀ ਗਈ ਹੈ। ਕਮੇਟੀ ਦਾ ਕਹਿਣਾ ਹੈ ਕਿ ਜਿਥੇ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਨੇਪਾਲ ਦੇ ਲੋਕਾਂ ਦੀ ਮੱਦਦ ਕਰਨਾ ਸਰਬੱਤ ਦੇ ਭਲੇ ਅਨੁਸਾਰ ਹੈ ਉਥੇ ਸ਼ਹੀਦ ਸਿੰਘਾਂ ਦੇ ਬੱਚਿਆਂ ਨੂੰ ਸੰਭਾਲ ਕਰ ਰਹੀਆਂ ਸੰਸਥਾਵਾਂ ਦਾ ਖਿਆਲ ਰੱਖਣਾ ਵੀ ਜਰੂਰੀ ਹੈ ਜੋ ਅਪਣੀਆਂ ਕੀਮਤੀ ਜਾਨਾਂ ਕੌਂਮ ਲਈ ਨਿਸ਼ਾਵਰ ਕਰ ਗਏ।