ਕਾਹਲੋਂ ਭੈਣ-ਭਰਾ ਨੇ ਕਰਾਟਿਆਂ ਵਿੱਚ ਫਿਰ ਜਿੱਤੇ 2 ਤਗਮੇਂ

ਅਨੀਤ ਕਰੇਗੀ ਜਰਮਨ ਟੀਮ ਦੀ ਕਪਤਾਨੀ
ਈਪਰ, ਬੈਲਜ਼ੀਅਮ 20 ( ਪ੍ਰਗਟ ਸਿੰਘ ਜੋਧਪੁਰੀ ) ਜਰਮਨੀ ਰਹਿੰਦੇ ਕਾਹਲੋਂ ਪਰਿਵਾਰ ਦੇ ਤਿੰਨੋਂ ਬੱਚਿਆਂ ਨੇ ਛੋਟੀਆਂ ਉਮਰਾਂ ਵਿੱਚ ਹੀ ਢੇਰ ਤਗਮੇਂ ਜਿੱਤੇ ਹਨ । ਇਹਨਾਂ ਵਿੱਚੋਂ ਵੱਡੇ ਦੋਨਾਂ ਭੈਣ-ਭਰਾ ਨੇ ਇਸ ਵਾਰ ਫਿਰ ਚਾਂਦੀ ਅਤੇ ਕਾਂਸ਼ੀ ਦੇ ਤਗਮੇ ਜਿੱਤੇ ਹਨ। ਪੈਰ ‘ਤੇ ਸੱਟ ਲੱਗਣ ਕਾਰਨ ਇੱਕ ਸਾਲ ਦੇ ਅਰਾਮ ਬਾਅਦ ਅਨੀਤ ਕਾਹਲੋਂ ਨੇ ਧਮਾਕੇਦਾਰ ਵਾਪਸੀ ਕਰਦਿਆਂ ਜਿਥੇ ਯੂਰਪ ਕੱਪ ਲਈ ਕੁਆਲੀਫਾਈ ਕਰ ਲਿਆ ਹੈ ੳੱਥੇ ਕਾਂਸੀ ਦਾ ਤਗਮਾਂ ਵੀ ਜਿੱਤ ਲਿਆ। ਇਹਨਾਂ ਮੈਚਾਂ ਦੌਰਾਂਨ ਅਨੀਤ ਨੇ 8 ਫਾਈਟਾਂ ਜਿੱਤੀਆਂ ਅਤੇ ਨੌਵੀਂ ਸਮੇਂ ਵਿਸ਼ਵ ਦੇ ਪਹਿਲੇ ਨੰਬਰ ਦੀ ਸਵਿੱਟਜ਼ਰਲੈਂਡ ਦੀ ਚੋਟੀ ਦੀ ਖਿਡਾਰਨ ਨਾਲ ਬਰਾਬਰ ਰਹਿਣ ਅਤੇ ਕੁੱਲ 41 ਨੰਬਰ ਹਾਸਲ ਕਰਨ ਕਰਕੇ ਤੀਜਾ ਸਥਾਨ ਪ੍ਰਾਪਤ ਕਰਦੀ ਹੋਈ ਨੇ ਕਾਂਸ਼ੀ ਦਾ ਤਗਮਾਂ ਜਿੱਤਿਆ। ਇਸੇ ਤਰਾਂ ਅਨੀਤ ਦੇ ਛੋਟੇ ਭਰਾ ਅਮ੍ਰਿਤ ਕਾਹਲੋਂ ਨੇ ਵੀ ਇਸੇ ਟੂਰਨਾਂਮੈਂਟ ਵਿੱਚ ਹੈਵੀਵੇਟ ਕੈਟਾਗਿਰੀ ਵਿੱਚ ਅਪਦੀ ਖੇਡ ਦਾ ਜਬਰਦਸਤ ਪ੍ਰਦਰਸ਼ਨ ਕਰਦਿਆਂ 8 ਫਾਈਟਾਂ ਅਤੇ ਜਿੱਤੀਆਂ ਅਤੇ ਸਿਰਫ ਇੱਕ ਤੇ ਹੀ ਬਰਾਬਰ ਰਿਹਾ ਜਿਸ ਨੇ 48 ਨੰਬਰ ਲੈ ਕੇ ਚਾਂਦੀ ਦਾ ਤਗਮਾਂ ਜਿੱਤਦਿਆਂ ਯੂਰਪ ਕੱਪ ਲਈ ਵੀ ਕੁਆਲੀਫਾਈ ਕਰ ਲਿਆ ਜਦਕਿ ਡੈਨਮਾਰਕ ਦਾ ਖਿਡਾਰੀ 49 ਨੰਬਰ ਲੈ ਕੇ ਸੋਨ ਤਗਮਾ ਜਿੱਤ ਗਿਆ। ਜਰਮਨੀ ਦੇ ਰਿਮਬਾਗ ਸ਼ਹਿਰ ਵਿੱਚ ਹੋਏ ਇਹਨਾਂ ਯੂਰੋ ਜੰਗਸਟਰ ਰਾਂਦੋਈ ਮੁਕਾਬਲਿਆਂ ਵਿੱਚ 850 ਪ੍ਰਤੀਯੋਗੀਆਂ ਨੇ ਭਾਗ ਲਿਆ ਹੈ। ਜਿਕਰਯੋਗ ਹੈ ਕਿ ਪੰਜਾਬੀ ਮੂਲ ਦੀ ਇਹ ਹੋਣਹਾਰ ਬੱਚੀ ਅਨੀਤ ਕਾਹਲੋਂ ਅਗਲੇ ਮਹੀਨੇ ਫਰਾਂਸ ਵਿੱਚ ਹੋਣ ਵਾਲੀ ਯੂਰਪੀਨ ਕਰਾਟੇ ਚੈਂਪੀਅਨਸਿੱਪ ਲਈ ਜਰਮਨ ਟੀਮ ਦੀ ਕਪਤਾਨੀ ਕਰੇਗੀ।