ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਆਈਆਂ ਭਾਰਤੀ ਹਾਕੀ ਟੀਮਾਂ ਨੂੰ ਇਥੇ ਵਸਦੇ ਭਾਰਤੀ ਭਾਈਚਾਰੇ ਅਤੇ ਖੇਡ ਕਲੱਬਾਂ ਵੱਲੋਂ ਬਹੁਤ ਸਾਰਾ ਮਾਣ ਦਿੱਤਾ ਜਾ ਰਿਹਾ ਹੈ।
ਕੱਲ ਐਂਟਵਰਪਨ ਸ਼ਹਿਰ ਵਿਖੇ ਇਥੋ ਦੇ ਉੱਘੇ ਕਾਰੋਬਾਰੀ ਵਿਜੇ ਮਲਿਕ ਵੱਲੋਂ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨੂੰ ਅਨਾਂ ਪੁਰਾਨਾ ਭਾਰਤੀ ਰੈਸਟੋਰੈਂਟ ਵਿਖੇ ਰਾਤ ਦੇ ਖਾਣੇ ਦੀ ਦਾਅਵਤ ਦਿੱਤੀ ਗਈ। ਇਥੇ ਪਹੁੰਚਣ 'ਤੇ ਰੈਸਟੋਰੈਂਟ ਦੇ ਮਾਲਕਾਂ ਧਰਮਿੰਦਰ ਅਤੇ ਭਾਰਤ ਮੈਨੂੰ ਨੇ ਭਾਰਤੀ ਟੀਮ ਨੂੰ ਜੀ ਆਇਆਂ ਆਖਦਿਆਂ ਸਵਾਗਤ ਕੀਤਾ।
ਸਰਦਾਰ ਸਿੰਘ ਦੀ ਕਪਤਾਨੀ ਹੇਠ ਓਲੰਪਿਕ ਕੁਆਲੀਫਾਈ ਟੂਰਨਾਂਮੈਂਟ ਖੇਡਣ ਆਈ ਟੀਮ ਦੀ ਮਹਿਮਾਂਨਨਿਵਾਜੀ ਲਈ ਇਸ ਸਮੇਂ ਹੋਰਨਾਂ 'ਤੋਂ ਇਲਾਵਾ ਤਰਸੇਮ ਸਿੰਘ ਸ਼ੇਰਗਿੱਲ, ਮਿਸਟਰ ਬਿੰਦਰਾ, ਗਾਇਕ ਚਰਨਜੋਤ ਸਿੰਘ ਬਡਵਾਲ, ਮਿ ਗੌਰਵ ਸ਼ਰਮਾ, ਪਵਨ ਸ਼ਰਮਾ, ਸਵਿੰਦਰ ਸਿੰਘ ਢਿੱਲ੍ਹੋਂ ਅਤੇ ਮਿਸਟਰ ਦਲੀਪ ਸਮੇਤ ਬਹੁਤ ਸਾਰੇ ਹਾਕੀ ਪ੍ਰੇਮੀ ਹਾਜਰ ਸਨ।
