ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਯੂਰਪ ਫੇਰੀ ਦੌਰਾਂਨ ਪੰਜਾਬੀਆਂ ਵੱਲੋਂ ਦਿੱਤੇ ਭਰਵੇਂ ਹੁੰਗਾਂਰੇ ਬਾਅਦ ਬੈਂਸ ਭਰਾਵਾਂ ਨੇ ਟੀਮ ਇੰਨਸਾਫ਼ ਦੇ ਯੂਰਪ ਯੁਨਿਟ ਦੇ ਗਠਨ ਦਾ ਐਲਾਨ ਕੀਤਾ ਹੈ। ਅੱਜ ਪ੍ਰੈਸ ਨਾਲ ਗੱਲਬਾਤ ਕਰਦਿਆਂ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਗੁਰੂਆਂ ਪੀਰਾਂ ਦੀ ਪਵਿੱਤਰ ਛੋਹ ਪ੍ਰਾਪਤ ਪੰਜਾਬ ਦੀ ਧਰਤੀ ਨੂੰ ਰੇਤ ਮਾਫ਼ੀਆ ਅਤੇ ਨਸ਼ਿਆਂ ਦੇ ਵਗਦੇ ਛੇਵੇਂ ਦਰਿਆ 'ਤੋ ਮੁਕਤ ਕਰਵਾਉਣ ਲਈ ਉਹ ਦੁਨੀਆਂ ਭਰ ਦੇ ਪੰਜਾਬੀਆਂ ਦਾ ਸਾਥ ਮੰਗਦੇ ਹਨ।
ਸਰਦਾਰ ਬੈਂਸ ਨੇ ਕਿਹਾ ਕਿ ਅਸੀਂ ਇਸ ਯੂਰਪ ਫੇਰੀ ਦੌਰਾਂਨ ਮਹਿਸੂਸ ਕੀਤਾ ਕਿ ਪ੍ਰਵਾਸੀ ਪੰਜਾਬੀ ਬਹੁਤ ਜਾਗਰੂਕ ਹੋ ਚੁੱਕੇ ਹਨ ਅਤੇ ਸਰਕਾਰੀ ਸਰਪ੍ਰਸਤੀ ਵਾਲੇ ਮਾਫ਼ੀਆ ਗ੍ਰੋਹਾਂ ਵੱਲੋਂ ਕੀਤੀ ਜਾ ਰਹੀ ਲੁੱਟ 'ਤੋਂ ਪੰਜਾਬ ਨੂੰ ਮੁਕਤ ਕਰਵਾਉਣਾ ਲੋਚਦੇ ਹਨ। ਉਹਨਾਂ ਕਿਹਾ ਮੇਰੀ ਇਹ ਫੇਰੀ ਯਾਦਗਾਰੀ ਹੈ ਕਿਉਕਿ ਜਿਥੇ ਇੱਕ ਪਾਸੇ ਪੰਜਾਬ ਦੀ ਸੱਤਾ 'ਤੇ ਕਾਬਜ ਕੈਬਨਿਟ ਮੰਤਰੀਆਂ ਨੂੰ ਕਨੇਡਾ ਦੇ ਪੰਜਾਬੀਆਂ ਨੇ ਸਟੇਜਾਂ ਛੱਡ ਕੇ ਭੱਜਣ ਲਈ ਮਜਬੂਰ ਕਰ ਦਿੱਤਾ ਉੱਥੇ ਟੀਮ ਇੰਨਸਾਫ਼ ਨੂੰ ਹਰ ਪਾਸੇ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ। ਵਿਧਾਇਕ ਬੈਂਸ ਕੱਲ ਬੈਲਜ਼ੀਅਮ ਦੇ ਗੁਰਦਵਾਰਾ ਸਾਹਿਬ ਉਪਰਤਿੰਗਨ ਵੀ ਮੱਥਾ ਟੇਕਣ ਗਏ ਜਿਥੇ ਪ੍ਰਬੰਧਕਾਂ ਵੱਲੋਂ ਟੀਮ ਇਨਸਾਫ਼ ਵੱਲੋਂ ਕੀਤੇ ਜਾ ਰਹੇ ਵੱਡਮੁੱਲੇ ਉਪਰਾਲਿਆਂ ਲਈ ਕੁੱਝ ਮਾਇਕ ਮੱਦਦ ਦਿੱਤੀ ਗਈ ਜੋ ਜਥੇਦਾਰ ਬਲਵਿੰਦਰ ਸਿੰਘ ਨੇ ਗੋਲਕ ਵਿੱਚ ਪਾਉਦਿਆਂ ਕਿਹਾ ਕਿ ਉਹ ਸੰਗਤ ਜਾਂ ਗੋਲਕ ਦੀ ਮਾਇਆ ਨਹੀ ਲੈ ਸਕਦੇ।
