ਬਾਪੂ ਸੂਰਤ ਸਿੰਘ ਨਾਲ ਧੱਕੇਸ਼ਾਹੀ ਦੇ ਵਿਰੋਧ ਵਿੱਚ ਜਰਮਨ 'ਚ ਭੁੱਖ ਹੜਤਾਲ 'ਤੇ ਬੈਠੇ ਭਾਈ ਨਿਰਮਲ ਸਿੰਘ ਹੰਸਪਾਲ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬਾਪੂ ਸੂਰਤ ਸਿੰਘ ਖ਼ਾਲਸਾ ਦੇ ਸੰਘਰਸ਼ ਦੀ ਹਿਮਾਇਤ ਵਿੱਚ ਜਰਮਨੀ ਦੇ ਇੱਕ ਸਿੱਖ ਭਾਈ ਨਿਰਮਲ ਸਿੰਘ ਹੰਸਪਾਲ ਇੱਕ ਹਫਤੇ ਲਈ ਭੁੱਖ ਹੜਤਾਲ 'ਤੇ ਬੈਠੇ ਹਨ। ਜਰਮਨ ਦੀ ਆਰਥਿਕ ਰਾਜਧਾਨੀ ਫਰੈਂਕਫਰਟ ਵਿਚਲੇ ਭਾਰਤੀ ਕੌਂਸਲੇਟ ਸਾਹਮਣੇ ਉਹ 19 ਜੁਲਾਈ 'ਤੋਂ ਭੁੱਖ ਹੜਤਾਲ ਤੇ ਬੈਠੇ ਜੋ 25 ਜੁਲਾਈ ਤੱਕ ਜਾਰੀ ਜਾਰੀ ਰਹੇਗੀ। ਜਰਮਨੀ ਦੇ ਸਿੱਖ ਆਗੂ ਭਾਈ ਹੰਸਪਾਲ ਦਾ ਹਾਲ-ਚਾਲ ਪੁੱਛਣ ਲਈ ਰੋਜਾਨਾਂ ਫਰੈਂਕਫੋਰਟ ਪਹੁੰਚ ਰਹੇ ਹਨ। ਅਖੌਤੀ ਫਖ਼ਰ-ਏ-ਕੌਂਮ ਦੀ ਜਾਬਰ ਸਰਕਾਰ ਵੱਲੋਂ ਬਾਪੂ ਸੂਰਤ ਸਿੰਘ ਨੂੰ ਜਬਰੀ ਚੁੱਕੇ ਜਾਣ ਦੇ ਰੋਸ ਵਜੋਂ ਜਰਮਨੀ ਦੀਆਂ ਸਮੂਹ ਸਿੱਖ ਜਥੇਬੰਦੀਆਂ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਵੱਲੋਂ ਇੱਕ ਭਾਰੀ ਰੋਸ ਮੁਜਾਹਰਾ 25 ਜੁਲਾਈ ਨੂੰ ਇਸੇ ਭਾਰਤੀ ਕੌਸਲੇਟ ਅੱਗੇ ਕੀਤਾ ਜਾ ਰਿਹਾ ਹੈ।