ਸੋਨੂੰ ਮੱਕੜ ਵੱਲੋਂ ਚੜ੍ਹਦੀ ਕਲਾ ਸਪੋਰਟਸ਼ ਕਲੱਬ ਦੀ ਪ੍ਰਧਾਨਗੀ 'ਤੋਂ ਅਸਤੀਫਾ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੇ ਚੜ੍ਹਦੀ ਕਲਾ ਸਪੋਰਟਸ਼ ਕਲੱਬ ਦੇ ਪ੍ਰਧਾਨ ਸੋਨੂੰ ਮੱਕੜ ਨੇ ਕਲੱਬ ਦੀ ਪ੍ਰਧਾਨਗੀ 'ਤੋਂ ਅਸਤੀਫਾ ਦੇ ਦਿੱਤਾ ਹੈ। ਦੇਰ ਰਾਤ ਪ੍ਰੈਸ ਬਿਆਨ ਜਾਰੀ ਕਰਦਿਆਂ ਸੁਰਿੰਦਰਪਾਲ ਸਿੰਘ ਮੱਕੜ ਨੇ ਦੱਸਿਆ ਕਿ ਕੁੱਝ ਨਿੱਜੀ ਰੁਝਾਵਿਆਂ ਕਾਰਨ ਉਹ ਕਲੱਬ ਦੀਆਂ ਸਰਗਰਮੀਆਂ ਵਿੱਚ ਹਿੱਸਾ ਨਾਂ ਲੈ ਸਕਣ ਦੇ ਕਾਰਨ ਅਸਤੀਫਾ ਦੇ ਰਹੇ ਹਨ। ਉਹਨਾਂ ਕਿਹਾ ਕਿ ਹੁਣ ਤੱਕ ਦੀ ਪ੍ਰਧਾਨਗੀ ਲਈ ਉਹ ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਉਹਨਾਂ ਨੂੰ ਇਹ ਮਾਣ ਬਖ਼ਸਿਆ। ਸੋਨੂੰ ਮੱਕੜ ਮੁਤਾਬਕ ਉਹ ਚਾਹੁੰਦੇ ਹਨ ਕਿ ਹੁਣ ਕਿਸੇ ਹੋਰ ਨੂੰ ਸੇਵਾ ਦਾ ਮੌਕਾ ਦਿੱਤਾ ਜਾਵੇ ਜੋ ਕਲੱਬ ਨੂੰ ਸਾਇਦ ਹੋਰ ਵੀ ਸੁਚੱਜੇ ਤਰੀਕੇ ਨਾਲ ਚਲਾ ਸਕੇ।