ਵਿਧਾਇਕ ਬਲਵਿੰਦਰ ਸਿੰਘ ਬੈਂਸ ਦਾ ਬੈਲਜ਼ੀਅਮ ਪਹੁੰਚਣ ਤੇ ਨਿੱਘਾ ਸਵਾਗਤ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਰੇਤ ਮਾਫ਼ੀਆ ਖਿਲਾਫ ਸੱਤਿਆਗ੍ਰਹਿ ਕਰ ਰਹੀ ਟੀਮ ਇਨਸਾਫ ਦੇ ਮੁੱਖੀ ਬਲਵਿੰਦਰ ਸਿੰਘ ਬੈਂਸ ਦਾ ਬੈਲਜ਼ੀਅਮ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਬਠਲਾ ਭਰਾਵਾਂ ਅਤੇ ਚੜ੍ਹਦੀ ਕਲਾ ਸਪੋਰਟਸ਼ ਕਲੱਬ ਦੇ ਸੱਦੇ ਤੇ ਬੈਲਜ਼ੀਅਮ ਆਏ ਵਿਧਾਇਕ ਬੈਂਸ ਦਾ ਸਵਾਗਤ ਸੋਨੀ ਬਠਲਾ, ਪਾਲਾ ਬਠਲਾ, ਕਾਕਾ ਬਠਲਾ ਅਤੇ ਕੁਲਵਿੰਦਰ ਸਿੰਘ ਕੁੱਕੀ ਹੋਰਾਂ ਵੱਲੋਂ ਕੀਤਾ ਗਿਆ। ਹਲਕਾ ਦੱਖਣੀ ਲੁਧਿਆਣਾ 'ਤੋ ਵਿਧਾਇਕ ਜਥੇਦਾਰ ਬੈਂਸ ਸਿੰਤਰੂਧਨ ਵਿਖੇ ਇੱਕ ਖੇਡ ਮੇਲੇ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਹਨ। ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਖਿਲਾਫ ਨੰਗੇਂ ਧੜ ਲੜ ਰਹੇ ਬੈਂਸ ਭਰਾਵਾਂ ਦਾ ਪ੍ਰਵਾਸੀ ਪੰਜਾਬੀਆਂ ਵਿੱਚ ਕਾਫੀ ਸਤਿਕਾਰ ਹੈ ਜਦਕਿ ਬਾਦਲ ਦਲ ਦੇ ਆਗੂਆਂ ਅਤੇ ਮੰਤਰੀਆਂ ਨੂੰ ਹਰ ਜਗ੍ਹਾ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।