ਬਾਦਲ 'ਤੋਂ ਫਖਰੇ-ਏ-ਕੌਂਮ ਦਾ ਖਿਤਾਬ ਵਾਪਸ ਲਿਆ ਜਾਵੇ: ਪੈਡਰੋ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬਾਪੂ ਸੂਰਤ ਸਿੰਘ ਖ਼ਾਲਸਾ ਤੇ ਕੀਤੇ ਜਾ ਰਹੇ ਜੁਲਮਾਂ 'ਤੋਂ ਸਿੱਖ ਪੰਥ ਦਾ ਇੱਕ ਵੱਡਾ ਹਿੱਸਾ ਬਾਦਲ ਪਰਿਵਾਰ ਨਾਲ ਖਫ਼ਾ ਹੈ। ਪੈਰਿਸ ਦੇ ਸਿੱਖ ਆਗੂ ਭਾਈ ਕਰਮਜੀਤ ਸਿੰਘ ਪੈਡਰੋ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਵੋਟਾਂ ਵੇਲੇ "ਪੰਥ ਖ਼ਤਰੇ ਵਿੱਚ ਹੈ" ਦੀ ਦੁਹਾਈ ਪਾ ਵੋਟਾਂ ਬਟੋਰਨ ਵਾਲਾ ਬਾਦਲ ਪਰਿਵਾਰ ਕਦੇ ਵੀ ਸਿੱਖ ਕੌਂਮ ਦਾ ਮਿੱਤ ਨਹੀ ਰਿਹਾ ਅਤੇ ਅਜਿਹਾ ਹੀ ਹੁਣ ਹੋ ਰਿਹਾ ਹੈ। ਘਾਗ ਸਿਆਸਦਾਂਨ ਵਜੋਂ ਜਾਣੇ ਜਾਂਦੇ ਪਰ ਮੀਸਣੇ ਬਾਦਲ ਸਾਹਿਬ ਬੰਦੀ ਸਿੰਘਾਂ ਦੀ ਰਿਹਾਈ ਪ੍ਰਤੀ ਸੰਜੀਦਗੀ ਦਿਖਾਉਣ ਦੀ ਬਜਾਏ ਸਾਂਤਮਈ ਸੰਘਰਸ਼ ਕਰ ਰਹੇ ਬਾਪੂ ਸੂਰਤ ਸਿੰਘ ਨਾਲ ਜਬਰਦਸਤੀ ਕਰਦੇ ਹੋਏ ਜੰਜੀਰਾਂ ਨਾਲ ਜਕੜੀ ਬੈਠੇ ਹਨ। ਉਹਨਾਂ ਕਿਹਾ ਕਿ ਸਿੱਖੀ ਭੇਸ ਵਿੱਚ ਵਿਚਰ ਰਹੇ ਇਸ ਬਾਦਲ ਵਿੱਚ ਔਰੰਗਜੇਬ ਦੀ ਰੂਹ ਪ੍ਰਵੇਸ਼ ਕਰ ਗਈ ਹੈ। ਭਾਈ ਪੈਡਰੋ ਕਹਿਦੇਂ ਹਨ ਕਿ ਬੜੇ ਅਫਸੋਸ਼ ਨਾਲ ਕਹਿਣਾ ਪੈ ਰਿਹਾ ਹੈ ਕਿ ਅਜੋਕੇ ਜਥੇਦਾਰ ਵੀ ਬਾਦਲ ਪਰਿਵਾਰ ਦੇ ਹੀ ਹੁਕਮਾਂ ਤੇ ਫੁੱਲ ਚੜ੍ਹਾ ਰਹੇ ਹਨ ਜਦਕਿ ਚਾਹੀਦਾਂ ਇਹ ਹੈ ਕਿ ਬਾਦਲ ਨੂੰ ਦਿੱਤਾ ਫ਼ਖਰ-ਏ-ਕੌਂਮ ਦਾ ਖਿਤਾਬ ਬਿਨਾਂ ਦੇਰੀ ਵਾਪਸ ਲੈ ਲਿਆ ਜਾਵੇ। ਭਾਈ ਪੈਡਰੋ ਨੇ ਸੰਘਰਸ਼ ਕਮੇਟੀ ਦੇ ਗ੍ਰਿਫਤਾਰ ਕੀਤੇ ਆਗੂਆਂ ਅਤੇ ਸਿੱਖ ਨੌਜਵਾਨਾਂ ਦੀ ਗ੍ਰਿਫਤਾਰੀਆਂ ਦੀ ਨਿੰਦਾਂ ਕਰਦੇ ਹੋਏ ਕਿਹਾ ਕਿ ਬਾਦਲ ਦਲੀਆਂ ਨਾਲ ਜੋ ਅਮਰੀਕਾ, ਕਨੇਡਾ ਅਤੇ ਕੱਲ ਖੁਦ ਬਾਦਲ ਦੀ ਜੋ ਵਿਰੋਧਤਾਂ ਪਟਿਆਲਾ ਵਿਖੇ ਹੋਈ ਹੈ ਉਹ ਹਰ ਜਗ੍ਹਾ ਹੋਣੀ ਚਾਹੀਦੀ ਹੈ ਤਾਂ ਜੋ ਬਾਦਲ ਦਲ ਨੂੰ ਸੱਤਾ ਦਾ ਨਸ਼ੇ 'ਤੋ ਜਾਗ ਆ ਸਕੇ।
