ਸੁਪਰੀਮ ਕੋਰਟ ਦੇ ਫੈਸਲੇ ਨੇ ਦਿੱਤਾ ਬਾਦਲ ਨੂੰ ਇੱਕ ਹੋਰ ਮੌਕਾ: ਜਥੇਦਾਰ ਰੇਸ਼ਮ ਸਿੰਘ

ਮਾਮਲਾ ਬੰਦੀ ਸਿੰਘਾਂ ਦੀ ਰਿਹਾਈ ਦਾ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਕੱਲ ਭਾਰਤੀ ਸੁਪਰੀਮ ਕੋਰਟ ਦੇ ਆਏ ਫੈਸਲੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਲਈ ਆਸ ਦੀ ਕਿਰਨ ਦਿਖਾਈ ਦੇਣ ਲੱਗੀ ਹੈ। ਬਾਦਲ ਸਰਕਾਰ ਵੱਲੋਂ ਵਾਰ-ਵਾਰ ਇਹ ਬਹਾਨਾਂ ਲਗਾਇਆਂ ਜਾਦਾਂ ਸੀ ਕਿ ਸੁਪਰੀਮ ਕੋਰਟ ਵੱਲੋਂ ਲਗਾਈ ਰੋਕ ਕਾਰਨ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਕੁੱਝ ਵੀ ਕਰਨ 'ਤੋਂ ਅਸਮਰੱਥ ਹੈ। ਹੁਣ ਸੁਪਰੀਮ ਕੋਰਟ ਵੱਲੋਂ ਰੋਕ ਹਟਾਏ ਜਾਣ ਬਾਅਦ ਇਹ ਮਾਮਲਾ ਪੂਰੀ ਤਰਾਂ ਬਾਦਲ ਸਰਕਾਰ ਉਪਰ ਕੇਂਦਰਤ ਹੋ ਗਿਆ ਹੈ। ਬੱਬਰ ਖਾਲਸਾ ਜਰਮਨੀ ਦੇ ਪ੍ਰਮੁੱਖ ਜਥੇਦਾਰ ਰੇਸ਼ਮ ਸਿੰਘ ਬੱਬਰ ਹੋਰਾਂ ਜਾਰੀ ਬਿਆਨ ਵਿੱਚ ਆਖਿਆ ਕਿ ਬਾਦਲਾਂ ਲਈ ਇੱਕ ਹੋਰ ਸੁਨਿਹਰੀ ਮੌਕਾ ਹੈ ਅਪਣੇ ਪਾਪ ਧੋਣ ਦਾ। ਉਹਨਾਂ ਕਿਹਾ ਕਿ ਜੇਕਰ ਅਜੇ ਵੀ ਬਾਦਲ ਪਰਿਵਾਰ ਨੇ ਸੁਹਿਰਦਤਾ ਨਾਂ ਦਿਖਾਈ ਤਾਂ ਉਹਨਾਂ ਦਾ ਨਾਂਮ ਵੀ ਔਰੰਗਜ਼ੇਬ, ਅਬਦਾਲੀ ਅਤੇ ਬੇਅੰਤ ਸਿਉਂ ਵਾਲੀ ਲਿਸਟ ਵਿੱਚ ਲਿਖਿਆ ਜਾਣਾ ਤਹਿ ਹੈ। ਬਾਪੂ ਸੂਰਤ ਸਿੰਘ ਖ਼ਾਲਸਾ ਤੇ ਕੀਤੇ ਜਾ ਰਹੇ ਜੁਲਮ 'ਤੋਂ ਸਿੱਖ ਪੰਥ ਦਾ ਇੱਕ ਵੱਡਾ ਹਿੱਸਾ ਬਾਦਲਾਂ ਨੂੰ ਬੇਅੰਤ ਸਿੰਉ ਵਾਲੀ ਕੈਟਾਗਿਰੀ ਵਿੱਚ ਸਾਮਲ ਕਰ ਚੁੱਕਾ ਹੈ। ਜਥੇਦਾਰ ਰੇਸ਼ਮ ਸਿੰਘ ਦਾ ਕਹਿਣਾ ਹੈ ਕਿ ਸਾਂਤਮਈ ਢੰਗ ਨਾਲ ਚੱਲ ਰਹੇ ਸੰਘਰਸ਼ ਨੂੰ ਕੁਚਲਣ ਲਈ ਜੋ ਹੱਥਕੰਡੇ ਬਾਦਲ ਸਰਕਾਰ ਨੇ ਅਪਣਾਏ ਉਹ ਕੌਂਮ ਲਈ ਨਵੇਂ ਨਹੀ ਪਰ ਬਾਦਲ ਪਰਿਵਾਰ ਨੂੰ  ਆਪਣੇ 'ਤੋਂ ਪਹਿਲੇ ਹਾਕਮਾਂ ਦਾ ਹਸ਼ਰ ਵੀ ਨਹੀ ਭੁੱਲਣਾ ਚਾਹੀਦਾਂ।