15 ਅਗਸਤ ਦੇ ਸਮਾਗਮਾਂ ਦਾ ਸਿੱਖ ਕੌਂਮ ਕਰੇ ਬਾਈਕਾਟ: ਪੈਡਰੋ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਭਾਰਤ ਦੀ ਅਜ਼ਾਦੀ ਦੇ ਮਨਾਏ ਜਾ ਰਹੇ ਜ਼ਸਨਾਂ ਬਾਰੇ ਗੱਲ ਕਰਦਿਆਂ ਭਾਈ ਕਰਮਜੀਤ ਸਿੰਘ ਪੈਡਰੋ ਨੇ ਕਿਹਾ ਕਿ 15 ਅਗਸਤ ਦਾ ਦਿਨ ਸਿੱਖਾਂ ਲਈ ਕੋਈ ਮਾਅਣੇ ਨਹੀ ਰਖਦਾ ਇਹ ਤਾਂ ਇੱਕ ਗੁਲਾਮੀ 'ਤੋਂ ਦੂਜੀ ਗੁਲਾਮੀ ਹੇਠ ਜਾਣ ਦਾ ਦਿਨ ਹੈ । ਉਹਨਾਂ ਆਖਿਆ 14 ਅਗਸਤ ਨੂੰ ਮੁਸਲਮਾਨਾਂ ਲਈ ਪਾਕਿਸਤਾਨ ਅਤੇ 15 ਅਗਸਤ ਨੂੰ ਹਿੰਦੂਆਂ ਲਈ ਹਿਦੋਸਤਾਂਨ ਬਣ ਗਿਆ ਪਰ ਸਿੱਖਾਂ ਦੀ ਅਪਣੇ ਅਜ਼ਾਦ ਮੁਲਕ ਲਈ ਜੱਦੋ ਜਹਿਦ ਅਜੇ ਵੀ ਜਾਰੀ ਹੈ। ਭਾਈ ਪੈਡਰੋ ਹੋਰਾਂ ਨੇ ਜਾਰੀ ਬਿਆਨ ਵਿੱਚ ਕਿਹਾ ਭਾਰਤ ਵਿੱਚ ਸਿੱਖਾਂ ਉਪਰ ਹੋ ਰਹੇ ਜੁਲਮਾਂ ਵਿੱਰੁਧ ਸਾਰੀ ਕੌਂਮ ਅਜ਼ਾਦੀ ਦੇ ਸਮਾਗਮਾਂ ਦਾ ਬਾਈਕਾਟ ਕਰਦੇ ਹੋਏ ਇਸ ਦਿਨ ਨੂੰ ਕਾਲੇ ਦਿਨ ਵਜੋਂ ਮਨਾਵੇ। ਉਹਨਾਂ ਕਿਹਾ ਕਿ ਜਿਥੇ ਸ੍ਰੀ ਅਖੰਡ ਪਾਠ ਸਾਹਿਬ ਸਰਵਣ ਕਰਨ ਲਈ ਵੀ ਸਰਕਾਰ ਦੇ ਰਹਿਮੋ-ਕਰਮ 'ਤੇ ਰਹਿਣਾ ਪੈਂਦਾ ਹੈ ਉਹ ਸਾਡਾ ਦੇਸ਼ ਨਹੀ ਹੋ ਸਕਦਾ।