ਪਹਿਰੇਦਾਰ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ: ਜਥੇਦਾਰ ਰੇਸ਼ਮ ਸਿੰਘ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਦਿਨੀ ਰੋਜਾਨਾਂ ਪਹਿਰੇਦਾਰ ਅਖ਼ਬਾਰ ਦੇ ਦਫਤਰ ਅਤੇ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾਂ ਦੀ ਰਿਹਾਇਸ 'ਤੇ ਮਾਰੇ ਗਏ ਪੁਲਿਸ ਛਾਪਿਆਂ ਦੀ ਹਰ ਪਾਸਿਉਂ ਨਿੰਦਾਂ ਹੋ ਰਹੀ ਹੈ। ਬੱਬਰ ਖਾਲਸਾ ਜਰਮਨੀ ਦੇ ਮੁੱਖ ਸੇਵਾਦਾਰ ਜਥੇਦਾਰ ਰੇਸ਼ਮ ਸਿੰਘ ਹੋਰਾਂ ਜਾਰੀ ਪ੍ਰੈਸ ਬਿਆਨ ਆਖਿਆ ਕਿ ਪੰਥਕ ਅਖ਼ਬਾਰ ਪਹਿਰੇਦਾਰ ਨਾਲ ਕਿਸੇ ਤਰਾਂ ਦੀ ਵਧੀਕੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਜਥੇਦਾਰ ਹੋਰਾਂ ਆਖਿਆਂ ਲੋਕਤੰਤਰ ਦਾ ਚੌਥਾ ਥੰਮ ਕਹੇ ਜਾਂਦੇ ਮੀਡੀਆ ਨਾਲ ਅਜਿਹੀ ਬਦਸਲੂਕੀ ਬਾਦਲਕਿਆਂ ਦੀ ਬੌਖਲਾਹਟ ਦਾ ਨਤੀਜਾ ਹੈ। ਬਾਪੂ ਸੂਰਤ ਸਿੰਘ ਖ਼ਾਲਸਾ ਦੀ ਭੁੱਖ ਹੜਤਾਲ ਖ਼ਤਮ ਕਰਵਾਉਣ ਲਈ ਉਹਨਾਂ ਨੂੰ ਜਬਰੀ ਹਸਪਤਾਲ ਰੱਖਣਾ, ਉਹਨਾਂ ਨੂੰ ਛੱਡਣ ਉਪਰੰਤ ਸਮੂਹ ਸਿੱਖ ਆਗੂਆਂ ਅਤੇ ਜਗਰੂਕ ਨੌਜਵਾਨਾਂ ਦੀ ਗ੍ਰਿਫਤਾਰੀਆਂ ਇਹ ਸਭ ਅਖੌਤੀ ਫਖ਼ਰੇ ਕੌੰਮ ਦੇ ਪੰਥ ਪ੍ਰੇਮ ਦੀ ਤਾਜ਼ਾ ਮਿਸਾਲ ਹੈ। ਜਥੇਦਾਰ ਹੋਰਾਂ ਆਖਿਆ ਕਿ ਪੂਰਨ ਤੌਰ ਤੇ ਸਾਂਤਮਈ ਢੰਗ ਨਾਲ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਸੰਘਰਸ਼ ਨੂੰ ਬਾਦਲ ਸਰਕਾਰ ਦੀਆਂ ਇਹ ਧੱਕੇਸ਼ਾਹੀਆਂ ਦਬਾ ਨਹੀ ਸਕਣਗੀਆਂ। ਉਹਨਾਂ ਕਿਹਾ ਕਿ ਬਾਦਲ ਤੋਂ ਪਹਿਲਾਂ ਵੀ ਬੜੇ ਜਾਲਮ ਅਜਿਹੀਆਂ ਕੋਸ਼ਿਸ਼ਾਂ ਕਰਦੇ ਮੁੱਕ ਗਏ ਪਰ ਸਿੱਖ ਕੌਂਮ ਅਪਣੀ ਅਜ਼ਾਦੀ ਦੀ ਲੜਾਈ ਲੜਦੀ ਰਹੇਗੀ। ਜਥੇਦਾਰ ਰੇਸ਼ਮ ਸਿੰਘ ਹੋਰਾਂ ਨੇ ਸਰਦਾਰ ਹੇਰਾਂ ਵੱਲੋਂ ਕੌਂਮੀ ਸੰਘਰਸ਼ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਸਲਾਘਾ ਕਰਦਿਆਂ ਕਿਹਾ ਕਿ ਪੂਰੀ ਕੌਂਮ ਹਮੇਸਾਂ ਉਹਨਾਂ ਦਾ ਸਾਥ ਦਿੰਦੀ ਰਹੇਗੀ।
