ਪਹਿਰੇਦਾਰ ਅਖ਼ਬਾਰ ਦੇ ਸੱਚ 'ਤੋਂ ਡਰ ਗਈ ਬਾਦਲ ਸਰਕਾਰ: ਪੈਡਰੋ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਦਿਨੀ ਰੋਜਾਨਾਂ ਪਹਿਰੇਦਾਰ ਅਖ਼ਬਾਰ ਦੇ ਦਫਤਰ ਅਤੇ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾਂ ਦੀ ਰਿਹਾਇਸ 'ਤੇ ਮਾਰੇ ਗਏ ਪੁਲਿਸ ਛਾਪਿਆਂ ਦੀ ਨਿੰਦਾਂ ਕਰਦਿਆਂ ਭਾਈ ਪੈਡਰੋ ਨੇ ਕਿਹਾ ਕਿ ਸੱਚ ਪੜਨ 'ਤੋਂ ਡਰ ਰਹੀ ਬਾਦਲ ਸਰਕਾਰ। ਫਰਾਂਸ ਦੇ ਸਿੱਖ ਆਗੂ ਭਾਈ ਕਰਮਜੀਤ ਸਿੰਘ ਪੈਡਰੋ ਨੇ ਕਿਹਾ ਕਿ ਬਾਦਲ ਫਖ਼ਰ-ਏ-ਕੌਂਮ ਨਹੀ ਉਹ ਤਾਂ ਬੁੱਕਲ ਦਾ ਸੱਪ ਹੈ ਜੋ ਸੱਚ ਲਿਖਣਾ ਵੀ ਬਰਦਾਸ਼ਤ ਨਹੀ ਕਰ ਰਿਹਾ। ਕਰਮਜੀਤ ਸਿੰਘ ਹੋਰਾਂ ਜਾਰੀ ਬਿਆਨ ਆਖਿਆ ਕਿ ਪੰਥਕ ਅਖ਼ਬਾਰ ਪਹਿਰੇਦਾਰ ਨਾਲ ਕਿਸੇ ਤਰਾਂ ਦੀ ਵਧੀਕੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਉਹਨਾਂ ਆਖਿਆਂ ਲੋਕਤੰਤਰ ਦਾ ਚੌਥਾ ਥੰਮ ਕਹੇ ਜਾਂਦੇ ਮੀਡੀਆ ਨਾਲ ਅਜਿਹੀ ਧੱਕੇਸ਼ਾਹੀ ਬਾਦਲਕਿਆਂ ਵੱਲੋਂ ਲਾਈ ਅਣਐਲਾਨੀ ਐਂਮਰਜੈਂਸੀ ਹੀ ਹੈ। ਭਾਈ ਪੈਡਰੋ ਹੋਰਾਂ ਨੇ ਸਰਦਾਰ ਹੇਰਾਂ ਅਤੇ ਅਦਾਰਾ ਪਹਿਰੇਦਾਰ ਵੱਲੋਂ ਕੌਂਮੀ ਸੰਘਰਸ਼ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਸਲਾਘਾ ਕਰਦਿਆਂ ਕਿਹਾ ਕਿ ਪ੍ਰਵਾਸੀ ਸਿੱਖ ਹਮੇਸਾਂ ਉਹਨਾਂ ਦਾ ਸਾਥ ਦਿੰਦੇ ਰਹਿਣਗੇ।