ਇਹਨਾ ਦਿਲਚਸਪੀਆਂ ਦੇ ਚਲਦਿਆਂ ਤਿੰਨ ਦਹਾਕਿਆਂ 'ਤੋ ਬੈਲਜ਼ੀਅਮ ਰਹਿੰਦੇ ਸ: ਚੂਹੜ ਸਿੰਘ ਲੀਅਜ਼ ਨੇ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਟਿਕਟ 'ਤੇ ਮੁਹਾਲੀ 'ਤੋ ਚੋਣ ਲੜ ਰਹੇ ਅਪਦੇ ਕਰੀਬੀ ਸ: ਬਲਵੰਤ ਸਿੰਘ ਰਾਮੂੰਵਾਲੀਆ ਨੂੰ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਲਈ ਕੀਤੀ ਜੱਦੋਜਹਿਦ ਬਦਲੇ, ਉੱਘੇ ਹਾਕੀ ਖਿਡਾਰੀ ਪ੍ਰਗਟ ਸਿੰਘ ਦੀ ਖੇਡ ਪ੍ਰਾਪਤੀਆਂ ਲਈ ਅਤੇ ਸਾਬਕਾ ਮੰਤਰੀ ਅਜੀਤ ਸਿੰਘ ਕੋਹਾੜ ਨੂੰ ਅਪਣੀ ਪੂਰਨ ਹਿਮਾਇਤ ਦਾ ਐਲਾਂਨ ਕੀਤਾ ਹੈ ।
ਮੌਜੂਦਾ ਸਰਕਾਰ ਵੱਲੋ ਕਰਵਾਏ ਵਿਕਾਸ ਕਾਰਜਾਂ ਦੀ ਸਲਾਘਾ ਕਰਦਿਆਂ ਅਕਾਲੀ ਸਮੱਰਥਕ ਚੂਹੜ ਸਿੰਘ ਲੀਅਜ਼ ਨੇ ਦਾਅਵਾ ਕੀਤਾ ਕਿ ਆਉਣ ਵਾਲੀ ਸਰਕਾਰ ਅਕਾਲੀ ਦਲ ਦੀ ਹੀ ਬਣੇਗੀ ।