ਸਰਦਾਰ ਮਾਨ ਹੀ ਸਿੱਖ ਵੋਟ ਦੇ ਸਹੀ ਹੱਕਦਾਰ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਰਸੋਂ ਨੂੰ ਹੋ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਵਿਧਾਇਕ ਬਣਨ ਲਈ ਕਿਸਮਤ ਅਜਮਾਂ ਰਹੇ ਸਾਬਕਾ ਲੋਕ ਸਭਾ ਅਤੇ ਮੈਂਬਰ ਉੱਘੇ ਸਿੱਖ ਆਗੂ ਸ: ਸਿਮਰਨਜੀਤ ਸਿੰਘ ਮਾਨ ਦੇ ਸਮਰੱਥਕਾਂ ਨੂੰ ਮਲਾਲ ਹੈ ਕਿ ਉਹਨਾਂ ਦੇ ਆਗੂ ਨੂੰ ਮੀਡੀਆ ਨੇ ਇਹਨਾਂ ਚੋਣਾਂ 'ਚ ਵਧੀਆ ਢੰਗ ਨਾਲ ਕਵਰੇਜ਼ ਨਹੀ ਕੀਤਾ ਜੋ ਕਿਸੇ ਸਜ਼ਿਸ ਦਾ ਹਿੱਸਾ ਹੈ । ਸ੍ਰੋਮਣੀ ਅਕਾਲੀ ਦਲ ਯੂਰਪੀਨ ਯੂਥ ਵਿੰਂਗ ਦੇ ਆਗੂਆਂ ਬੈਲਜ਼ੀਅਮ 'ਤੋ ਰਮਨਦੀਪ ਸਿੰਘ ਬਰਨਾਲਾ, ਜਸਪ੍ਰੀਤ ਸਿੰਘ, ਰਿੰਕੂ ਖਾਲਸਾ, ਹਰਮੀਤ ਸਿੰਘ ਬੌਬੀ, ਜਰਮਨ 'ਤੋ ਬਿਕਰਮਜੀਤ ਸਿੰਘ, ਹਰਮਨ ਸਿੰਘ, ਗੁਰਪਿੰਦਰਪਾਲ ਸਿੰਘ, ਗੁਰਬਾਜ਼ ਸਿੰਘ, ਵਰਿੰਦਰਪਾਲ ਸਿੰਘ ਅਮਰੀਕਾ ਅਤੇ ਕਰਮਜੀਤ ਸਿੰਘ ਪੁਰਤਗਾਲ ਨੇ ਇਥੇ ਜਾਰੀ ਇੱਕ ਬਿਆਨ 'ਚ ਸਿੱਖ ਪੰਥ ਨੂੰ ਬੇਨਤੀ ਕਰਦਿਆਂ ਕਿਹਾ ਕਿ ਸ: ਮਾਂਨ ਹੀ ਸਿੱਖ ਵੋਟ ਦੇ ਸਹੀ ਹੱਕਦਾਰ ਹਨ ਜੋ ਨਿੱਡਰਤਾਂ ਨਾਲ ਅੱਜ ਵੀ ਅਜਾਦ ਸਿੱਖ ਰਾਜ ਦੇ ਮੁੱਦੇ 'ਤੇ ਅਡਿੱਗ ਖੜੇ ਹਨ ।
ਇਹਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਫਤਿਹਗ੍ਹੜ ਸਾਹਿਬ ਦੀ ਸ਼ਹੀਦਾਂ ਦੀ ਪਵਿਤਰ ਧਰਤੀ 'ਤੇ ਸ: ਮਾਂਨ ਹੀ ਇੱਕੋ ਇੱਕ ਯੋਗ ਉਮੀਦਵਾਰ ਹਨ ਜੋ ਚਿਰਾ 'ਤੋ ਲਟਕ ਰਹੀਆਂ ਸਿੱਖ ਮੰਗਾਂ ਦੀ ਪੂਰਤੀ ਲਈ ਸਹੀ ਤਰਜਮਾਂਨੀ ਕਰ ਸਕਦੇ ਹਨ ।