ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੰਜਾਬ ਵਿਧਾਨ ਸਭਾ ਚੋਣਾਂ 'ਚ ਅਜ਼ਾਦ ਸਿੱਖ ਰਾਜ ਦੇ ਮੁੱਦੇ ਨੂੰ ਮੁੱਖ ਰੱਖ ਕੇ ਚੋਣ ਲੜ ਰਹੇ ਉੱਘੇ ਸਿੱਖ ਆਗੂ ਸ: ਸਿਮਰਨਜੀਤ ਸਿੰਘ ਮਾਨ ਨੂੰ ਜਿਤਾਉਣ ਲਈ ਵਿਦੇਸ਼ਾਂ 'ਚ ਬੈਠੇ ਸਿੱਖ ਅੱਡੀ ਚੋਟੀ ਦਾ ਜੋਰ ਲਗਾ ਰਹੇ ਹਨ । ਇਹਨਾਂ ਗਰਮਦਲੀਏ ਸਿੱਖਾਂ ਦਾ ਮੰਨਣਾਂ ਹੈ ਕਿ ਸ: ਮਾਨ ਹੀ ਮੰਝਧਾਂਰ 'ਚ ਫਸੀ ਕੌਂਮ ਨੂੰ ਕਿਸੇ ਤਣ ਪੱਤਣ ਲਗਾ ਸਕਦੇ ਹਨ ।ਇਹਨਾਂ ਦਾ ਕਹਿਣਾ ਹੈ ਕਿ ਫਤਿਹਗ੍ਹੜ ਸਾਹਿਬ ਦੀ ਸ਼ਹੀਦਾਂ ਦੀ ਪਵਿਤਰ ਧਰਤੀ ਨੂੰ ਸਤਿਕਾਰਿਤ ਮੰਨਦੇ ਹਰ ਇੱਕ ਸਿੱਖ ਦੀ ਵੋਟ ਦੇ ਹੱਕਦਾਰ ਸ: ਮਾਂਨ ਹੀ ਹਨ । ਅਕਾਲੀ ਦਲ ਬਾਦਲ ਦੀ ਨਿੰਦਾਂ ਕਰਦਿਆਂ ਸਿੱਖ ਆਗੂਆਂ ਨੇ ਕਿਹਾ ਕਿ ਇਹ ਪਾਰਟੀ ਸੱਤਾ 'ਤੋ ਦੂਰ ਹੁੰਦਿਆਂ ਹੀ ਮੋਰਚੇ ਲਾ ਕੇ ਸਿੱਖ ਨੌਜਵਾਨੀ ਦਾ ਘਾਣ ਕਰਵਾਉਦੀ ਹੈ 'ਤੇ ਸੱਤਾ 'ਚ ਆਉਦਿਆਂ ਹੀ ਅਪਦੇ ਭਾਈਵਾਲਾਂ ਨੂੰ ਖੁਸ਼ ਕਰਨ ਲਈ ਸਿੱਖ ਨੌਜਵਾਨੀ ਨੂੰ ਜੇਲ੍ਹਾਂ 'ਚ ਸੁੱਟਣ ਲੱਗਦੀ ਹੈ । ਕਾਂਗਰਸ ਅਤੇ ਅਕਾਲੀ ਦਲ ਨੂੰ ਇੱਕ ਸਿੱਕੇ ਦੇ ਹੀ ਦੋ ਪਾਸੇ ਕਹਿਦਿਆਂ ਬੱਬਰ ਖ਼ਾਲਸਾ ਅਤੇ ਦਲ ਖ਼ਾਲਸਾ ਆਗੂਆਂ ਨੇ ਕਿਹਾ ਕਿ ਜਿਥੇ ਕਾਂਗਰਸ ਅਪ੍ਰੇਸ਼ਨ ਬਲਿਊ ਸਟਾਰ ਦੀ ਦੋਸ਼ੀ ਹੈ ਉਥੇ ਅਕਾਲੀ ਅਪ੍ਰੇਸ਼ਨ ਬਲੈਕ ਥੰਡਰ ਦੇ ਜਿੰਮੇਬਾਰ ਹਨ ਜਿਸ ਕਾਰਨ ਇਹਨਾਂ ਦੋਨਾਂ ਪਾਰਟੀਆਂ 'ਤੋ ਪੰਥ ਦੇ ਭਲੇ ਦੀ ਆਸ ਨਹੀ ਰੱਖਣੀ ਚਾਹੀਦੀ । ਪੰਥ ਲਈ ਘਾਤਕ ਉਪਰੋਕਤ ਦੋਨਾਂ ਪਾਰਟੀਆਂ ਦਾ ਟੇਢੇ ਢੰਗ ਨਾਲ ਸਮੱਰਥਨ ਕਰ ਰਹੇ ਸਿੱਖੀ ਭੇਸ ਵਾਲੇ ਬੁੱਕਲ ਦੇ ਸੱਪਾਂ ਨਾਲ ਸਮਾਂ ਆਉਣ 'ਤੇ ਨਜਿੱਠ ਲਿਆ ਜਾਵੇਗਾ । ਇਹ ਬਿਆਨ ਜਾਰੀ ਕਰਦਿਆਂ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਪ੍ਰਧਾਂਨ ਸ: ਸਿਮਰਨਜੀਤ ਸਿੰਘ ਮਾਨ ਨੂੰ ਵੋਟਾਂ ਪਾਉਣ ਦੀ ਅਪੀਲ ਕਰਨ ਵਾਲਿਆਂ 'ਚ ਹਰਵਿੰਦਰ ਸਿੰਘ ਭਤੇੜੀ, ਭਾਈ ਗੁਰਦਿਆਲ ਸਿੰਘ ਢਕਾਣਸੂ, ਭਾਈ ਜਸਮਿੰਦਰ ਸਿੰਘ ਟੋਨੀ, ਬਖਤਾਵਰ ਸਿੰਘ ਬਲੌਰਾ, ਰਛਪਾਲ ਸਿੰਘ ਬਰੁਸਲਜ਼, ਸ: ਜਰਨੈਲ ਸਿੰਘ ਪ੍ਰਧਾਨ ਗੁਰੂਘਰ ਬਰੁਸਲਜ਼ ਬੈਲਜ਼ੀਅਮ, ਭਾਈ ਸੁਰਿੰਦਰ ਸਿੰਘ ਸੇਖੋਂ, ਭਾਈ ਪ੍ਰਤਾਪ ਸਿੰਘ ਬੱਬਰ ਜਰਮਨੀ, ਭਾਈ ਪ੍ਰਿਤਪਾਲ ਸਿੰਘ, ਭਾਈ ਮਾਂਨ ਸਿੰਘ, ਭਾਈ ਸੁਰਜੀਤ ਸਿੰਘ ਸੁੱਖਾ ਸਵਿਟਜਰਲੈਂਡ ਹੋਰੀ ਸਾਮਲ ਹਨ ।