ਸਵਰਗਵਾਸੀ ਸੁਬੇਦਾਰ ਸਰੂਪ ਸਿੰਘ ਸੈਣੀ ਦੀ ਅੰਤਿਮ ਅਰਦਾਸ ਅਤੇ ਸਿਰੀ ਅਖੰਡ ਪਾਠ ਸਾਹਿਬ ਦਾ ਭੋਗ ਅਜ

ਗੁਰਦਾਸਪੁਰ 31 ਜਨਵਰੀ ਜਿਲਾ ਗੁਰਦਾਸਪੁਰ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਐਕਸ ਸਰਵਿਸਮੈਨ ਕਾਂਗਰਸ ਸੈਲ ਦੇ ਕੋ ਚੇਅਰਮੈਨ ਸੁਬੇਦਾਰ ਸਰੂਪ ਸਿੰਘ ਸੈਣੀ ਜਿੰਨਾਂ ਦਾ ਪਿਛਲੀ 23 ਜਨਵਰੀ ਨੂੰ ਦਿਹਾਂਤ ਹੋ ਗਿਆ ਸੀ ਜਿੰਨਾਂ ਦੇ ਪਰਿਵਾਰ ਵਲੋਂ ਉਹਨਾਂ ਦੀ ਆਤਮਿਕ ਸਾਂਤੀ ਲਈ ਸੀ੍ਰ ਅਖੰਡ ਪਾਠ ਸਾਹਿਬ ਮਿਤੀ 30 ਜਨਵਰੀ ਨੂੰ ਅਰੰਭ ਕੀਤਾ ਗਿਆ ਜਿਸ ਦਾ ਭੋਗ ਅਜ ਮਿਤੀ ਪਹਿਲੀ ਫਰਵਰੀ ਨੂੰ ਗੁਰਦੁਆਰਾ ਬਾਬਾ ਟਹਿਲ ਸਿੰਘ ਤਿਬੜੀ ਰੋਡ ਵਿਖੇ ਪਾਏ ਜਾਣਗੇ। ਇਸ ਮੌਕੇ ਧੁਰ ਕੀ ਬਾਣੀ ਦਾ ਪ੍ਰਵਾਹ ਅਤੇ ਸ਼ਬਦ ਵਿਚਾਰਾਂ ਤੋਂ ਇਲਾਵਾ ਧਾਰਮਿਕ,ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਵਲੋਂ ਸਵਰਗਵਾਸੀ ਸੁਬੇਦਾਰ ਸਰੂਪ ਸਿੰਘ ਸੈਣੀ ਜੀ ਦੀਆਂ ਪਿਛਲੇ ਲੰਮੇ ਸਮੇ ਤੋਂ ਪੰਜਾਬ ਵਿਚ ਕੀਤੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਸਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ। ਇਸ ਮੌਕੇ ਪੰਜਾਬ ਭਰ ਤੋਂ ਲੋਕ ਸ.ਸੈਣੀ ਨੂੰ ਸਰਧਾ ਦੇ ਫੁਲ ਅਰਪਿਤ ਕਰਨ ਲਈ ਪਹੁੰਚ ਰਹੇ ਹਨ। ਸਵਰਗਵਾਸੀ ਸੁਬੇਦਾਰ ਸਰੂਪ ਸਿੰਘ ਸੈਣੀ ਜੀ ਨੇ ਅਪਣੇ ਜੀਵਨ ਵਿਚ ਜਿਥੇ ਦੇਸ਼ ਦੀ ਅਜਾਦੀ ਤੋਂ ਬਾਦ ਫੋਜ ਵਿਚ ਭਰਤੀ ਹੋਕੇ ਦੇਸ਼ ਦੀ ਰਾਖੀ ਕੀਤੀ ਉਥੇ ਭਾਰਤ ਦੇਸ਼ ਦੀ ਨੈਸ਼ਨਲ ਖੇਡ ਹਾਕੀ ਨੂੰ ਬੁਲੰਦੀਆਂ ਤੇ ਰਖਿਆ। ਫੋਜ ਤੋਂ ਬਾਦ ੧੯੭੧ ਵਿਚ ਪੰਜਾਬ ਦੀ ਰਾਜਨੀਤੀ ਵਿਚ ਪ੍ਰਵੇਸ਼ ਕੀਤਾ ਅਤੇ ਦਿਨ ਰਾਤ ਇਕ ਕਰਕੇ ਪੰਜਾਬ ਦੇ ਫੋਜੀਆਂ ਦੇ ਹਕਾਂ ਲਈ ਸੰਘਰਸ ਕੀਤੇ ਜਿਸ ਵਿਚ ਇਕ ਅਹਿਮ ਮੁਦਾ ਇਕ ਰੈਕ ਇਕ ਪੈਨਸ਼ਨ ਦੀ ਮੰਗ ਲਈ ਦਿਲੀ ਦਰਬਾਰ ਤਕ ਅਵਾਜ ਉਠਾਈ ਜਿੰਨਾਂ ਦੇ ਸਦਕਾ ਅਜ ਦੇਸ਼ ਦੀ ਪਾਰਲੀਮੈਟ ਵਿਚ ਇਸ ਮੰਗ ਨੂੰ ਪੂਰਾ ਕਰਨ ਦੀਆਂ ਕਾਰਵਾਈਆਂ ਚਲ ਰਹੀਆਂ ਹਨ। ਪੰਜਾਬ ਵਿਚ ਅਗਲੀ ਕਾਂਗਰਸ ਸਰਕਾਰ ਆਉਣ ਤੇ ਰਹਿੰਦੀਆਂ ਤਰੁਟੀਆਂ ਪੂਰੀਆਂ ਕਰਕੇ ਸ.ਸੈਣੀ ਜੀ ਦੀ ਇਸ ਖਾਹਿਸ਼ ਨੂੰ ਪੂਰਾ ਕੀਤਾ ਜਾਵੇਗਾ ਇਹੀ ਸਾਡੇ ਵਲੋਂ ਸਚੀ ਸਰਧਾਂਜਲੀ ਹੈ। ਕਾਂਗਰਸ ਪਾਰਟੀ ਅੰਦਰ ਪਿਛਲੇ ਸਮੇਂ ਤੋਂ ਕੀਤੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਸ.ਕੈਪਟਨ ਗੁਰਪਾਲ ਸਿੰਘ ਨੇ ਕਿਹਾ ਕਿ ਇਹੋ ਜਿਹੀ ਜੁਮੇਂਵਾਰੀ ਅਤੇ ਪੰਜਾਬ ਭਰ ਦੇ ਸਾਬਕਾ ਫੋਜੀਆਂ ਨੂੰ ਇਕ ਪਲੇਟਫਾਰਮ ਤੇ ਇਕਠੇ ਕਰਨਾਂ ਸਿਰਫ ਸ. ਸੈਣੀ ਹੀ ਸਹੀ ਆਗੂ ਸਨ । ਜਿਲਾ ਗੁਰਦਾਸਪੁਰ ਤੋਂ ਮੈਬਰ ਪਾਰਲੀਮੈਂਟ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਵਖ ਵਖ ਜਿਲਿਆਂ ਵਿਚ ਕਾਂਗਰਸ ਪਾਰਟੀ ਲਈ ਜਿਸ ਤਰੀਕੇ ਨਾਲ ਸੁਬੇਦਾਰ ਜੀ ਨੇ ਕੰਮ ਸੇਵਾ ਕੀਤੀ ਹੈ ਜਿਸ ਨਾਲ ਪਾਰਟੀ ਨੂੰ ਬਹੁਤ ਮਜਬੁਤੀ ਮਿਲੀ ਹੈ। ਸ.ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸ.ਸਰੂਪ ਸਿੰਘ ਜੀ ਨੇ ਬੜਾ ਲੰਮਾਂ ਸੰਘਰਸ ਕੀਤਾ ਹੈ ਅਜ ਸ. ਸੈਣੀ ਦੇ ਵਿਛੋੜੇ ਨਾਲ ਪੰਜਾਬ ਦੇ ਹਰ ਵਰਗ ਨੂੰ ਬਹੁਤ ਘਾਟਾ ਪਿਆ ਹੈ ਕਿਉ ਕਿ ਸ.ਸੈਣੀ ਗਰੀਬਾਂ ਦਾ ਬਹੁਤ ਸਹਾਰਾ ਸੀ ਅਤੇ ਹਰ ਇਕ ਦੇ ਦੁਖ ਸੁਖ ਵਿਚ ਸ਼ਰੀਕ ਹੁੰਦੇ ਸਨ। ਸ.ਬਾਜਵਾ ਨੇ ਕਿਹਾ ਕਿ ਰਾਜਨੀਤੀ ਅੰਦਰ ਇਕ ਬੇਦਾਗ ਅਤੇ ਸ਼ੇਰਦਿਲ ਇਨਸਾਨ ਸਨ ਜਿੰਨਾਂ ਨੇ ਪੰਜਾਬ ਭਰ ਵਿਚ ਵਿਚਰ ਕੇ ਸਹੀ ਅਤੇ ਸਾਫ ਸੁਥਰੀ ਰਾਜਨੀਤੀ ਕੀਤੀ। ਸਾਬਕਾ ਫੋਜੀਆਂ ਦੇ ਹਮਦਰਦ ਅਤੇ ਹਰ ਵਕਤ ਉਹਨਾਂ ਦੀਆਂ ਸਹੂਲਤਾਂ ਲਈ ਕੰਮ ਕਰਨਾਂ ਸ. ਸੈਣੀ ਦਾ ਪਹਿਲਾ ਧਰਮ ਸੀ। ਅਖੰਡ ਪਾਠ ਮੌਕੇ ਭੇਜੇ ਸੰਦੇਸ਼ਾਂ ਵਿਚ ਵਖ ਵਖ ਪਾਰਟੀਆਂ ਦੇ ਆਗੂਆਂ ਨੇ ਸਵਰਗੀ ਸੁਬੇਦਾਰ ਸਰੂਪ ਸਿੰਘ ਸੈਣੀ ਨੂੰ ਇਮਾਨਦਾਰ ਅਤੇ ਦੇਸ਼ ਦਾ ਸਹੀ ਨਾਗਰਿਕ ਦਸਦਿਆਂ ਸਰਧਾਂਜਲੀਆਂ ਭੇਟ ਕੀਤੀ।