ਸਰਬਜੀਤ ਬਰਨਾਲੇ ਨੇ ਮਾਰਿਆ ਸਿੱਖ ਸੰਘਰਸ਼ ਦੀ ਪਿੱਠ 'ਚ ਛੁਰਾ: ਪੰਥਕ ਜਥੇਬੰਦੀਆਂ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਕੱਲ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਯੂਰਪ ਦੇ ਜਰਨਲ ਸਕੱਤਰ ਅਖਵਾਂਉਦੇਂ ਸਰਬਜੀਤ ਸਿੰਘ ਬਰਨਾਲਾ ਵੱਲੋਂ ਮਹਿਲ ਕਲਾਂ ਵਿਖੇ ਬਾਦਲ ਦੇ ਬੇੜੇ Ḕਚ ਸਵਾਰ ਹੋਣ ਬਾਅਦ ਉਹਨਾਂ ਨੂੰ ਭਾਰੀ ਨੁਕਤਾਚੀਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।
ਸਰਗਰਮ ਪੰਥਕ ਜਥੇਬੰਦੀਆਂ ਬੱਬਰ ਖਾਲਸਾ, ਦਲ ਖਾਲਸਾ ਇੰਟਰਨੈਸ਼ਨਲ ਅਤੇ ਟਾਈਗਰ ਫੋਰਸ ਵੱਲੋਂ ਜਾਰੀ ਬਿਆਨ ਵਿੱਚ ਸਰਬਜੀਤ ਸਿੰਘ ਬਰਨਾਲਾ ਨੂੰ ਚੋਣਾਂ ਦਾ ਫਾਇਦਾ ਉਠਾ ਬਾਦਲ ਦਾ ਨਵਾਂ ਬਣਿਆ ਝੋਲੀਚੁੱਕ ਕਰਾਰ ਦਿੰਦਿਆਂ ਦੱਸਿਆ ਕਿ ਉਸ ਨੇ ਕਿਵੇਂ ਸਿੱਖ ਸੰਘਰਸ਼ ਦੇ ਸਮੂਹ ਸ਼ਹੀਦਾਂ ਦੀ ਪਿੱਠ ਵਿੱਚ ਛੁਰਾ ਮਾਰਿਆ । ਭਾਈ ਹਰਵਿੰਦਰ ਸਿੰਘ ਭਤੇੜੀ, ਭਾਈ ਗੁਰਦਿਆਲ ਸਿੰਘ ਢਕਾਣਸੂ, ਭਾਈ ਜਗਮੋਹਣ ਸਿੰਘ ਮੰਡ ਬੈਲਜ਼ੀਅਮ, ਭਾਈ ਸੁਰਿੰਦਰ ਸਿੰਘ ਸੇਖੋਂ, ਭਾਈ ਪ੍ਰਤਾਪ ਸਿੰਘ ਜਰਮਨੀ ਅਤੇ ਭਾਈ ਸੁਰਜੀਤ ਸਿੰਘ ਸੁੱਖਾ ਸਵਿਟਜ਼ਰਲੈਂਡ ਨੇ ਦੱਸਿਆ ਕਿ ਜੋ ਸਖ਼ਸ ਕਦੇ ਅਪਣੇ ਆਪ ਨੂੰ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਦਾ ਸਾਥੀ ਦੱਸਦਾ ਸੀ ਉਹ ਯੂਰਪ ਦਾ ਲਾਲ ਪਾਸਪੋਰਟ ਮਿਲਦਿਆਂ ਹੀ ਭਾਰਤੀ ਸੁਰੱਖਿਆ ਇਜੰਸੀਆਂ ਦੇ ਕਰਿੰਦੇਂ ਦੀ ਸਹਾਇਤਾ ਨਾਲ ਵੀਜ਼ਾ ਲੈ ਪੰਜਾਬ ਪਹੁੰਚ ਗਿਆ ਸੀ । ਉਥੇ ਸੰਘਰਸ਼ ਦੌਰਾਨ ਇਕੱਠੀ ਕੀਤੀ ਮਾਇਆ ਨਾਲ ਕੋਠੀ ਸੁਰੂ ਕਰ ਦਿੱਤੀ । ਇਹਨਾਂ ਦਾ ਕਹਿਣਾ ਹੈ ਕਿ ਸਰਬਜੀਤ ਮਾਂਨ ਦਲ ਦਾ ਨਾਂਮ ਸਿਰਫ ਅਖ਼ਬਾਰੀ ਸੁਰਖੀਆਂ ਲਈ ਵਰਤਦਾ ਰਿਹਾ ਜਦਕਿ ਇਸਦਾ ਯੋਗਦਾਨ ਕੋਈ ਨਹੀ ਹੈ । ਸੁਰੂ ਵਿੱਚ ਬੈਲਜ਼ੀਅਮ ਆਉਣ ਸਮੇਂ ਬੱਬਰਾਂ ਦਾ ਨਾਂਮ ਵਰਤ ਕੇ ਰਾਜਨੀਤਿਕ ਸ਼ਰਨ ਪੱਕੀ ਕਰਵਾ ਬਰਨਾਲਾ ਸਾਹਿਬ ਥੋੜਾ-ਥੋੜਾ ਨਰਮ ਹੁੰਦਿਆਂ ਮਾਂਨ ਦਲੀਏ ਬਣ ਗਏ ਅਤੇ ਪਿਛਲੇ ਇੱਕ ਸਾਲ ਤੋਂ ਅਕਾਲੀ-ਭਾਜਪਾ ਵਿੱਚ ਸਾਮਲ ਹੋਣ ਲਈ ਵਿਚੋਲਾ ਲੱਭ ਰਹੇ ਸਨ ਜਿਸ ਲਈ ਹੁਣ ਸਫਲਤਾ ਮਿਲੀ ਹੈ ।
ਉਪਰੋਕਤ ਆਗੂਆਂ ਦਾ ਕਹਿਣਾ ਹੈ ਕਿ ਜਿਹੜਾ ਬੰਦਾਂ ਸ਼ਹੀਦਾਂ ਦਾ ਨਾਂਮ ਵਰਤ ਕੇ ਪੱਕਾ ਹੋਣ ਬਆਦ ਉਹਨਾਂ ਨੂੰ ਠੋਕਰ ਮਾਰ ਸਕਦਾ ਉਹ ਕਾਲੀ ਦਲ ਅਤੇ ਭਾਜਪਾ ਨੂੰ ਕੀ ਦਿਉ ਬਗੈਰ ਕੁੱਝ ਚੋਰੀ ਦੀਆਂ ਸਿਗਰਟਾਂ ਦੀ ਕਮਾਈ ਦੀ ਮਾਇਆ ਦੇ । ਇਹਨਾਂ ਆਗੂਆਂ ਨੇ ਇਲਜ਼ਾਮ ਲਗਾਇਆ ਕਿ ਸਰਬਜੀਤ ਬਰਨਾਲਾ ਉਰਫ ਸਰਬਜੀਤ ਦਿਉਲ ਦਾ ਇੱਕ ਰਿਸਤੇਦਾਰ ਵੀ ਖੁਦ ਨੂੰ ਸ੍ਰੋਮਣੀ ਅਕਾਲ ਦਲ ਅਮ੍ਰਿਤਸਰ ਯੂਥ ਵਿੰਗ ਦਾ ਆਗੂ ਦਰਸਾ ਕੇ ਰਾਜਨੀਤਿਕ ਸ਼ਰਨ ਲੈਣ ਦੀ ਕੋਸ਼ਿਸ਼ ਕਰਦਾ ਰਿਹਾ ਤੇ ਤੁੱਕਾ ਨਾ ਲੱਗਣ ਦੀ ਸੂਰਤ ਵਿੱਚ ਸਰਦਾਰ ਮਾਂਨ ਵਿਰੋਧੀ ਪ੍ਰਚਾਰ ਕਰ ਰਹੀ ਧਿਰ ਨਾਲ ਸਾਮਿਲ ਹੋ ਗਿਆ ਜਿਸ ਕਰਕੇ ਬਰਨਾਲਾ ਇਲਾਕੇ ਦੇ ਲੋਕਾਂ ਨੂੰ ਅਪੀਲ ਹੈ ਕਿ ਇਸ ਕੈਟ ਨੂੰ ਮੂੰਹ ਨਾ ਲਗਾਉਣ ।