ਇੰਟਰਨੈਸ਼ਨਲ ਗੋਲਡ ਮੈਡਲਿਸਟ, ਸ਼੍ਰੋਮਣੀ ਢਾਡੀ ਦਯਾ ਸਿੰਘ ਦਿਲਬਰ.........ਦਰਸ਼ਨ ਸਿੰਘ ਪ੍ਰੀਤੀਮਾਨ.

“ ਅਨਮੋਲ ਹੀਰੇ “
ਯਾਦਾਸ਼ਤ ਤਕੜੀ ਹੋਣ ਵਾਲਾ ਵਿਅਕਤੀ ਹਮੇਸ਼ਾਂ ਮੰਜ਼ਿਲਾਂ ਸਰ ਕਰਦਾ ਹੈ। ਪ੍ਰਸਿੱਧੀ ਖੱਟਦਾ ਹੈ ਤੇ ਸਮਾਜ ਦਾ ਉਹ ਚਾਨਣ ਦਾ ਵਣਜਾਰਾ ਹੁੰਦਾ ਹੈ ਜੋ ਗੱਲਾਂ ਜਿਹਨ 'ਚ ਇਕੱਠੀਆਂ ਕਰਕੇ ਸਮਾਜ ਨੂੰ ਰਾਹ ਦਰਸਾਉਂਦਾ ਹੈ ਜੇ ਉਹ ਲੇਖਕ ਹੈ ਤਾਂ ਉਸ ਦੀ ਲਿਖਤ ਮਹਾਨ ਬਣਦੀ ਹੈ, ਪਕਿਆਈਆ ਆਉਂਦੀਆਂ ਹਨ ਜੋ ਪਾਠਕਾਂ ਲਈ ਅਨਮੋਲ ਖਜ਼ਾਨਾ ਹੁੰਦੀਆਂ ਹਨ ਜੋ ਉਹ ਕਲਾਕਾਰ ਜਾ ਬੁਲਾਰਾ ਹੈ ਤਾਂ ਸਰੋਤੇ ਉਸ ਦੇ ਮੂੰਹੋਂ ਨਿਕਲੀਆਂ ਗੱਲਾਂ ਤੇ ਅਮਲ ਕਰਦੇ ਹਨ। ਸਾਹਿਤਕਾਰ, ਕਲਾਕਾਰ, ਬੁਲਾਰੇ ਤਾਂ ਬਹੁਤ ਹੁੰਦੇ ਹਨ ਪਰ ਪ੍ਰਸਿੱਧੀ ਉਨ੍ਹਾਂ ਦੀ ਝੋਲੀ 'ਚ ਹੀ ਪੈਂਦੀ ਹੈ, ਜਿੰਨ੍ਹਾਂ ਕੋਲ ਅਥਾਹ ਸ਼ਬਦ ਹੋਣ, ਗੱਲ ਕਹਿਣ ਦਾ ਢੰਗ ਹੋਵੇ, ਲਿਖਣ ਦਾ ਵਲ ਹੋਵੇ, ਲੋਕ ਉਨ੍ਹਾਂ ਦੇ ਹੀ ਮੁਰੀਦ ਬਣਦੇ ਹਨ। ਇੱਕ ਸ਼ਬਦ ਦੇ ਅਰਥ ਅਨੇਕਾਂ ਵਾਰ ਕੱਢਣ ਵਾਲੇ ਸਖ਼ਸ਼ ਦੀ ਗੱਲ ਕਰਨ ਜਾ ਰਿਹਾ ਹਾਂ, ਉਹ ਹਨ ਢਾਡੀ ਦਯਾ ਸਿੰਘ ਦਿਲਬਰ ।
                                ਦਯਾ ਸਿੰਘ ਦਿਲਬਰ੍ਰ ਦਾ ਜਨਮ 9 ਨਵੰਬਰ 1930 ਨੂੰ ਮਾਤਾ ਗੁਲਾਬ ਕੌਰ ਦੀ ਕੁੱਖੋਂ, ਪਿਤਾ ਈਸ਼ਰ ਸਿੰਘ ਦੇ ਘਰ, ਪਿੰਡ ਗਗੜ੍ਹ ਸਹਾਰੀ, ਤਹਿਸੀਲ ਕਸੂਰ (ਪਾਕਿਸਤਾਨ) ਵਿਖੇ ਹੋਇਆ। ਸੰਨ 1947 'ਚ ਉਨ੍ਹਾਂ ਸੰਤ ਕੌਰ ਨਾਲ ਸ਼ਾਦੀ ਕਰਵਾਈ, ਉਨ੍ਹਾਂ ਦੇ ਘਰ ਦੋ ਲੜਕੀਆਂ ਦੋ ਲੜਕਿਆਂ ਨੇ ਜਨਮ ਲਿਆ। ਕੁਲਜੀਤ ਸਿੰਘ ਬੈਂਕ 'ਚ ਨੌਕਰੀ ਕਰਦੇ ਤੇ ਦਲਜੀਤ ਸਿੰਘ ਇੰਗਲੈਂਡ ਦਾ ਵਾਸੀ ਬਣ ਗਿਆ। ੍ਰਦਿਲਬਰ੍ਰ ਸਾਹਿਬ ਦੀ ਪੋਤੀ ਰੁਬਨੀਤ ਕੌਰ ਇੰਗਲੈਂਡ 'ਚ ਵਕੀਲ ਹੈ।
                                                                                    ਦਯਾ ਸਿੰਘ ਦਿਲਬਰ੍ਰ ਮੈਟ੍ਰਿਕ ਤੱਕ ਹੀ ਪੜ੍ਹ ਸਕਿਆ। ਉਹ ਪਾਕਿਸਤਾਨ ਤੋਂ ਰਫ਼ਿÀਮਪ;ਊਜੀ ਬਣ ਕੇ ਸਲੋਹ ਪਿੰਡ ਆਏ ਅਤੇ 12 ਸਾਲ ਉਸੇ ਪਿੰਡ 'ਚ ਟਿਕੇ ਰਹੇ, ਫਿਰ ਉਨ੍ਹਾਂ ਨਵੇਂ ਸ਼ਹਿਰ ਵਿਖੇ ਆਪਣਾ ਘਰ ਬਣਾ ਲਿਆ ਤੇ ਪਰਿਵਾਰ ਸ਼ਹਿਰੀ ਬਣ ਗਿਆ। ਦਿਲਬਰ ਸਾਹਿਬ ਜੀ ਦੇ ਪਿਤਾ ਦਾ ਸੁਪਨਾ ਆਪਣੇ ਲੜਕੇ ਨੂੰ ਢਾਡੀ ਬਣਾਉਣ ਦਾ ਸੀ ਜੋ ਦਿਲਬਰ ਨੇ ਗਿਆਨੀ ਕਰਤਾਰ ਸਿੰਘ ਨੂ ਚਲਦੀਆਂ ਰਸਮਾਂ ਮੁਤਾਬਕ ਉਸਤਾਦ ਧਾਰ ਕੇ ਇੱਕ ਉੱਚ ਕੋਟੀ ਦਾ ਢਾਡੀ ਬਣ ਕੇ ਪੂਰਾ ਕੀਤਾ।
                      ਦਯਾ ਸਿੰਘ ਦਿਲਬਰ ਨੇ ਪ੍ਰੀਤਮ ਸਿੰਘ, ਦੀਦਾਰ ਸਿੰਘ ਤੇ ਪਿਆਰਾ ਸਿੰਘ ਤਿੰਨਾਂ ਭਰਾਵਾਂ ਨੂੰ ਨਾਲ ਰਲਾ ਕੇ ਜੱਥਾ ਬਣਾ ਲਿਆ ਤੇ ਆਪ ਜੱਥੇ ਦਾ ਬੁਲਾਰਾ ਬਣ ਗਿਆ। ਕੁਝ ਸਮਾਂ ਇਹ ਜੱਥਾ ਗਾਉਂਦਾ ਰਿਹਾ ਤੇ ਫਿਰ ਦੂਜੀ ਵਾਰ 1955 'ਚ ਦੂਜੀ ਵਾਰ ਕਰਮ ਸਿੰਘ, ਵਿਕਰਮ ਸਿੰਘ ਤੇ ਕਰਤਾਰ ਸਿੰਘ ਨੂੰ ਨਾਲ ਰਲਾ ਕੇ ਜੱਥਾ ਕਾਇਮ ਕਰ ਲਿਆ। ਇਹ ਦੋਵੇਂ ਜੱਥੇ ਸੱਤ-ਸੱਤ ਸਾਲ ਇਕੱਠੇ ਰਹੇ। ਫਿਰ ਕਰਮ ਸਿੰਘ, ਕ੍ਰਿਸ਼ਨ ਸਿੰਘ ਤੇ ਕੁਲਦੀਪ ਸਿੰਘ ਨਾਲ ਜੱਥਾ ਬਣਾ ਲਿਆ ਤੇ 30 ਸਾਲ ਇਕੱਠੇ ਰਹੇ। ਐਵੇਂ-ਜਿਵੇਂ ਅਜੀਤ ਸਿੰਘ, ਦਲੀਪ ਸਿੰਘ ਤੇ ਮਲਕੀਤ ਸਿੰਘ ਨੇ ਰਲ ਕੇ ਜੱਥੇ ਦੀ ਚੜ੍ਹਤ ਰੱਖੀ। ਸੰਨ 1990 ਵਿੱਚ ਹਰਪਾਲ ਸਿੰਘ, ਹਰਦੀਪ ਸਿੰਘ, ਸਰਵਨ ਸਿੰਘ ਤੇ ਕ੍ਰਿਸ਼ਨ ਮਹਿੰਦਰਪੁਰੀ ਨੂੰ ਨਾਲ ਲੈ ਵੀ ਗਾਉਂਦੇ ਰਹੇ। ਫਿਰ ਬੈਲਾਪੁਰ, ਜਸਵੰਤ ਸਰੀਹ ਵਾਲੇ ਨੂੰ ਨਾਲ ਲੈ ਕੇ ਜੱਥਾ ਤਿਆਰ ਕਰ ਲਿਆ। ਉਸ ਤੋਂ ਬਾਅਦ ਸ਼ਾਗਿਰਦ ਦਰਸ਼ਨ ਰਾਏ ਤੇ ਹਰਭਜਨ ਸਿੱਧੂ ਵੀ ਕੁਝ ਸਮਾਂ ਸਾਥ ਦਿੰਦੇ ਰਹੇ ਤੇ ਫਿਰ ਸੁਖਵਿੰਦਰ ਗਰੇਵਾਲ, ਕਸ਼ਮੀਰ ਕਾਦਰ, ਬਲਿਹਾਰ ਸਿੰਘ ਤੇ ਸੁਖਦੇਵ ਸਿੰਘ ਵੀ ਨਾਲ ਰਹੇ। ਐਵੇਂ ਜਿਵਂੇ ਅਨੇਕਾਂ ਕਵੀਸਰਾਂ-ਢਾਡੀਆਂ ਨੂੰ ਰੋਜੀ-ਰੋਟੀ ਦੇ ਸਿਰੇ ਕੀਤਾ।
            ਦਯਾ ਸਿੰਘ ੍ਰਦਿਲਬਰ੍ਰ ਨੇ 20 ਪੁਸਤਕਾਂ ਦੀ ਰਚਨਾਂ ਕੀਤੀ ਅਤੇ ਬੁੱਕ ਸੈਲਰ ਉਨ੍ਹਾਂ ਨੂੰ ਕਿਤਾਬਾਂ ਵਿਕੀਆਂ ਦੀ ਰਾਇਲਟੀ ਵੀ ਦਿੰਦੇ ਸਨ। ਦਿਲਬਰ ਦੇ ਗੀਤਾਂ ਦੀ ਪੂਰੀ ਇੱਕ ਲੱਖ ਕਿਤਾਬ ਵਿਕੀ ਜੋ ਕਈ ਐਡੀਸ਼ਨਾਂ 'ਚ ਛਪੀ ਸੀ। ਉਨ੍ਹਾਂ ਦੀਆਂ ਕਈ ਕੈਸਿਟਾਂ ਵੀ ਮਾਰਕੀਟ ਵਿੱਚ ਆਈਆਂ ਸਨ। ਦਿਲਬਰ ਦੋ ਵਾਰ ਕੈਨੇਡਾ, ਦੋ ਵਾਰ ਅਮਰੀਕਾ ਅਤੇ ਚਾਰ ਵਾਰੀ ਇੰਗਲੈਂਡ ਵੀ ਘੁੰਮ ਆਇਆ ਸੀ ਅਤੇ ਦਿਲਬਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਦਿੱਤੀ ਤਕਰੀਰ ਨੂੰ ਭੜਕਾਊ ਕਰਾਰ ਦਿੱਤਾ ਗਿਆ ਤੇ 1986 ਵਿੱਚ ਅਰੈਸਟ ਕੀਤਾ ਗਿਆ ਤੇ ਢਾਈ ਸਾਲ ਜੇਲ੍ਹ ਵਿੱਚ ਵੀ ਰਿਹਾ। ਇੰਟਰਨੈਸ਼ਨਲ ਗੋਲਡ ਮੈਡਲਿਸ਼ਟ, ਸ਼੍ਰੋਮਣੀ ਢਾਡੀ ਦਯਾ ਸਿੰਘ ਨੂੰ ਪੰਜ ਵੱਡੇ ਐਵਾਰਡ ਮਿਲੇ ਅਤੇ ਛੋਟਿਆਂ ਸਨਮਾਨਾਂ ਦੀ ਤਾਂ ਗਿਣਤੀ ਹੀ ਕੋਈ ਨਹੀਂ। ਉਹ ਆਪਣੀ ਠੀਕ ਢੰਗ ਨਾਲ ਜੁੰਮੇਵਾਰੀ ਨਿਭਾਉਣ ਵਾਲਾ ਕਈ ਸੰਸਥਾਵਾਂ ਦਾ ਪ੍ਰਧਾਨ ਵੀ ਰਿਹਾ। ਉਨ੍ਹਾਂ ਦੀ ਯਾਦਾਸਤ ਬਹੁਤ ਤਕੜੀ ਸੀ ਤਾਹੀਓ ਤਾਂ ਉਹ ਇੱਕ ਸ਼ਬਦ ਦੇ ਅਨੇਕਾਂ ਅਰਥ ਕੱਢਣ ਵਿੱਚ ਕਾਮਯਾਬ ਰਿਹਾ। ਦਿਲਬਰ ਚੋਟੀ ਦਾ ਬੁਲਾਰਾ ਤੇ ਰਚਨਹਾਰ ਸੀ। ਢਾਡੀ ਕਲਾ ਦਾ ਉਹ ਬਾਬਾ ਬੋਹੜ ਸਿੰਘ ਸੀ। ਉਹ ਲੋਕਾਂ ਵਿੱਚ ਐਨਾ ਹਰਮਨ ਪਿਆਰਾ ਹੋ ਗਿਆ ਸੀ ਕਿ ਜਿੱਥੇ ਵੀ ਜਾਂਦਾ ਸੀ ਲੋਕ ਹੱਥਾਂ 'ਤੇ ਚੁੱਕ ਲੈਂਦੇ ਸਨ।
                                                                                     ਦਇਆ ਸਿੰਘ ੍ਰਦਿਲਬਰ੍ਰ ਮਾਂ ਬੋਲੀ ਦੇ ਹੀਰੇ ਲਾਲ ਨੇ 27 ਜਨਵਰੀ 2006 ਨੂੰ ਆਪਣਾ ਆਖਰੀ ਸਾਹ ਲੈ ਕੇ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਿਆ। ਜਗਤ ਪ੍ਰਸਿੱਧ ਢਾਡੀ ਦਿਲਬਰ ਦਾ ਵਿਛੋੜਾ ਮਾਂ ਬੋਲੀ ਪੰਜਾਬੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ। ਭਾਵੇਂ ਦਇਆ ਸਿੰਘ ੍ਰਦਿਲਬਰ੍ਰ ਸਰੀਰਕ ਤੌਰ ਤੇ ਸਾਡੇ ਵਿਚਕਾਰ ਨਹੀਂ ਪਰ ਉਨ੍ਹਾਂ ਦੀਆਂ ਬੁਲੰਦ ਆਵਾਜ਼ 'ਚ ਆਈਆਂ ਕੈਸਿਟਾਂ ਤੇ ਪ੍ਰਕਾਸ਼ਿਤ ਹੋਈਆਂ ਪੁਸਤਕਾਂ ਉਨ੍ਹਾਂ ਦੀ ਯਾਦ ਨੂੰ ਸਦਾ ਸਦੀਵੀ ਅਮਰ ਰੱਖਣਗੀਆਂ।
ਦਰਸ਼ਨ ਸਿੰਘ ਪ੍ਰੀਤੀਮਾਨ
ਪਿੰਡ ਤੇ ਡਾਕ ਘਰ ਰਾਮਪੁਰਾ
ਤਹਿਸੀਲ ਰਾਮਪੁਰਾ ਫੂਲ
ਜ਼ਿਲ੍ਹਾ ਬਠਿੰਡਾ (ਪੰਜਾਬ)
ਪਿੰਨ ਕੋਡ 151103
ਮੋ: 97792-97682