ਕੈਨੇਡਾ ਨਿਵਾਸੀਆ ਵੱਲੋ ਲੇਖਕ ਦਰਸਨ ਸਿੰਘ ਪ੍ਰੀਤੀਮਾਨ ਦਾ ਲੈਪਟਾਪ ਨਾਲ ਸਨਮਾਨ

ਜਦੋਂ ਲੇਖਕ, ਸਾਹਿਤਕਾਰ ਦੀ ਲਿਖਤ ਨੂੰ ਪਾਠਕ ਕਬੂਲ ਕਰ ਲੈਂਦੇ ਹਨ ਤਾਂ ਲੇਖਕ ਦੀ ਲਿਖਤ ਵਿੱਚ ਹੋਰ ਵੀ ਨਿਖਾਰ ਆਉਂਦਾ ਹੈ ਇਵੇਂ ਹੀ ਕਲਮ ਨਵੀਸ ਦਰਸਨ ਸਿੰਘ ਪ੍ਰੀਤੀਮਾਨ ਨੂੰ ਦੇਸ ਵਿਦੇਸ ਦੇ ਪਾਠਕਾਂ ਨੇ ਪਲਕਾਂ ਤੇ ਬਿਠਾਇਆ ਹੈ।
                                                       ਪਿਛਲੇ ਦਿਨੀ ਬੀਬਾ ਹਰਜਸਪ੍ਰੀਤ ਕੌਰ ਬੱਬੂ, ਸ੍ਰ: ਪਰਮਜੀਤ ਸਿੰਘ ਗਿੱਲ ਤੇ ਕਾਕਾ ਹਰਮਨਜੀਤ ਸਿੰਘ ਗਿੱਲ ਵੱਲੋ ਸਾਹਿਤਕਾਰ ਦਰਸਨ ਸਿੰਘ ਪ੍ਰੀਤੀਮਾਨ ਨੂੰ ਕੈਨੇਡਾ ਤੋਂ ਪੰਜਾਬ ਆ ਕੇ ਲੇਖਕ ਦੇ ਘਰ ਉਸ ਦੀ ਜ਼ਰੂਰਤ ਨੂੰ ਦੇਖਦਿਆ “ਲੈਪਟਾਪ“ ਅਤੇ ਕੁੱਝ ਨਗਦ ਰਾਸੀ ਦੇ ਕੇ ਸਨਮਾਨਿਤ ਕੀਤਾ।ਸ੍ਰ; ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਪ੍ਰੀਤੀਮਾਨ ਤੇਰੀ ਅਣਥਕ ਮਿਹਨਤ ਦੇ ਬਲਿਹਾਰੇ ਜਾਦੇ ਹਾਂ ਭੈਂਣ ਹਰਜਸਪ੍ਰੀਤ ਕੌਰ ਬੱਬੂ ਨੇ ਕਿਹਾ ਕਿ ਵੀਰ ਪ੍ਰੀਤੀਮਾਨ ਲੈਪਟਾਪ ਦੀ ਘਾਟ ਤੁਹਾਨੂੰ ਸਮੇ ਦਾ ਹਾਣੀ ਬਣਾਉਣ ਲਈ ਪੂਰੀ ਕੀਤੀ ਹੈ ਤਾਂ ਕਿ ਤੁਹਾਡਾ ਹਰਰੋਜ਼ ਦਾ ਹੁੰਦਾ ਸਾਹਿਤਕ ਖਰਚਾ ਬਚ ਜਾਵੇਗਾ। ਦਰਸਨ ਸਿੰਘ ਪ੍ਰੀਤੀਮਾਨ ਨੇ ਕੈਨੇਡਾ ਦੇ ਟਰਾਂਟੋ ਸਹਿਰ ਤੋਂ ਆਏ ਮਹਿਮਾਨਾ ਦਾ ਕੋਟਿ-ਕੋਟਿ ਧੰਨਵਾਦ ਕੀਤਾ।
                                                                                                  ਜਿਕਰ ਯੋਗ ਹੈ ਕਿ ਦਰਸਨ ਸਿੰਘ ਪ੍ਰੀਤੀਮਾਨ ਚਾਰ ਦਹਾਕਿਆਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਆ ਰਿਹਾ ਹੈ। ਜਿੰਨ੍ਹਾਂ ਨੇ ਕਈ ਕਿਤਾਬਾਂ ਮਾਂ ਬੋਲੀ ਦੀ ਝੋਲੀ ਪਾਈਆਂ ਹਨ । ਪਿਛਲੇ ਲੰਬੇ ਸਮੇ ਤੋਂ ਲੇਖਕ ਦੀਆਂ ਸੈਕੜੇ ਰਚਨਾਵਾਂ ਦੇਸ ਦੇ ਪੰਜਾਬੀ,ਹਿੰਦੀ ਅਖਬਾਰਾਂ ਦੀ ਸਾਨ ਬਣਦੀਆ ਆ ਰਹੀਆ ਹਨ ਅਤੇ ਵਿਦੇਸੀ ਅਖਬਾਰਾ ਵਿੱਚ ਪ੍ਰੀਤੀਮਾਨ ਦਾ ਕਾਲਮ ਪਹਿਲਾ “ਸੱਚੋ-ਸੱਚ“ ਤੇ ਅੱਜ-ਕੱਲ “ਅਨਮੋਲ ਹੀਰੇ“ ਤੇ “ਪੰਜਾਬੀ ਹੀਰੇ“ ਛਪ ਰਿਹਾ ਹੈ। ਸਾਹਿਤਕ ਦੇਣ ਦੇ ਬਦਲੇ ਲੇਖਕ ਪ੍ਰੀਤੀਮਾਨ ਨੂੰ ਦੇਸ ਦੀਆਂ ਅਤੇ ਵਿਦੇਸ਼ ਦੀਆਂ ਸੰਸਥਾਵਾਂ ਵੱਲੋ ਸਮੇ-ਸਮੇ ਤੇ ਸਨਮਾਨਿਤ ਕੀਤਾ ਗਿਆ ਹੈ।
                                                                      ਪ੍ਰੋ: ਹਰਬੰਸ ਸਿੰਘ ਖੁਰਮੀ
                                                                      ਜਰਨਲ ਸਕੱਤਰ: ਮਾਲਵਾ ਪੰਜਾਬੀ
                                                                      ਸਾਹਿਤ ਸਭਾ(ਰਜਿ:) ਰਾਮਪੁਰਾ ਫੂਲ( ਬਠਿੰਡਾ)