ਹਾਲੈਂਡ ਦੇ ਪਹਿਲੇ ਪੰਜਾਬੀ ਰੇਡੀਉ "ਸੱਚ ਦੀ ਗੁੰਜ" ਨੂੰ ਸ਼ਹਿਰ ਦੇ ਡਿਪਟੀ ਮੇਅਰ ਅਤੇ ਯੂਰਪ ਦੀਆ ਪ੍ਰਮੱਖ ਹਸ਼ਤੀਆ ਨੇ ਕੀਤਾ ਲੋਕ ਅਰਪਿਤ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ  ) - ਹਾਲੈਡ ਵਿੱਚ ਪੰਜਾਬੀਅਤ ਦੀ ਸੇਵਾ ਕਰ ਰਹੀ ਪਹਿਲੀ ਪੰਜਾਬੀ ਵੈੱਬਸਾਈਟ "ਪੰਜਾਬੀ ਇਨ ਹਾਲੈਡ" ਦੇ ਸੰਪਾਦਕ ਹਰਜੋਤ ਸੰਧੂ ਵੱਲੋ ਸ਼ੁਰੂ ਕੀਤੇ ਪੰਜਾਬੀ ਰੇਡੀਉ "ਸੱਚ ਦੀ ਗੂੰਜ" ਨੂੰ ਵੀ ਹਾਲੈਂਡ ਦੇ ਪਹਿਲੇ ਪੰਜਾਬੀ ਰੇਡੀਓ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। ਜਿਸ ਦਾ ਉਦਘਾਟਨ ਡੈਨਹਾਗ ਦੇ ਡਿਪਟੀ ਮੇਅਰ ਅਤੇ ਕਾਨੂੰਨੀ ਮਾਹਿਰ ਮਿਸਟਰ ਮਾਰਨਿਕਸ ਨੋਰਦਨ ਨੇ ਆਪਣੀ ਹੱਥੀ ਬਟਨ ਦਬਾਕੇ ਰੇਡੀਉ ਦੀ ਸੁਰੂਆਤ ਕੀਤੀ । ਇਸ ਮੌਕੇ ਖਾਸ ਗੱਲ ਇਹ ਰਹੀ ਕਿ ਡਿਪਟੀ ਮੇਅਰ ਮਿਸਟਰ ਮਾਰਨਿਕਸ ਨੋਰਦਨ ਪੰਜਾਬੀ ਵਿੱਚ ਰੇਡੀਉ ਦਾ ਨਾਮ ਲਿਆ ਜਿਸ ਦੇ ਮਤਲਬ ਬਾਰੇ ਜਦੋਂ ਰੇਡੀਉ ਦੇ ਮੁੱਖ ਸੰਚਾਲਕ ਸ:ਹਰਜੋਤ ਸਿੰਘ ਸੰਧੂ ਨੇ ਸੱਚ ਦੀ ਗੂੰਜ ਦਾ ਅੰਗਰੇਜ਼ੀ 'ਚ ਤਰਜਮਾ ਕਰਕੇ ਦੱਸਿਆ ਤਾਂ ਡਿਪਟੀ ਮੇਅਰ ਬਹੁਤ ਖੁਸ਼ ਹੋਇਆ ਤੇ ਹਰਜੋਤ ਸੰਧੂ ਵੱਲੋ ਭਾਈਚਾਰੇ ਦੀ ਸੇਵਾ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਮਿਸਟਰ ਮਾਰਨਿਕਸ ਨੋਰਦਨ ਨੇ ਕਿਹਾ ਕਿ ਹਾਲੈਂਡ ਦੇ ਪੰਜਾਬੀ ਲੋਕ ਇਸ ਰੇਡੀਉ ਨੂੰ ਸੁਣੋ ਅਤੇ ਆਪਣਾ ਸਹਿਯੋਗ ਦਿਉ । ਉਹਨਾਂ ਮੁਬਾਰਕਬਾਦ ਦਿੰਦਿਆ ਕਿਹਾ ਕਿ ਸਾਨੂੰ ਆਸ ਹੈ ਕਿ ਤੁਸੀਂ ਸੱਚ ਦੇ ਮਾਰਗ  ਤੇ ਚਲਦਿਆ ਹਮੇਸ਼ਾਂ ਸੱਚਾਈ ਲੋਕਾਂ ਸਾਹਮਣੇ ਲੈਕੇ ਆਉਗੇ । ਇਸ ਮੌਕੇ ਪੰਜਾਬ ਟਾਈਮਜ਼ ਜਰਮਨੀ ਦੇ ਮੁੱਖ ਸੰਪਾਦਕ ਸ:ਮਨਮੋਹਣ ਸਿੰਘ ਜਰਮਨੀ, ਸ:ਭੁਪਿੰਦਰ ਸਿੰਘ ਹਾਲੈਂਡ, ਸ: ਹਰਜੀਤ ਸਿੰਘ ਡੈਨਹਾਗ, ਸ:ਹਰਦਵਿੰਦਰ ਸਿੰਘ ਬੱਬਰ ਜਰਮਨੀ, ਸ:ਗੁਰਪਾਲ ਸਿੰਘ ਜਰਮਨੀ, ਭਾਈ ਹਰਜੀਤ ਸਿੰਘ, ਗੁਰਸੇਵ ਸਿੰਘ, ਗੁਰਦੇਵ ਸਿੰਘ ਪੱਡਾ ਆਦਿ ਸਮੇਤ ਹਾਲੈਂਡ ਦੀਆਂ ਪ੍ਰਮੁੱਖ ਹਸ਼ਤੀਆਂ ਇਸ ਮੌਕੇ ਸ਼ਾਮਲ ਸਨ ਜਿੰਨਾਂ ਨੇ ਸ: ਹਰਜੋਤ ਸਿੰਘ ਸੰਧੂ ਨੂੰ ਰੇਡੀਉ ਸੱਚ ਦੀ ਗੂੰਜ ਦੀ ਸੁਰੂਆਤ ਕਰਨ ਦੀਆਂ ਵਧਾਈਆਂ ਦਿਤੀਆਂ ।