ਯੂਰਪੀਨ ਪਾਰਲੀਮੈਂਟ ਅੱਗੇ ਮੁਜਾਹਰੇ ਦੀ ਰੂਪ-ਰੇਖਾ ਲਈ ਬਰੱਸਲਜ਼ ਵਿਖੇ ਇਕੱਤਰਤਾ 5 ਮਈ ਨੂੰ

ਸਮੂਹ ਪੰਥਕ ਜਥੇਬੰਦੀਆਂ ਅਤੇ ਗੁਰੂਘਰਾਂ ਦੇ ਪ੍ਰਬੰਧਕਾਂ ਨੂੰ ਸਮੇਂ ਸਿਰ ਪਹੁੰਚਣ ਦੀ ਬੇਨਤੀ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) 30 ਸਾਲ ਪਹਿਲਾਂ ਜੂਨ 1984 ਵਿੱਚ ਸਿਫਤੀ ਦੇ ਘਰ ਸ੍ਰੀ ਹਰਿਮੰਦਰ ਸਾਹਿਬ ਅਤੇ 37 ਹੋਰ ਗੁਰਵਾਰਿਆਂ ਵਿੱਚ ਭਾਰਤੀ ਸੈਨਿਕਾਂ ਵੱਲੋਂ ਵਰਤਾਏ ਗਏ ਕਹਿਰ ਨੂੰ ਯਾਦ ਕਰ ਅੱਜ ਵੀ ਇਨਸਾਨੀਅਤ ਕੰਬ ਉਠਦੀ ਹੈ, ਹੁਣ ਵੀ ਹਰੇਕ ਸਾਲ ਜੂਨ ਦੇ ਪਹਿਲੇ ਦਿਨਾਂ ਵਿੱਚ ਅਖ਼ਬਾਰਾਂ ਵਿੱਚ ਛਪਦੇ ਲੇਖ ਹਰ ਸਿੱਖ ਦਾ ਹਿਰਦਾ ਵਲੂਧਰ ਦਿੰਦੇਂ ਹਨ ਜਦੋਂ ਪੜਦੇਂ ਹਾਂ ਕਿ ਕਿਵੇਂ ਮਰੀ ਪਈ ਮਾਂ ਦੇ ਕੋਲ ਪਏ ਜਿੰਦਾਂ ਮਾਸੂਮ ਬੱਚੇ ਨੂੰ ਸ਼ਰਾਬੀ ਫੌਜੀ ਲੱਤੋਂ ਫੜ ਲਾਸਾਂ ਦੇ ਢੇਰ ਤੇ ਵਗਾਹ ਮਾਰਦੇ ਸਨ । ਚਸ਼ਮਦੀਦ ਗਵਾਹ ਦਸਦੇ ਹਨ ਕਿ ਕਿੰਂਝ ਅੱਤ ਦੀ ਗਰਮੀ ਵਿੱਚ ਤਸੱਦਦ ਦਾ ਸ਼ਿਕਾਰ ਬਜੁਰਗ ਪਾਣੀ ਦੀ ਬੂੰਦ ਨੂੰ ਤਰਸਦੇ ਹੋਏ ਜਹਾਨੋ ਤੁਰ ਗਏ । ਇਸੇ ਕਤਲੇਆਂਮ ਬਾਬਤ ਲਿਖੀਆਂ ਸੈਂਕੜੇ ਕਿਤਾਬਾਂ ਸਿੱਖਾਂ ਦੀ ਆਤਮਾਂ ਨੂੰ ਝਿਜੋੜਦੀਆਂ ਹਨ ਕਿ ਗਜਨੀ ਦੇ ਬਜ਼ਾਰਾਂ ਵਿੱਚ ਰੁਲਦੀ ਹਿੰਦੋਂਸਤਾਨ ਦੀ ਪੱਤ ਨੂੰ ਵਾਪਸ ਲਿਆਉਣ ਵਾਲੇ ਸਿੰਘਾਂ ਦੀਆਂ ਧੀਆਂ ਨੂੰ ਵਹਿਸ਼ੀ ਪੂਬਰੀਏ ਫੌਜੀ ਕਿਵੇਂ ਨੋਚਦੇ ਰਹੇ । ਇਹ ਵਰਤਾਰਾ ਅੱਜ ਵੀ ਨਵੇਂ ਤਰੀਕਿਆਂ ਨਾਲ ਜਾਰੀ ਹੈ ਜਿਵੇਂ ਸਿੱਖ ਨੌਜਵਾਨੀ ਨੂੰ ਨਸ਼ਿਆਂ ਦੇ ਗੁਲਾਮ ਬਣਾ ਆਰਥਿਕ,ਸਮਾਜਿਕ ਅਤੇ ਸਰੀਰਕ ਪੱਖੋਂ ਹੌਲੀ-ਹੌਲੀ ਖਤਮ ਕਰਨ ਵਰਗੇ ਯੋਗਨਾਵੱਧ ਤਰੀਕੇ ਹਨ ਜਿਨ੍ਹਾਂ ਵਿੱਚ ਸਿੱਖੀ ਸਰੂਪ ਵਿੱਚ ਵਿਚਰ ਰਹੇ ਸੱਤਾਧਾਰੀ ਆਗੂ ਵੀ ਅਹਿਮ ਰੋਲ ਨਿਭਾ ਰਹੇ ਹਨ ਜੋ ਜਾਂ ਤਾਂ ਖ਼ਰੀਦ ਲਏ ਗਏ ਹਨ ਜਾਂ ਅਹੁਦਿਆਂ ਦੀ ਲਾਲਸਾ ਹਿੱਤ ਅਪਣੇ ਧਰਮ ਦੀਆਂ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਨੂੰ ਆਰ ਐਸ ਐਸ ਲਈ ਨਿਛਾਵਰ ਕਰ ਚੁੱਕੇ ਹਨ ।
ਤਿੰਨ ਦਹਾਕੇ ਪਹਿਲਾਂ ਜੂਨ 1984 ਵਿੱਚ ਭਾਰਤ ਸਰਕਾਰ ਵੱਲੋਂ ਕੀਤੇ ਗਏ ਅਣਮਨੁੱਖੀ ਕਤਲੇਆਮ ਜਿਸਨੂੰ ਸਿੱਖ ਕੌਂਮ 84 ਦੇ ਘੱਲੂਘਾਰੇ ਵੱਜੋਂ ਅਪਣੇ ਸੀਨਿਆਂ ਵਿੱਚ ਸਮੋਈ ਬੈਠੀ ਹੈ ਦੇ ਇਨਸਾਫ ਲਈ ਯੂਰਪ ਭਰ ਦੀਆਂ ਪੰਥਕ ਜਥੇਬੰਦੀਆਂ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਵੱਲੋਂ ਜੂਨ ਵਿੱਚ ਇੱਕ ਭਾਰੀ ਰੋਸ ਮੁਜਾਹਰਾ ਕੀਤਾ ਜਾ ਰਿਹਾ ਹੈ ।
ਇਸ ਰੋਸ ਮੁਜਾਹਰੇ ਨੂੰ ਵੱਡੇ ਪੱਧਰ ਤੇ ਸਫਲ ਬਣਾਉਣ ਅਤੇ ਭਾਰਤ ਸਰਕਾਰ ਦੇ ਕਰੂਪ ਚੇਹਰੇ ਨੂੰ 27 ਦੇਸ਼ਾਂ ਦੀ ਯੂਰਪੀਨ ਪਾਰਲੀਮੈਂਟ ਤੱਕ ਪ੍ਰਭਾਵਸ਼ਾਲੀ ਤਰੀਕੇ ਨਾਲ ਦਰਸਾਉਣ ਹਿੱਤ ਪੰਥਕ ਹਿਤੈਸੀਆਂ ਦੀ ਇੱਕ ਅਹਿਮ ਇਕੱਤਰਤਾ ਗੁਰਦਵਾਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਵਿਖੇ ਸੋਮਬਾਰ ਦੁਪਿਹਰੇ 1 ਤੋਂ 2 ਵਜੇ ਤੱਕ ਹੋ ਰਹੀ ਰਹੀ ਜਿਸ ਸਮੂਹ ਪੰਥਕ ਆਗੂਆਂ ਨੂੰ ਸਮੇਂ ਸਿਰ ਪਹੁੰਚ ਕੇ ਅਪਣੇ ਸੁਝਾਅ ਦੇਣ ਦੀ ਬੇਨਤੀ ਕੀਤੀ ਗਈ ਹੈ ਤਾਂ ਜੋ ਸੰਤਾਂ ਦੇ ਕਹੇ ਵਚਨਾਂ ਕਿ "ਜੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ" 'ਤੇ ਪਹਿਰਾ ਦਿੱਤਾ ਜਾ ਸਕੇ । ਵਧੇਰੇ ਜਾਣਕਾਰੀ ਲਈ ਭਾਈ ਗੁਰਦਿਆਲ ਸਿੰਘ ਢਕਾਣਸੂ: 0032484693341 ਜਾਂ ਭਾਈ ਅਮਰੀਕ ਸਿੰਘ ਨਾਲ 0032484107771 ਤੇ ਸੰਪਰਕ ਕੀਤਾ ਜਾ ਸਕਦਾ ਹੈ ।