23 ਮੈਚ ਜਿੱਤ ਐਚ ਸੀ ਐਮੀ 'ਚ ਬਣਿਆ ਬੈਲਜ਼ੀਅਮ ਦਾ ਸਰਬੋਤਮ ਕਲੱਬ

ਬਠਲਾ ਭਰਾ ਬੈਲਜ਼ੀਅਮ 'ਚ ਹੈਂਡਵਾਲ ਖੇਡਣ ਵਾਲੇ ਪਹਿਲੇ ਪੰਜਾਬੀ
ਈਪਰ, ਬੈਲਜ਼ੀਅਮ (  ਪ੍ਰਗਟ ਸਿੰਘ ਜੋਧਪੁਰੀ  ) ਪ੍ਰਦੇਸ਼ੀ ਆ ਵਸੇ ਪੰਜਾਬੀ ਜਿਥੇ ਸਖਤ ਮਿਹਨਤ ਨਾਲ ਆਰਥਿਕ ਤੌਰ ਤੇ ਕਾਮਯਾਬੀ ਦੇ ਝੰਡੇ ਗੱਡ ਰਹੇ ਹਨ ਉਥੇ ਆਪਣੇ ਬੱਚਿਆਂ ਦੇ ਧਾਰਮਿਕ ਅਤੇ ਸਭਿਆਚਾਰਕ ਖੇਤਰ ਵੱਲੋਂ ਵੀ ਅਵੇਸਲੇ ਨਹੀ ਹਨ । ਇਹਨਾਂ ਅਗਾਂਹਵਧੂ ਪੰਜਾਬੀ ਮਾਪਿਆਂ ਦੀ ਮਿਹਨਤ ਦੇ ਨਤੀਜਿਆਂ ਵੱਲ ਜੇ ਨਜ਼ਰ ਮਾਰੀਏ ਅਤੇ ਪੰਜਾਬ ਵਿਚਲੇ ਗੱਭਰੂਆਂ ਨਾਲ ਤੁਲਨਾ ਕਰਨ ਤੇ ਨਿਕਲਣ ਵਾਲੀ ਪ੍ਰਸੈਟਜ਼ ਬਹੁਤ ਹੀ ਹੈਰਾਨੀਜਨਕ ਹੋਵੇਗੀ । ਭਾਰਤ ਦੇ ਸੂਬੇ ਪੰਜਾਬ ਨਾਲੋ ਛੋਟੇ ਦੇਸ਼ ਬੈਲਜ਼ੀਅਮ ਵਿਚ ਵਸਦੇ ਬਹੁਤ ਥੋੜੀ ਗਿਣਤੀ ਪੰਜਾਬੀਆਂ ਦੇ ਬੱਚੇ ਜੂਡੋ, ਕਰਾਟੇ, ਫੁੱਟਬਾਲ 'ਤੋਂ ਬਾਅਦ ਹੈਂਡਬਾਲ ਵਿੱਚ ਵਿੱਚ ਵੀ ਨਾਮਣਾ ਖੱਟ ਰਹੇ ਹਨ ।
ਚੜ੍ਹਦੀ ਕਲਾ ਸਪੋਰਟਸ਼ ਕਲੱਬ ਦੇ ਸਰਗਰਮ ਆਗੂ ਸੁਰਿੰਦਰਜੀਤ ਸਿੰਘ ਬਠਲਾ ਦੇ ਸਪੁੱਤਰ ਹਰਮਨ ਸਿੰਘ ਅਤੇ ਜਸਪਰ ਸਿੰਘ ਬਠਲਾ ਵੀ ਹੈਂਡਵਾਲ Ḕਚ ਚੋਟੀ ਦੇ ਖਿਡਾਰੀਆਂ ਵਜੋਂ ਬੈਲਜ਼ੀਅਮ ਦੇ ਹੈਂਡਵਾਲ ਕਲੱਬ ਐਮੀ ਵਿੱਚ ਨਾਮਣਾ ਖੱਟ ਰਹੇ ਹਨ । 1954 Ḕਤੋ ਸਰਗਰਮ ਇਸ ਕਲੱਬ ਵਿੱਚ ਪੈਰ ਜਮਾਂ ਬਠਲਾ ਭਰਾਵਾਂ ਨੇ ਪਹਿਲੇ ਭਾਰਤੀ-ਬੈਲਜ਼ ਹੈਂਡਵਾਲ ਖਿਡਾਰੀ ਹੋਣ ਦਾ ਮਾਣ ਖੱਟਿਆ ਹੈ ।
ਇਸ ਕਲੱਬ ਨੇ ਅੰਡਰ 16 ਕੈਟਾਗਿਰੀ ਵਿੱਚ ਹੁਣ ਤੱਕ ਦੇ 24 ਮੈਚਾਂ ਵਿੱਚੋਂ 23 ਜਿੱਤ ਕੇ ਸਾਲ 2013-14 ਦਾ ਸਰਬੋਤਮ ਕਲੱਬ ਹੋਣ ਦਾ ਸਨਮਾਨ ਪ੍ਰਾਪਤ ਕਰਦਿਆਂ ਚੈਂਪੀਅਨਸਿੱਪ ਵੀ ਜਿੱਤੀ ਹੈ ।