ਪ੍ਰਵਾਸੀ ਬੱਚਿਆਂ ਨੂੰ ਵੀ ਭਗਵੰਤ ਮਾਂਨ ਦੇ ਜਿੱਤਣ ਦੀ ਪੱਕੀ ਆਸ

ਜਨਮ ਦਿਨ ਦੀ ਪਾਰਟੀ ਦੀ ਬਜਾਏ ਦਿੱਤਾ ਭਗਵੰਤ ਨੂੰ ਚੋਣ ਫੰਡ

ਬਰੱਸਲਜ਼  (  ਹਰਚਰਨ ਸਿੰਘ ਢਿੱਲ੍ਹੋਂ   ) ਲੋਕ ਸਭਾ ਚੋਣਾਂ ਲਈ ਚੱਲ ਰਹੇ ਘਸਮਾਂਣ ਲਈ ਪ੍ਰਦੇਸਾਂ ਵਿੱਚ ਰਹਿ ਰਹੇ ਪੰਜਾਬੀ ਪਰਿਵਾਰਾਂ ਦੇ ਬੱਚੇ ਵੀ ਇਹਨਾਂ ਚੋਣਾਂ ਪ੍ਰਤੀ ਡੂੰਘਾਂ ਰੁਝਾਨ ਰਖਦੇ ਹਨ । ਜਿਥੇ ਪੰਜਾਬ ਵਿੱਚਲੀਆਂ ਕਈ ਅਖ਼ਬਾਰਾਂ ਮਾਇਆ ਦੇ ਗੱਫਿਆਂ ਲਈ ਸੱਤਾਧਾਰੀਆਂ ਦੇ ਗੁਣ ਗਾਉਣ ਹਿੱਤ ਪੂਰੇ ਦੋ-ਦੋ ਪੇਜ਼ ਹੀ ਜਾਂ ਇੱਕ ਹੀ ਉਮੀਦਵਾਰ ਦੀਆਂ ਪੰਦਰਾਂ-ਪੰਦਰਾਂ ਖ਼ਬਰਾਂ ਇੱਕ ਦਿਨ ਵਿੱਚ ਲਗਾ ਰਹੀਆਂ ਹਨ ਉਥੇ ਪ੍ਰਵਾਸੀ ਪੰਜਾਬੀ ਬੱਚੇ ਬਹੁਤ ਹੀ ਸੁਚੇਤ ਹਨ ।
ਸੱਤਰ ਦੇ ਦਹਾਕੇ ਵਿੱਚ ਨਕਸਲਾੜੀ ਲਹਿਰ ਵਿੱਚ ਭਗੋੜਾ ਹੋ ਸਮੇਂ ਦੀ ਸਰਕਾਰ ਦੇ ਨੱਕ ਵਿੱਚ ਦਮ ਕਰਨ ਵਾਲੇ ਅਤੇ ਤਕਰੀਬਨ 2 ਦਹਾਕਿਆਂ ਤੱਕ ਪਿੰਡ ਦੇ ਸਰਪੰਚ ਰਹੇ ਸਰੀਰਦਾਨੀ ਅਮਰਜੀਤ ਸਿੰਘ ਜੋਧਪੁਰੀ ਦੇ ਪੱਛਮ ਵਿੱਚ ਸੁਖ ਅਰਾਮ ਦੀ ਜਿੰਦਗੀ ਜਿਉਂ ਰਹੇ 11 ਸਾਲਾਂ ਪੋਤੇ ਵਿਸ਼ਵ ਅਜੀਤ ਸਿੰਘ ਨਿੱਕੂ ਨੇ ਪੰਜਾਬ ਰਹਿੰæਦੇ ਅਪਣੇ ਰਿਸਤੇਦਾਰਾਂ ਨੂੰ  ਫੋਨ ਕਰ-ਕਰ ਕੇ ਅਪੀਲ ਕੀਤੀ ਕਿ ਇਨਕਲਾਬ ਲਈ ਤੱਤਪਰ ਪਾਰਟੀ ḔḔਆਪḔḔ ਦੇ ਸੰਗਰੂਰ ਤੋਂ ਉਮੀਦਵਾਰ ਭਗਵੰਤ ਮਾਂਨ ਨੂੰ ਵੋਟ ਪਾਏ ਤਾਂਕਿ ਪੰਜਾਬ ਦੇ ਲੋਕਾਂ ਦੇ ਜੀਵਨ ਵਿੱਚ ਕੋਈ ਸੁਧਾਰ ਹੋ ਸਕੇ । ਇਥੇ ਹੀ ਬੱਸ ਨਹੀ ਉਸਨੇ ਅਪਣੇ ਛੋਟੀ ਭੈਣ ਗੁਰਫਤਿਹ ਦੇ ਜਨਮ ਦਿਨ ਮੌਕੇ ਹੋਣ ਵਾਲੇ ਖ਼ਰਚ ਨੂੰ ਵੀ ਭਗਵੰਤ ਮਾਂਨ ਦੇ ਚੋਣ ਖਰਚੇ ਲਈ ਦਾਨ ਕਰਵਾ ਦਿੱਤਾ । ਪਰਿਵਾਰ ਨੇ ਬੱਚੀ ਦਾ  ਜਨਮ ਦਿਨ ਮਨਾਉਣ ਦੀ ਬਜਾਏ ਭਗਵੰਤ ਮਾਂਨ ਨੂੰ ਚੋਣ ਫੰਡ ਭੇਜ ਦਿੱਤਾ ।