ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਦਿਨੀ ਬਾਦਲਾਂ ਦੇ ਚਹੇਤੇ ਚੈਨਲ ਪੀ। ਟੀ। ਸੀ। ਵੱਲੋਂ ਇੱਕ ਸਾਜਿਸ਼ ਅਧੀਨ ਕੀਤਾ ਸ਼ਟਿੰਗ ਅਪਰੇਸ਼ਨ ਇਸ ਤਰਾਂ ਦਿਖਇਆ ਜਾ ਰਿਹਾ ਹੈ ਕਿ ਜਿਵੇਂ ਪੱਤਰਕਾਰੀ ਦੇ ਖੇਤਰ ਵਿੱਚ ਬਹੁਤ ਵੱਡੀ ਮੱਲ ਮਾਰ ਲਈ ਗਈ ਹੋਵੇ । ਪੈਰਿਸ ਦੇ ਸਿੱਖ ਆਗੂ ਭਾਈ ਕਰਮਜੀਤ ਸਿੰਘ ਪੈਡਰੋ ਨੇ ਅੱਜ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿਰਫ ਇੱਕ ਹੀ ਪਰਿਵਾਰ ਜਾਂ ਅਕਾਲੀ-ਭਾਜਪਾ ਦੇ 24 ਘੰਟੇਂ ਗੁਣ ਗਾਉਣ ਵਾਲਾ ਇਹ ਚੈਨਲ ਮੀਡੀਆ ਦੇ ਨਾਂਮ ਤੇ ਕਲੰਕ ਹੈ ।
ਫਰਾਂਸ ਦੇ ਇੱਕ ਗੁਰਦਵਾਰਾ ਸਾਹਿਬ ਦੇ ਸਾਬਕਾ ਪ੍ਰਧਾਨ ਅਤੇ Aੁੱਘੇ ਖੇਡ ਪ੍ਰੇਮੀ ਭਾਈ ਪੈਡਰੋ ਨੇ ਪੀ. ਟੀ. ਸੀ. ਚੈਨਲ ਦੇ ਪ੍ਰਬੰਧਕਾਂ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਕੀ ਉਹ ਇਸ ਗੱਲ ਦਾ ਜਵਾਬ ਦੇਣਗੇ ਕਿ ਕਿਸ ਦੇ ਕਹਿਣ 'ਤੇ ਪੰਜਾਬ ਦੀਆਂ ਬਾਕੀ ਰਾਜਸੀ ਪਾਰਟੀਆਂ ਦੇ ਆਗੂਆਂ ਦਾ ਚਿਹਰਾ ਦਿਖਾਉਣ 'ਤੇ ਮੁਕੰਮਲ ਪਾਬੰਦੀ ਲਾਈ ਹੋਈ ਹੈ ? ਭਾਈ ਪੈਡਰੋ ਦਾ ਕਹਿਣਾ ਹੈ ਇੱਕ ਪਾਸੇ ਇਹ ਚੈਨਲ ਗੁਰਬਾਣੀ ਪ੍ਰਸਾਰਿਤ ਕਰਨ ਕਰਕੇ ਮਿਲ ਰਹੀ ਇਸ਼ਤਿਹਾਰਬਾਜ਼ੀ 'ਚੋ ਕਰੋੜਾਂ ਰੁਪਏ ਕਮਾ ਰਿਹਾ ਹੈ ਤੇ ਦੂਜੇ ਪਾਸੇ ਬਹੁਗਿਣਤੀ ਨੂੰ ਖੁਸ਼ ਕਰਨ ਹਿੱਤ ਅਤੇ ਪੰਜਾਬੀਆਂ ਨੁੰ ਵਹਿਮਾਂ-ਭਰਮਾਂ ਵਿੱਚ ਗਲਤਾਨ ਕਰਨ ਲਈ ਜੋਤਸ਼ ਅਤੇ ਹਨੂੰਮਾਂਨ ਚਾਲੀਸਾ ਦੇ ਸੋਨੇ ਦੇ ਬਿਸਕੁੱਟਾਂ ਦਾ ਪ੍ਰਚਾਰ ਵੀ ਜੋਰਾਂ ਤੇ ਕਰ ਰਿਹਾ ਹੈ ।
