ਅਮਨ ਕਾਹਲੋਂ ਨੇ ਜਰਮਨੀ ਵਿੱਚ ਜਿੱਤੀ ਸਟੇਟ ਕਰਾਟੇ ਚੈਂਪੀਅਨਸਿੱਪ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਜਰਮਨ ਰਹਿੰਦੇਂ ਕਾਹਲੋਂ ਪਰਿਵਾਰ ਦੇ ਤਿੰਨੇ ਬੱਚੇ ਕਿਸੇ ਜਾਣ-ਪਹਿਚਾਣ ਦੇ ਮੁਥਾਜ ਨਹੀ । ਦੋ ਭੈਣਾਂ ਅਨੀਤ, ਅਮਨ ਅਤੇ ਉਹਨਾਂ ਦਾ ਭਰਾ ਅਮ੍ਰਿਤ ਕਾਹਲੋਂ ਕਰਾਟਿਆਂ ਵਿੱਚ ਚੋਟੀ ਦੇ ਖਿਡਾਰੀ ਹਨ ਜਿਨ੍ਹਾਂ ਨੂੰ ਦੇਖਦਿਆਂ ਸੁਣਦਿਆਂ ਹੀ ਹਰ ਮਾਂ-ਬਾਪ ਸੋਚਦਾ ਹੈ ਕਿ ਕਾਸ਼ ਮੇਰੇ ਬੱਚੇ ਵੀ ਤਰਲੋਚਨ ਸਿੰਘ ਦੇ ਬੱਚਿਆਂ ਵਰਗੇ ਹੁੰਦੇਂ । ਛੋਟੀਆਂ ਉਮਰਾਂ ਵਿੱਚ ਹੀ ਢੇਰ ਤਗਮੇਂ ਜਿੱਤਣ ਵਾਲੇ ਇਹਨਾਂ ਬੱਚਿਆਂ ਵਿੱਚੋਂ ਛੋਟੀ ਅਮਨ ਕਾਹਲੋਂ ਨੇ ਕੱਲ ਜਰਮਨੀ ਦੇ ਹਾਟਿੰਗਨ ਸ਼ਹਿਰ ਵਿੱਚ ਹੋਈ "ਨੌਰਥ ਰਾਈਨ ਵੈਸਟਫਾਲੀਆ" ਸਟੇਟ ਚੈਂਪੀਅਨਸਿੱਪ ਜਿੱਤ ਕੇ ਦਮਦਾਰ ਹਾਜਰੀ ਲਗਵਾਈ ਹੈ ।
ਕੱਲ ਦੇ ਇਸ ਮੁਕਾਬਲੇ ਵਿੱਚ ਅਮਨ ਨੇ ਸਕਤੀਸਾਲੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲੀਆਂ ਦੋ ਫਾਈਟਾਂ 7-1 ਅਤੇ 6-0 ਨਾਲ ਜਿੱਤ ਕੇ ਦਬਦਬਾ ਬਣਾ ਲਿਆ ਤੇ ਸੈਮੀਂਫਾਈਨਲ ਖੇਡਣ ਲਈ ਤਿਆਰ ਬੈਠੀਆਂ ਕੁੜੀਆਂ ਅਮਨ ਨਾਲ ਮੁਕਾਬਲਾ ਕਰਨ 'ਤੋ ਹੱਥ ਖੜੇ ਕਰ ਗਈਆਂ । ਫਿਰ ਫਾਈਨਲ ਵਿੱਚ ਅਮਨ ਕਾਹਲੋਂ ਨੇ ਉਮਰ ਵਿੱਚ ਅਪਣੇ ਨਾਲੋਂ 5 ਸਾਲ ਵੱਡੀ ਤੁਰਕੀ ਮੂਲ ਦੀ ਲੜਕੀ ਨੂੰ 7-1 ਦੇ ਵੱਡੇ ਫਰਕ ਨਾਲ ਹਰਾ ਕੇ 6ਵੀਂ ਵਾਰ ਸਟੇਟ ਚੈਂਪੀਅਨ ਹੋਣ ਦਾ ਮਾਣ ਪ੍ਰਾਪਤ ਕੀਤਾ ।
ਪੈਰ ਤੇ ਸੱਟ ਲੱਗਣ ਕਾਰਨ ਕਈ ਅੰਤਤਰਾਸਟਰੀ ਮੈਚ ਖੇਡਣ 'ਤੋਂ ਖੁੰਝੀ ਅਨੀਤ ਕਾਹਲੋਂ ਨੇ ਜਦ ਭੈਣ ਦੀ ਇਸ ਜਿੱਤ ਦੀ ਖ਼ਬਰ ਸੁਣੀ ਤਾਂ ਖੁਸ਼ੀ ਦੇ ਹੰਂਝੂ ਆਪ ਮੁਹਾਰੇ ਵਹਿ ਤੁਰੇ । ਛੋਟੀ ਭੈਣ ਤੇ ਮਾਣ ਕਰਦਿਆਂ ਅਨੀਤ ਕਹਿ ਰਹੀ ਹੈ ਕਿ ਮੈਥੋ ਛੋਟੀ ਨੇ ਮੇਰੇ ਸੁਪਨਿਆਂ ਨੂੰ ਪੂਰਾ ਕਰਦਿਆਂ ਜਿੱਤਾਂ ਦੀ ਲੜੀ ਜਾਰੀ ਰੱਖੀ ਹੈ । ਬੱਚੀ ਅਮਨ ਕਾਹਲੋਂ ਦੀ ਇਸ ਪ੍ਰਾਪਤੀ ਤੇ ਕਾਹਲੋਂ ਪਰਿਵਾਰ ਨੂੰ ਵਧਾਈ ਦੇਣ ਵਾਲਿਆਂ ਦਾ ਤਾਤਾਂ ਲੱਗਾ ਹੋਇਆ ਹੈ ।