ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) 14 ਜੂਨ ਨੂੰ ਯੂਰਪੀਨ ਪਾਰਲੀਮੈਂਟ ਬਰੱਸਲਜ਼ ਅੱਗੇ ਹੋ ਰਹੇ ਰੋਸ ਮੁਜ਼ਾਹਰੇ ਨੂੰ ਸਫਲ ਬਣਾਉਣ ਲਈ ਬੈਲਜ਼ੀਅਮ ਸਮੇਤ ਪੂਰੇ ਯੂਰਪ ਭਰ ਵਿੱਚ ਵਸਦੇ ਸਿੱਖਾਂ ਨੂੰ ਸਾਮਲ ਹੋਣਾਂ ਚਾਹੀਦਾਂ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਯੂਰਪ ਦੀਆਂ ਪੰਥਕ ਜਥੇਬੰਦੀਆਂ ਬੱਬਰ ਖਾਲਸਾ ਅਤੇ ਦਲ ਖਾਲਸਾ ਨੇ ਸਮੂਹ ਸਿੱਖ ਜਗਤ ਨੂੰ ਅਪੀਲ ਕੀਤੀ ਹੈ ਕਿ ਜੂਨ 1984 ਦੇ ਸਿੱਖ ਕਤਲੇਆਂਮ ਦੇ 30 ਸਾਲ ਬੀਤ ਜਾਣ ਬਾਅਦ ਵੀ ਰਿਸਦੇ ਜਖ਼ਮਾਂ ਦੀ ਪੀੜ ਨੂੰ ਮਨੁੱਖੀ ਅਧਿਕਾਰਾਂ ਦੀ ਅਲੰਬਰਦਾਰ ਅਖਵਾਉਦੀ ਯੂਰਪੀਨ ਪਾਰਲੀਮੈਂਟ ਅੱਗੇ ਰੱਖਣ ਲਈ ਹਰੇਕ ਸਿੱਖ ਨੂੰ ਜਰੂਰ ਪਹੁੰਚਣਾਂ ਚਾਹੀਦਾਂ ਹੈ ।
ਮੁਜ਼ਾਹਰੇ ਦਾ ਮਕਸਦ ਦੁਨੀਆਂ ਭਰ ਦੇ ਲੋਕਾਂ ਨੂੰ ਇਹ ਜਾਣੂ ਕਰਵਉਣਾ ਹੈ ਕਿ ਜੂਨ 1984 ਵਿੱਚ ਸਿਫਤੀ ਦੇ ਘਰ ਸ੍ਰੀ ਹਰਿਮੰਦਰ ਸਾਹਿਬ ਅਤੇ 37 ਹੋਰ ਗੁਰਦਵਾਰਿਆਂ ਵਿੱਚ ਭਾਰਤੀ ਸੈਨਿਕਾਂ ਵੱਲੋਂ ਕਿਸ ਤਰਾਂ ਨਾਲ ਜੁਲਮ ਢਾਹੇ ਗਏ ।
ਪੰਥਕ ਆਗੂਆਂ ਭਾਈ ਸੁਰਿੰਦਰ ਸਿੰਘ ਸੇਖੋਂ ਜਰਮਨੀ, ਭਾਈ ਪ੍ਰਿਤਪਾਲ ਸਿੰਘ ਖਾਲਸਾ ਅਤੇ ਭਾਈ ਸੁਰਜੀਤ ਸਿੰਘ ਸੁੱਖਾ ਸਵਿਟਜ਼ਰਲੈਂਡ, ਭਾਈ ਹਰਵਿੰਦਰ ਸਿੰਘ ਭਤੇੜੀ, ਭਾਈ ਗੁਰਦਿਆਲ ਸਿੰਘ ਢਕਾਣਸੂ, ਭਾਈ ਜਸਵੀਰ ਸਿੰਘ ਬੱਬਰ ਅਤੇ ਭਾਈ ਜਗਮੋਹਣ ਸਿੰਘ ਮੰਡ ਹੋਰਾਂ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਤਿੰਨ ਦਹਾਕੇ ਪਹਿਲਾਂ ਜੂਨ 1984 ਵਿੱਚ ਭਾਰਤ ਸਰਕਾਰ ਵੱਲੋਂ ਕੀਤਾ ਗਿਆ ਅਣਮਨੁੱਖੀ ਕਤਲੇਆਮ ਜਿਸਨੂੰ ਸਿੱਖ ਕੌਂਮ 84 ਦੇ ਘੱਲੂਘਾਰੇ ਵੱਜੋਂ ਅਪਣੇ ਸੀਨਿਆਂ ਵਿੱਚ ਸਮੋਈ ਬੈਠੀ ਹੈ ਦੇ ਇਨਸਾਫ ਲਈ ਯੂਰਪ ਭਰ ਦੀਆਂ ਪੰਥਕ ਜਥੇਬੰਦੀਆਂ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਵੱਲੋਂ ਇਹ ਰੋਸ ਮੁਜ਼ਾਹਰਾ ਸਿੱਖਜ਼ ਫਾਰ ਫਰੀਡਮ ਯੂਰਪ ਦੇ ਬੈਨਰ ਹੇਠ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ ਜਿਸ ਲਈ ਹਰ ਇਨਸਾਫ ਪਸੰਦ ਸ਼ਹਿਰੀ ਨੂੰ ਸਾਮਲ ਹੋਣਾ ਚਾਹੀਦਾ ਹੈ ।
ਇਹ ਮੁਜ਼ਾਹਰਾ ਸਿਰਫ ਗਰਮਦਲੀਆਂ ਦਾ ਹੀ ਨਹੀ !
ਉਪਰੋਕਤ ਸਤਰਾਂ ਲਿਖਣ ਦਾ ਮਤਲਬ ਸਿਰਫ ਇਹ ਹੀ ਹੈ ਕਿ ਜਦ ਜੂਨ 1984 ਦੇ ਪਹਿਲੇ ਛੇ ਦਿਨਾਂ ਵਿੱਚ ਜੋ ਕਹਿਰ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ 37 ਗੁਰਦਵਾਰਿਆਂ ਸਮੇਤ ਪੂਰੇ ਪੰਜਾਬ ਵਿੱਚ ਵਾਪਰਿਆ ਤਾਂ ਭਾਰਤੀ ਫੌਜੀਆਂ ਨੇ ਤਸੱਦਦ ਕਰਨ ਜਾਂ ਗੋਲੀ ਮਾਰਨ ਲੱਗੇ ਇਹ ਜਾਨਣ ਦੀ ਕੋਸ਼ਿਸ਼ ਨਹੀ ਕੀਤੀ ਕਿ ਇਹ ਸਿੱਖ ਕਾਂਗਰਸੀ ਹੈ ਜਾਂ ਕੋਈ ਅਕਾਲੀ ਜਾਂ ਗਰਮਦਲੀਆ ? ਉਸ ਸਮੇਂ ਭਾਰਤੀ ਫੌਜਾਂ ਨੂੰ ਤਾਂ ਸਿੱਖ ਨਸ਼ਲਕੁਸੀ ਦੀਆਂ ਹਿਦਾਇਤਾਂ ਸਨ ਕਿ ਵੱਧ Ḕਤੋ ਵੱਧ ਸਿੱਖਾਂ ਨੂੰ ਮਾਰੋ ।
ਇਸ ਲਈ ਇਸ ਰੋਸ ਮੁਜ਼ਾਹਰੇ ਨੂੰ ਸਿਰਫ ਗਰਮਦਲੀਆਂ ਦਾ ਮੁਜਾਹਰਾ ਹੀ ਨਹੀ ਸਮਝਣਾਂ ਚਾਹੀਦਾ । ਜੂਨ 1984 ਵਿੱਚ ਸ਼ਹੀਦ ਹੋਏ ਸਮੂਹ ਜੁਝਾਰੂਆਂ ਅਤੇ ਗੁਰੂਘਰਾਂ ਵਿੱਚ ਪੰਚਮ ਪਾਤਸ਼ਾਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਈਆਂ ਸੰਗਤਾਂ ਜਿਨ੍ਹਾਂ ਵਿੱਚ ਬਹੁਤ ਸਾਰੇ ਬਜੁਰਗ ਅਤੇ ਦੁੱਧ ਚੁੰਘਦੇਂ ਬੱਚੇ ਵੀ ਸਨ ਦੇ ਸਰੀਰਾਂ ਉੱਪਰ ਭਾਰਤੀ ਸੈਨਿਕਾਂ ਦੇ ਬੂਟਾਂ ਦੀ ਮਾਰ ਮਹਿਸੂਸ ਕਰਨ ਵਾਲੇ ਹਰ ਗੁੱਰਸਿੱਖ ਦਾ ਫਰਜ ਬਣਦਾ ਹੈ ਕਿ ਇਸ ਲੋਕਤੰਤਰੀ ਤਰੀਕੇ ਨਾਲ ਪ੍ਰਗਟਾਏ ਜਾ ਰਹੇ ਰੋਸ ਵਿੱਚ ਜਰੂਰ ਸਾਮਲ ਹੋਵੇ ।
