ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸ੍ਰੋਮਣੀ ਅਕਾਲੀ ਦਲ ਬਾਦਲ ਦੇ ਵਪਾਰ ਵਿੰਗ ਦੇ ਪ੍ਰਧਾਨ ਚੌਧਰੀ ਮਦਨ ਲਾਲ ਬੱਗਾ ਦੇ ਅਕਸਾਈਜ ਐਂਡ ਟੈਕਟੇਸ਼ਨ ਦੇ ਚੇਅਰਮੈਂਨ ਬਣਨ 'ਤੇ ਉਹਨਾਂ ਦੇ ਨਜਦੀਕੀ ਸੋਨੂੰ ਮੱਕੜ ਨੇ ਅਪਣੀ ਇਕਾਈ ਵੱਲੋਂ ਵਧਾਈ ਦਿੱਤੀ ਹੈ ।
ਬੈਲਜ਼ੀਅਮ ਵਿੱਚ ਅਕਾਲੀ ਦਲ ਬਾਦਲ ਐਨ ਆਰ ਆਈ ਵਿੰਗ ਦੇ ਪ੍ਰਧਾਨ ਸੋਨੂੰ ਮੱਕੜ ਨੇ ਬੈਲਜ਼ੀਅਮ ਇਕਾਈ ਦੇ ਅਹੁਦੇਦਾਰਾਂ ਸੁਰਿੰਦਰਜੀਤ ਸਿੰਘ ਬਠਲਾ, ਜੀਤ ਰਾਮ, ਮਨਜਿੰਦਰ ਸਿੰਘ ਭੋਗਲ, ਅਮਰਜੀਤ ਸਿੰਘ ਹਠੂਰ ਅਤੇ ਸੁਰਿੰਦਰ ਸਿੰਘ ਬਿੱਲਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਕਿ ਚੌਧਰੀ ਮਦਨ ਲਾਲ ਬੱਗਾ ਦੇ ਰਾਜ ਮੰਤਰੀ ਬਣਨ ਨਾਲ ਲੁਧਿਆਣਾ ਦੇ ਵਿਕਾਸ ਵਿੱਚ ਹੋਰ ਤੇਜੀ ਆਵੇਗੀ । ਇਹਨਾਂ ਆਗੂਆਂ ਨੇ ਪੰਜਾਬ ਦੇ ਉੱਪ ਮੁੱਖ ਮੰਤਰੀ ਸ: ਸੁਖਵੀਰ ਸਿੰਘ ਬਾਦਲ ਦਾ ਵੀ ਸ੍ਰੀ ਬੱਗਾ ਨੂੰ ਪੰਜਾਬ ਅਕਸਾਈਜ ਐਂਡ ਟੈਕਟੇਸ਼ਨ ਦਾ ਚੇਅਰਮੈਂਨ ਥਾਪਣ ਲਈ ਧੰਨਵਾਦ ਕੀਤਾ ਹੈ । ਮੱਕੜ ਦਾ ਕਹਿਣਾ ਹੈ ਕਿ ਸੁਖਵੀਰ ਬਾਦਲ ਸਾਹਿਬ ਦੀ ਅੱਖ ਪਾਰਖੂ ਹੈ ਜੋ ਮਿਹਨਤੀ ਆਗੂਆਂ ਨੂੰ ਪਛਾਣਦੇ ਹੋਏ ਚੋਟੀ ਦੇ ਅਹੁਦਿਆਂ ਤੇ ਨਿਯੁਕਤ ਕਰ ਰਹੇ ਹਨ।