ਬੱਬਰ ਰੇਸ਼ਮ ਸਿੰਘ ਨੂੰ ਲਿਖਿਆ ਖਤ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਰੱਦ ਕਰਨ 'ਤੇ ਖੁਸੀ ਦਾ ਪ੍ਰਗਟਾਵਾ ਕਰਦਿਆਂ ਜਰਮਨ ਰਾਸਟਰਪਤੀ ਨੇ ਇੱਸ ਨੂੰ ਚੰਗੀ ਖ਼ਬਰ ਕਿਹਾ ਹੈ ।
ਬੱਬਰ ਖਾਲਸਾ ਜਰਮਨੀ ਦੇ ਮੁੱਖ ਸੇਵਾਦਾਰ ਜਥੇਦਾਰ ਰੇਸ਼ਮ ਸਿੰਘ ਨੂੰ ਲਿਖੇ ਇੱਕ ਪੱਤਰ ਵਿੱਚ ਰਾਸਟਰਪਤੀ ਜੋਆਸਿਮ ਗਾਉਕ ਨੇ ਕਿਹਾ ਕਿ ਬੇਸੱਕ ਪ੍ਰੋ ਭੁੱਲਰ ਦੀ ਸਿਹਤ ਸਬੰਧੀ ਉਹ ਚਿੰਤਤ ਹਨ ਪਰ ਫਾਂਸੀ ਦਾ ਡਰ ਖ਼ਤਮ ਹੋਣਾ ਇੱਕ ਵੱਡੀ ਪ੍ਰਾਪਤੀ ਹੈ । ਜਰਮਨ ਰਾਸਟਰਪਤੀ ਦਾ ਇਹ ਖਤ ਜਥੇਦਾਰ ਰੇਸ਼ਮ ਸਿੰਘ ਵੱਲੋਂ ਅਪ੍ਰੈਲ ਵਿੱਚ ਲਿਖੇ ਇੱਕ ਖਤ ਦਾ ਜੁਆਬ ਹੈ ਜਦੋਂ ਬੱਬਰ ਖਾਲਸਾ ਆਗੂ ਨੇ ਪ੍ਰੋ ਭੁੱਲਰ ਦੀ ਫਾਂਸੀ ਰੱਦ ਕਰਵਾਉਣ ਲਈ ਜਰਮਨ ਸਰਕਾਰ ਵੱਲੋਂ ਕੀਤੀਆਂ ਕੋਸ਼ਿਸ਼ਾਂ ਲਈ ਧੰਨਵਾਦ ਕਰਦਿਆਂ ਪ੍ਰੋ ਸਾਹਿਬ ਦੀ ਨਾਜੁਕ ਸਿਹਤ ਦੇ ਮੱਦੇਨਜ਼ਰ ਉਹਨਾਂ ਨੂੰ ਜਲਦੀ ਰਿਹਾਅ ਕਰਵਾਉਣ ਲਈ ਦਬਾਅ ਬਣਾਉਣ ਅਤੇ ਰਿਹਾਈ ਉਪਰੰਤ ਜਰਮਨ ਵਾਪਸ ਲਿਆ ਕੇ ਇਲਾਜ ਕਰਵਾਉਣ ਦੀ ਮੰਗ ਕੀਤੀ ਸੀ । ਅਫਰੀਕਾ, ਏਸ਼ੀਆ ਅਤੇ ਆਸਟਰੇਲੀਆਂ ਵਿੱਚਲੀਆਂ ਸਿਆਸੀ ਗਤੀਵਿਧੀਆਂ ਬਾਰੇ ਮੁੱਖ ਸਲਾਹਕਾਰ ਗੇਅੋਰਗ ਸਮਿੱਥ ਨੇ ਰਾਸਟਰਪਤੀ ਵੱਲੋਂ ਜਾਣਕਾਰੀ ਦਿੰਦਿਆਂ ਲਿਖਿਆ ਕਿ ਯੂਰਪੀਨ ਯੁਨੀਅਨ ਫਾਂਸੀ ਦੇ ਮੁਕੰਮਲ ਖਾਤਮੇ ਲਈ ਭਾਰਤ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਜਰਮਨ ਸਰਕਾਰ ਵੱਲੋਂ ਹਮੇਸਾ ਹੀ ਰਾਜਨੀਤਿਕ ਫਾਂਸੀਆਂ ਵਿਰੁੱਧ ਅਵਾਜ਼ ਉਠਾਉਣ ਵਾਲਿਆਂ ਦਾ ਸਾਥ ਦਿੱਤਾ ਜਾਂਦਾ ਰਹੇਗਾ ।
