ਯੂਰਪੀਨ ਸੰਸਦ ਅੱਗੇ ਮੁਜ਼ਾਹਰੇ ਲਈ ਪੁੱਜੀਆਂ ਸੰਗਤਾਂ ਦਾਂ ਧੰਨਵਾਦ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸ਼ਨਿੱਚਰਵਾਰ ਨੂੰ ਯੂਰਪ ਦੀ ਰਾਜਧਾਨੀ ਬਰੱਸਲਜ਼ ਵਿਖੇ ਯੂਰਪੀਨ ਸੰਸਦ ਸਾਹਮਣੇ ਕੀਤੇ ਰੋਸ ਮੁਜ਼ਾਹਰੇ ਲਈ ਦੂਰੋਂ-ਦੂਰੋਂ ਪੁੱਜੀਆਂ ਸੰਗਤਾਂ ਅਤੇ ਆਗੂਆਂ ਦਾ ਸਿੱਖਜ਼ ਫਾਰ ਫਰੀਡਮ ਯੂਰਪ ਦੇ ਆਗੂਆਂ ਨੇ ਧੰਨਵਾਦ ਕੀਤਾ ਹੈ । ਜਾਰੀ ਬਿਆਨ ਵਿੱਚ ਭਾਈ ਹਰਵਿੰਦਰ ਸਿੰਘ ਭਤੇੜੀ ਅਤੇ ਭਾਈ ਪ੍ਰਤਾਪ ਸਿੰਘ ਜਰਮਨੀ ਨੇ ਕਿਹਾ ਕਿਹਾ ਸੈਕੜੇ ਕਿਲੋਮੀਟਰਾਂ ਦਾ ਸਫਰ ਤਹਿ ਕਰ ਕੇ ਬਰੱਸਲਜ਼ ਪਹੁੰਚੀਆਂ ਸੰਗਤਾਂ ਅਤੇ ਆਗੂ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਤਿੰਨ ਦਹਾਕੇ ਬੀਤ ਜਾਣ ਦੇ ਬਾਵਜੂਦ ਵੀ ਸ਼ਹੀਦਾਂ ਨੂੰ ਸ਼ਰਧਾਜਲੀ ਦੇਣ ਅਤੇ ਉਹਨਾਂ ਵੱਲੋਂ ਦਰਸਾਏ ਮਾਰਗ ਨੂੰ ਅੱਗੇ ਤੋਰਨ ਲਈ ਮੁੜ ਵਚਨਵੱਧਤਾ ਪ੍ਰਗਟਾਉਦਿਆਂ ਸਮੂਲੀਅਤ ਕੀਤੀ । ਜਿਕਰਯੋਗ ਹੈ ਕਿ ਇਹ ਮੁਜ਼ਾਹਰਾ ਜੂਨ 1984 ਦੀ 30ਵੀਂ ਵਰੇਗੰਢ ਮੌਕੇ ਉਸ ਸਮੇਂ ਭਾਰਤ ਸਰਕਾਰ ਵੱਲੋਂ ਕੀਤੇ ਸਿੱਖ ਕਤਲੇਆਂਮ ਦੀ ਸੱਚਾਈ ਨੂੰ 28 ਦੇਸ਼ਾਂ ਦੀ ਸੰਸਦ ਅੱਗੇ ਪੇਸ਼ ਕਰਨ ਹਿੱਤ ਸਿੱਖਜ਼ ਫਾਰ ਫਰੀਡਮ ਯੂਰਪ ਦੇ ਬੈਨਰ ਹੇਠ ਕੀਤਾ ਗਿਆ ਸੀ ਜਿਸ ਵਿੱਚ ਯੂਰਪ ਸਮੇਤ ਦੁਨੀਆਂ ਭਰ ਦੇ ਸਿੱਖਾਂ ਨੇ ਸਮੂਲੀਅਤ ਕੀਤੀ । ਉਪਰੋਕਤ ਸਿੱਖ ਆਗੂਆਂ ਨੇ ਕਿਹਾ ਕਿ ਇਸ ਮੁਜ਼ਾਹਰੇ ਸਫਲ ਬਣਾਉਣ ਲਈ ਸਾਥ ਦੇਣ ਵਾਸਤੇ ਅਸੀਂ ਯੂਰਪ ਭਰ ਦੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸ਼ਹੀਦੇ ਦਾ ਸੁਪਨਾ ਸਾਕਾਰ ਕਰਨ ਲਈ ਉਹਨਾਂ ਵੱਲੋਂ ਦਰਸਾਏ ਮਾਰਗ ਤੇ ਤੁਰ ਰਹੀਆਂ ਸੰਘਰਸ਼ਸੀਲ ਧਿਰਾਂ ਨੂੰ ਭਰਪੂਰ ਸਮਰੱਥਨ ਦਿੱਤਾ । ਇਹਨਾਂ ਆਗੂਆਂ ਮੁਤਾਬਕ ਹੁਣ ਹਰ ਸਿੱਖ ਜਾਗ ਚੁੱਕਾ ਹੈ ਅਤੇ ਉਹ ਦਿਨ ਦੂਰ ਨਹੀ ਜਦ ਸਿੱਖ ਕੌਂਮ ਅਪਣੇ ਖੁਦ ਦੇ ਅਜ਼ਾਦ ਮੁਲਕ ਦਾ ਨਿੱਘ ਮਾਣ ਸਕੇਗੀ ।
