ਗਜ਼ਨੀ ਦੇ ਬਜਾਰਾਂ ਦੀਆਂ ਕਹਾਣੀਆਂ ਭੁੱਲ ਗਈ ਹੈ ਸਿਵ ਸੈਨਾਂ : ਬੱਬਰ ਖਾਲਸਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਦਿਨੀ ਸਿਵ ਸੈਨਾਂ ਕਾਰਕੁੰਨਾਂ ਵੱਲੋਂ ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਪੋਸਟਰਾਂ ਸਬੰਧੀ ਜੋ ਬੇਤੁਕੀ ਅਤੇ ਬੇਲੋੜੀ ਬਿਆਨਬਾਜੀ ਕੀਤੀ ਹੈ ਬਾਰੇ ਬੱਬਰ ਖਾਲਸਾ ਜਰਮਨੀ ਦੇ ਮੁੱਖ ਸੇਵਾਦਾਰ ਜਥੇਦਾਰ ਰੇਸ਼ਮ ਸਿੰਘ ਨੇ ਕਿਹਾ ਕਿ ਬਿਹਤਰ ਇਹੀ ਹੋਵੇਗਾ ਕਿ ਇਹ ਲੋਕ ਅਪਣੇ ਦਾਇਰੇ ਵਿੱਚ ਹੀ ਰਹਿਣ । ਬੱਬਰ ਖਾਲਸਾ ਆਗੂ ਨੇ ਜਾਰੀ ਬਿਆਨ ਵਿੱਚ ਕਿਹਾ ਇਹ ਅਹਿਸਾਨਫਰਮੋਸ਼ ਲੋਕ ਗਜ਼ਨੀ ਦੇ ਬਜਾਰਾਂ ਦੀਆਂ ਕਹਾਣੀਆਂ ਭੁੱਲ ਰਹੇ ਨੇ ਜਦੋਂ ਮੁੱਠੀ ਭਰ ਹੋਣ ਦੇ ਬਾਵਜੂਦ ਬਹਾਦਰ ਸਿੰਘਾਂ ਨੇ ਹਿਦੋਸਤਾਨ ਦੀ ਬਹੂ-ਬੇਟੀਆਂ ਨੂੰ ਮੁਗਲਾਂ ਦੇ ਚੁੰਗਲ 'ਚੋ ਬਚਾ ਕੇ ਘਰੋ-ਘਰੀਂ ਪਹੁੰਚਾਇਆ ਸੀ । ਜਥੇਦਾਰ ਰੇਸ਼ਮ ਸਿੰਘ ਨੇ ਪੰਜਾਬ ਸਰਕਾਰ ਨੂੰ ਵੀ ਤਾੜਨਾ ਕੀਤੀ ਕਿ ਇਹਨਾਂ ਸਰਾਰਤੀ ਅਨਸਰਾਂ ਨੂੰ ਕਾਬੂ ਕੀਤਾ ਜਾਵੇ ਨਹੀ ਤਾਂ ਪੰਜਾਬ ਵਿੱਚ ਵਿਗੜਨ ਵਾਲੇ ਹਾਲਾਤਾਂ ਲਈ ਬਾਦਲ ਸਰਕਾਰ ਜਿੰਮੇਬਾਰ ਹੋਵੇਗੀ । ਬੱਬਰ ਰੇਸ਼ਮ ਸਿੰਘ ਨੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਕਿਸੇ ਭੜਕਾਹਟ ਵਿੱਚ ਨਾਂ ਆਉਣ ਪਰ ਚੌਕਸ ਰਹਿੰਦੇਂ ਹੋਵੇ ਵੈਰੀ ਦੀ ਹਰ ਚਾਲ ਦਾ ਮੂੰਹ ਤੋੜ ਜਵਾਬ ਦੇਣ ਲਈ ਤਿਆਰ ਰਹਿਣ ।