ਅਖੰਡ ਕੀਰਤਨੀ ਜਥਾ ਜਰਮਨੀ ਵੱਲੋਂ ਜੂਨ 84 ਦੇ ਸਹੀਦਾਂ ਨਮਿੱਤ ਸਮਾਗਮ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) :-ਅਖੰਡ ਕੀਰਤਨੀ ਜਥਾ ਜਰਮਨੀ ਵੱਲੋਂ ਕਰਵਾਏ ਗਏ ਸਲਾਨਾਂ ਸ਼ਹੀਦੀ ਸਮਾਗਮ ਸਮੇਂ ਇਸ ਵਾਰ ਵੀ ਇੰਗਲੈਂਡ, ਫਰਾਂਸ, ਹੌਲੈਂਡ ਅਤੇ ਬੈਲਜ਼ੀਅਮ ਦੀਆਂ ਸੰਗਤਾਂ ਨੇ ਵੱਧ ਚੜ ਕੇ ਹਿੱਸਾ ਲਿਆ । ਜਥੇ ਵੱਲੋਂ ਕਰਵਾਏ ਗਏ ਅਮ੍ਰਿਤ ਸੰਚਾਰ ਸਮੇਂ ਇਸ ਵਾਰ 17 ਪ੍ਰਾਣੀ ਅਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਗੁਰੂ ਦੇ ਲੜ ਲੱਗੇ ।
5 ਜੁਲਾਈ ਦੀ ਰਾਤ ਨੂੰ ਰੈਣ ਸਬਾਈ ਕੀਰਤਨ ਹੋਏ ਜਿਸ ਵਿੱਚ ਯੂਰਪ ਭਰ ਦੇ ਅਖੰਡ ਕੀਰਤਨੀ ਜਥੇ ਦੇ ਸਿੰਘਾਂ 'ਤੋ ਇਲਾਵਾ ਡਿਊਸਬਰਗ, ਐਸਨ ਅਤੇ ਡੁਸਲਡੋਰਫ ਦੇ ਬੱਚਿਆਂ ਨੇ ਰਸਭਿੰਨਾਂ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ । ਜਿਕਰਯੋਗ ਹੈ ਕਿ ਇਹ ਬੱਚੇ ਪਿਛਲੇ ਕਈ ਸਾਲਾਂ 'ਤੋਂ ਗੁਰਬਾਣੀ ਅਤੇ ਕੀਰਤਨ ਦੀ ਵਿਦਿਆ ਹਾਸਲ ਕਰ ਰਹੇ ਹਨ ।
ਵਿਸ਼ੇਸ਼ 'ਤੌਰ 'ਤੇ ਪਹੁੰਚੇ ਭਾਈ ਜਸਵੀਰ ਸਿੰਘ ਚੰਡੀਗੜ੍ਹ ਵਾਲਿਆਂ ਅਤੇ ਇੰਗਲੈਂਡ 'ਤੋ ਆਏ ਬੀਬੀ ਕੁਲਦੀਪ ਕੌਰ ਸਾਊਥਹਾਲ ਹੋਰਾਂ ਨੇ ਵੀ ਕੀਰਤਨ ਕੀਤਾ ਜਿਨ੍ਹਾਂ ਨੂੰ ਸੰਗਤਾਂ ਰਾਤ ਦੋ ਵਜੇ ਤੱਕ ਸਰਵਣ ਕਰਦੀਆਂ ਰਹੀਆਂ ।
ਗੁਰਦਵਾਰਾ ਦਸ਼ਮੇਸ਼ ਸਿੰਘ ਸਭਾ ਦੇ ਸਾਬਕਾ ਪ੍ਰਧਾਨ ਜਥੇਦਾਰ ਸਤਨਾਮ ਸਿੰਘ ਡਰਬੀ 'ਤੋ ਜਥੇ ਸਮੇਤ, ਸ੍ਰ ਹਰਪਾਲ ਸਿੰਘ ਸੈਕਟਰੀ, ਸ੍ਰ ਰਾਜਿੰਦਰ ਸਿੰਘ ਬੱਬਰ, ਸ੍ਰ ਹਰਭਜਨ ਸਿੰਘ ਬੋਲਾ, ਸ੍ਰ ਰਾਜਿੰਦਰ ਸਿੰਘ, ਸ੍ਰ ਕੁਲਵਿੰਦਰ ਸਿੰਘ, ਸ੍ਰ ਜਗਦੀਪ ਸਿੰਘ ਵਿਰਕ, ਸ੍ਰ ਜੁਝਾਰ ਸਿੰਘ, ਭਾਈ ਸਰਦੂਲ ਸਿੰਘ ਸੇਖੋਂ, ਸੁਰਿੰਦਰ ਸਿੰਘ ਗੁਰੂ, ਸ੍ਰ ਜਸਵੰਤ ਸਿੰਘ ਡਿਊਸਬਰਗ, ਸ੍ਰ ਰਣਜੀਤ ਸਿੰਘ ਗਿੱਲਾਂਵਾਲਾ, ਸ੍ਰ ਗੁਰਮੀਤ ਸਿੰਘ ਬੋਟਰੋਫ, ਸ੍ਰ ਗੁਰਚਰਨ ਸਿੰਘ ਅਟਵਾਲ, ਸ੍ਰ ਸਤਨਾਮ ਸਿੰਘ ਡੁਸਲਡੋਰਫ, ਸੁਰਜੀਤ ਸਿੰਘ ਨੰਦਾ, ਭਾਈ ਜਤਿੰਦਰਬੀਰ ਸਿੰਘ, ਸ੍ਰ ਮੱਖਣ ਸਿੰਘ ਭੱਟੀ, ਸੁਮਿਤਰ ਸਿੰਘ ਭੱਟੀ, ਸ੍ਰ ਤਰਲੋਕ ਸਿੰਘ, ਅਮਰਜੀਤ ਸਿੰਘ ਪੁਲਹਾਇਮ, ਸ੍ਰ ਕਸ਼ਮੀਰ ਸਿੰਘ, ਸ੍ਰ ਕਾਬਲ ਸਿੰਘ, ਬੂਟਾ ਸਿੰਘ ਡਿਊਰਨ, ਅਮਰਜੀਤ ਸਿੰਘ ਸੋਹਲ, ਸ੍ਰ ਪ੍ਰਤਾਪ ਸਿੰਘ ਹੋਰਾਂ ਨੇ ਉਚੇਚੇ ਤੌਰ 'ਤੇ ਹਿੱਸਾ ਲਿਆ ।
ਸੰਗਤਾਂ ਨੂੰ ਏਅਰਪੋਰਟ 'ਤੋ ਲਿਆਉਣ ਅਤੇ ਛੱਡਣ ਦੀ ਸੇਵਾ ਹਮੇਸਾਂ ਦੀ ਤਰਾਂ ਸਰਦਾਰ ਕੱਟੜ ਜੀ (ਅਫਗਾਨੀ ਸਿੰਘ) ਵੱਲੋਂ ਕੀਤੀ ਗਈ ਅਤੇ ਨੌਜਵਾਨਾਂ ਨੇ ਲੰਗਰ ਦੀ ਸੇਵਾ ਬਹੁਤ ਹੀ ਉਤਸਾਹ ਅਤੇ ਸਰਧਾ ਨਾਲ ਕੀਤੀ ਜਿਨ੍ਹਾਂ ਦਾ ਜਥੇਦਾਰ ਰੇਸ਼ਮ ਸਿੰਘ ਬੱਬਰ ਹੋਰਾਂ ਨੇ ਧੰਨਵਾਦ ਕੀਤਾ । ਗੁਰਦਵਾਰਾ ਗੁਰੂ ਨਾਨਕ ਪ੍ਰਕਾਸ਼ ਕੋਲਨ ਦੇ ਪ੍ਰਧਾਨ ਭਾਈ ਸੁਖਵਿੰਦਰ ਸਿੰਘ ਅਤੇ ਅਤੇ ਭਾਈ ਮੱਖਣ ਸਿੰਘ ਗ੍ਰੰਥੀ ਹੋਰੀ ਵੀ ਸੰਗਤ ਲੈ ਕੇ ਸਾਮਲ ਹੋਏ । ਸਮਾਗਮ ਸਮੇਂ ਕੌਂਮੀ ਸੰਘਰਸ਼ ਲੜ ਰਹੇ ਜੋਧਿਆਂ ਦੀ ਰਿਹਾਈ ਅਤੇ ਚੜਦੀ ਕਲ੍ਹਾ ਲਈ ਭਾਈ ਜਗਤਾਰ ਸਿੰਘ ਹਵਾਰਾ ਦੀ ਤੰਦਰੁਸਤੀ ਲਈ ਅਰਦਾਸ ਕੀਤੀ ਗਈ । ਕੌਮੀ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਦੀ 27ਵੀਂ ਬਰਸੀ ਮੌਕੇ ਸਮੂਹ ਸੰਗਤ ਵੱਲੋਂ ਅਰਦਾਸ ਕੀਤੀ ਕੀਤੀ ਗਈ ਪ੍ਰਵਾਰ ਵੱਲੋਂ ਸੰਘਰਸ਼ ਵਿੱਚ ਪਾਏ ਯੋਗਦਾਨ ਨੂੰ ਯਾਦ ਕੀਤਾ ।
ਫਰਾਂਸ Ḕਤੋ ਭਾਈ ਸ਼ਮਿੰਦਰ ਸਿੰਘ, ਸ੍ਰ  ਗੁਰਦੇਵ ਸਿੰਘ ਅਤੇ  ਇੰਗਲੈਂਡ Ḕਤੋਂ ਜਥੇਦਾਰ ਰਘਵੀਰ ਸਿੰਘ, ਖਾਲਿਸਤਾਨ ਜਲਾਵਤਨ ਸਰਕਾਰ ਦੇ ਭਾਈ ਗੁਰਮੇਜ਼ ਸਿੰਘ ਨੂੰ ਜਥੇ ਵੱਲੋਂ ਸਨਮਾਨਤ ਕੀਤਾ ਗਿਆ । ਐਸਨ ਦੀ ਸੰਗਤ ਅਤੇ ਭਾਈ ਗੁਰਵਿੰਦਰ ਸਿੰਘ ਗੋਲਡੀ ਮਿਉਨਿਕ ਅਤੇ ਜਸਵੰਤ ਸਿੰਘ ਪੁਲਸੀਆ ਫਰੈਕਫਰਟ ਨੇ ਵੀ ਪਰਿਵਾਰ ਸਮੇਤ ਅਮ੍ਰਿਤ ਦੀ ਦਾਤ ਪ੍ਰਾਪਤ ਕੀਤੀ । ਇਸ ਸਮਾਗਮ ਦੀ ਕਵਰੇਜ਼ ਸਿੱਖ ਚੈਨਲ ਵੱਲੋਂ ਭਾਈ ਗੁਮੀਤ ਸਿੰਘ ਖਨਿਆਣ, ਰਾਣਾ ਸਟੂਡੀਉ ਜਰਮਨੀ ਦੇ ਬਹਾਦਰ ਸਿੰਘ ਰਾਣਾ ਅਤੇ ਭਾਈ ਇਕਵਾਲ ਸਿੰਘ ਹੋਰਾਂ ਵੱਲੋਂ ਕੀਤੀ ਗਈ । ਜਥੇਦਾਰ ਰੇਸ਼ਮ ਸਿੰਘ ਬੱਬਰ ਨੇ ਆਏ ਜਥਿਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਗੁਰਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੱਡਮੁੱਲਾ ਯੋਗਦਾਨ ਪਾਇਆ ਹੈ ।