ਹਰਿਆਣਵੀ ਸਿੱਖ ਆਗੂਆਂ ਨੂੰ ਪੰਥ 'ਚੋ ਛੇਕਣਾਂ ਰਾਜਨੀਤੀ 'ਤੋ ਪ੍ਰੇਰਤ: ਜ: ਰੇਸ਼ਮ ਸਿੰਘ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) :- ਵੱਖਰੀ ਹਰਿਆਣਾ ਗੁਰਵਾਰਾ ਪ੍ਰਬੰਧਕ ਕਮੇਟੀ ਬਣਵਾਉਣ ਵਿੱਚ ਸਰਗਰਮ ਰੋਲ ਅਦਾ ਕਰਨ ਵਾਲੇ ਹਰਿਆਣਵੀ ਸਿੱਖਾਂ ਨੂੰ ਪੰਥ 'ਚੋ ਛੇਕਣ ਬਾਬਤ ਜਾਰੀ ਹੁਕਮਨਾਵਾਂ ਰਾਜਨੀਤੀ 'ਤੋ ਪ੍ਰੇਰਤ ਹੈ ਇਸ ਨਾਲ ਸਿਵਾਏ ਕੌਂਮ ਵਿੱਚ ਵੰਡੀਆਂ ਪਾਉਣ 'ਤੋ ਕੁੱਝ ਵੀ ਪ੍ਰਾਪਤ ਨਹੀ ਹੋਣ ਵਾਲਾ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਬੱਬਰ ਖਾਲਸਾ ਜਰਮਨੀ ਦੇ ਮੁੱਖ ਸੇਵਾਦਾਰ ਜਥੇਦਾਰ ਰੇਸ਼ਮ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਵੀ ਕੁੱਝ ਅਜਿਹੇ ਹੁਕਮਨਾਮੇ ਜਾਰੀ ਕੀਤੇ ਗਏ ਸਨ ਜੋ ਸਿਰਫ ਰਾਜਨੀਤਕ ਹਾਕਮਾਂ ਨੂੰ ਖ਼ੁਸ ਕਰਨ ਲਈ ਕੌਂਮ ਵਿੱਚ ਦੁਫੇੜ ਪਾਉਣ ਵਾਲੇ ਸਨ ਜਿਨ੍ਹਾਂ ਨਾਲ ਸਾਡੀ ਕੌਂਮ ਨੂੰ ਖਤਮ ਕਰਨ ਦੇ ਸੁਪਨੇ ਦੇਖਣ ਵਾਲਿਆਂ ਲਈ ਰਸਤਾ ਅਸਾਨ ਹੋਇਆ ਹੈ ।
ਜਥੇਦਾਰ ਰੇਸ਼ਮ ਸਿੰਘ ਹੋਰਾਂ ਨੇ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਨੂੰ ਬੇਨਤੀ ਕੀਤੀ ਹੈ ਦਰਪੇਸ਼ ਮੁਸਕਲਾਂ ਵਿੱਚੋਂ ਲੰਘ ਰਹੀ ਕੌਂਮ ਨੂੰ ਰਸਤਾ ਦਿਖਾਉਣ ਲਈ ਅਕਾਲੀ ਫੂਲਾ ਸਿੰਘ ਵਾਂਗ ਜੁਅਰਤ ਦਿਖਾਉਣ ਦਾ ਮੌਕਾ ਹੈ ਪਰ ਕੌਂਮ ਦੀ ਬਦਕਿਸਮਤੀ ਹੈ ਕਿ ਧਰਮ ਦਾ ਸਿਆਸਤ ਉਪਰ ਕੁੰਡਾਂ ਹੋਣ ਦੀ ਬਜਾਏ ਸਿਆਸਤਦਾਨਾਂ ਦੀ ਮਰਜੀ ਦੇ ਫੈਸਲੇ ਲਏ ਜਾ ਰਹੇ ਹਨ ਅਤੇ ਸਿੰਘ ਸਾਹਿਬਾਨ ਨੂੰ ਇਹਨਾਂ 'ਤੋ ਗੁਰੇਜ ਕਰਨਾਂ ਚਾਹੀਦਾਂ ਹੈ । ਹਰਿਆਣਵੀ ਸਿੱਖ ਆਗੂਆਂ ਨੂੰ ਪੰਥ ਵਿੱਚੋਂ ਛੇਕਣ ਦੇ ਮਾਮਲੇ ਨੂੰ ਮੰਦਭਾਗਾ ਕਰਾਰ ਦਿੰਦੇਂ ਹੋਏ ਬੱਬਰ ਖਾਲਸਾ ਆਗੂ ਨੇ ਕਿਹਾ ਕਿ ਚਾਹੀਦਾਂ ਤਾਂ ਇਹ ਸੀ ਕਿ ਸਿਆਸਤ ਲਈ ਆਪਸੀ ਫੁੱਟ ਪੈਦਾ ਕਰਨ ਵਾਲੇ ਆਗੂਆਂ ਨੂੰ ਨੱਥ ਪਾਈ ਜਾਂਦੀ ਪਰ ਜਥੇਦਾਰ ਸਾਹਿਬਾਨ ਨੇ ਬਾਦਲ ਦਲ ਦੀ ਕੋਰ ਕਮੇਟੀ ਦੇ ਫੈਸਲੇ ਦੇ ਅਧਾਰ 'ਤੇ ਹੀ ਹੁਕਮਨਾਵਾਂ ਜਾਰੀ ਕਰਦਿਆਂ ਪੰਥ ਨੂੰ ਦੋ ਫਾੜ ਕਰਨ ਦੀ ਨੀਹ ਰੱਖ ਦਿੱਤੀ । ਜਥੇਦਾਰ ਰੇਸ਼ਮ ਸਿੰਘ ਬੱਬਰ ਹੋਰਾਂ ਦਾ ਕਹਿਣਾ ਹੈ ਕਿ ਕੌਂਮ ਦੇ ਹੋਰ ਵੀ ਬਹੁਤ ਸਾਰੇ ਗੰਭੀਰ ਮਸਲੇ ਜਿਨ੍ਹਾਂ ਬਾਰੇ ਬਾਦਲ ਸਾਹਿਬ ਨੇ ਕਦੇ ਐਨੀ ਦਿਲਚਸਪੀ ਨਹੀ ਦਿਖਾਈ ਜਿਨ੍ਹੀ ਗੋਲਕਾਂ ਖੁਸਣ ਲਈ ਸ਼ਹੀਦੀ ਪਾਉਣ ਦੇ ਬਿਆਨ ਦਾਗਦੇ ਹੋਏ ਮੋਦੀ ਕੋਲ ਜਾ ਪਹੁੰਚੇ ਹਨ । ਉਹਨਾਂ ਬਾਦਲ ਅਤੇ ਜਥੇਦਾਰ ਸਾਹਿਬਾਨ ਨੂੰ ਸਵਾਲ ਕੀਤਾ ਕਿ ਕੀ ਕੇਂਦਰ ਸਰਕਾਰ 'ਤੋ ਭੀਖ 'ਚ ਮੰਗੀ ਹੋਈ ਮੱਦਦ ਨਾਲ ਕੌਂਮ ਦੇ ਮਾਮਲਿਆਂ ਵਿੱਚ ਦਖਲ ਨਹੀ ਹੋਵੇਗਾ ।