ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) :-ਕੱਲ ਬਰਨਾਲਾ ਜਿਲ੍ਹੇ ਦੇ ਪਿੰਡ ਜੋਧਪੁਰ ਵਿੱਚ ਬਾਘਾਪੁਰਾਣਾ ਪੁਲਿਸ ਵੱਲੋਂ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਕੁਲਵੰਤ ਸਿੰਘ ਦੇ ਬੇਟੇ ਦੀ ਕੀਤੀ ਨਜਾਇਜ ਕੁੱਟਮਾਰ ਅਤੇ ਘਰ ਦੀਆਂ ਔਰਤਾਂ ਨਾਲ ਬਦਸਲੂਕੀ ਕਰਦਿਆਂ ਕੱਪੜੇ ਪਾੜਨ ਦੀ ਘਟਨਾਂ ਦੀ ਕਰੜੇ ਸ਼ਬਦਾ ਵਿੱਚ ਨਿਖੇਧੀ ਕੀਤੀ ਹੈ ।
ਅਖ਼ਬਾਰਾਂ ਵਿੱਚ ਛਪੀ, ਟੀ ਵੀ ਅਤੇ ਸੋਸ਼ਲ ਮੀਡੀਏ ਜ਼ਰੀਏ ਜੰਗਲ ਦੀ ਅੱਗ ਵਾਂਗ ਫੈਲੀ ਇਸ ਘਟਨਾਂ ਨੇ ਸਾਬਤ ਕਰ ਦਿੱਤਾ ਕਿ ਪੰਜਾਬ ਪੁਲਿਸ ਉਪਰ ਅਖੌਤੀ ਪੰਥਕ ਸਰਕਾਰ ਦਾ ਬਿਲਕੁੱਲ ਕਾਬੂ ਨਹੀ, ਪੰਜਾਬ ਪੁਲਿਸ ਜਿਥੇ ਚਾਹੇ ਜਿਸਨੂੰ ਚਾਹੇ ਘਰੇ ਵੜ ਕੇ ਬਿਨ੍ਹਾਂ ਕਸੂਰ Ḕਤੋਂ ਕੁਟਾਪਾ ਚਾੜ ਸਕਦੀ । ਦੁਨੀਆਂ ਭਰ ਵਿੱਚ ਵਸਦੇ ਪਿੰਡ ਜੋਧਪੁਰ ਦੇ ਵਸਨੀਕਾਂ ਨੇ ਇਸ ਦੀ ਕਰੜੀ ਨਿੰਦਾਂ ਕਰਦਿਆਂ ਦੋਸ਼ੀ ਪੁਲਸੀਆਂ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ ਹੈ ਤਾਂਕਿ ਇਹ ਭੇੜੀਏ ਅੱਗੇ 'ਤੋ ਕਿਸੇ ਔਰਤ ਨਾਲ ਦੁਰਵਿਹਾਰ ਕਰਨ 'ਤੋ ਪਹਿਲਾਂ ਸੌ ਵਾਰ ਸੋਚਣ । ਇਹਨਾਂ ਸਮੂਹ ਜੋਧਪੁਰੀਆਂ ਦਾ ਕਹਿਣਾ ਹੈ ਕਿ ਬੇਸੱਕ ਬੁੱਚੜ ਮਿੱਤ ਸਿਉਂ ਨੂੰ ਭਾਈ ਗੁਰਜੰਟ ਸਿੰਘ ਬੁੱਧਸਿੰਘ ਵਾਲਾ ਨੇ ਸਜ਼ਾ ਦੇ ਕੇ ਬਹੁਤ ਸਮਾਂ ਪਹਿਲਾਂ ਨਰਕਪੁਰੀ ਭੇਜ ਦਿੱਤਾ ਸੀ ਪਰ ਲਗਦਾ ਉਸਦੀ ਰੂਹ ਹੁਣ ਏ ਐਸ ਆਈ ਹਰਜੀਤ ਸਿੰਘ ਵਿੱਚ ਪ੍ਰਵੇਸ ਕਰ ਗਈ ਹੈ । ਇਸ ਮੰਦਭਾਗੀ ਘਟਨਾਂ ਦੀ ਨਿਖੇਧੀ ਕਰਨ ਵਾਲਿਆਂ ਵਿੱਚ ਲਸਮਣ ਸਿੰਘ ਅਮਰੀਕਾ, ਬਲਵੰਤ ਸਿੰਘ ਆਸਟਰੇਲੀਆ, ਰਾਜਿੰਦਰ ਸਿੰਘ ਰਾਏ ਮਨੀਲਾ, ਪ੍ਰਗਟ ਸਿੰਘ ਬੈਲਜ਼ੀਅਮ, ਸਤਨਾਮ ਸਿੰਘ ਖਟੜਾ ਸਾਈਪਰਿਸ, ਜੱਸੀ ਮਲੇਸੀਆ, ਮੰਦਰ ਜਰਮਨੀ, ਕੁਲਜੀਤ ਸਿੰਘ ਨਿਊਜੀਲੈਂਡ ਆਦਿ ਨੇ ਇੱਕ ਪੱਤਰ ਲਿਖ ਕੇ ਸੰਸਦ ਮੈਂਬਰ ਭਗਵੰਤ ਮਾਂਨ 'ਤੋ ਮੰਗ ਕੀਤੀ ਹੈ ਕਿ ਪੰਜਾਬ ਪੁਲਿਸ ਦੇ ਇਸ ਜਾਨਵਰਾਂ ਵਾਲੇ ਵਤੀਰੇ ਖਿਲਾਫ ਪਾਰਲੀਮੈਂਟ ਵਿੱਚ ਅਵਾਜ਼ ਉਠਾਉਣ ।
