ਸਿੰਘ ਸਾਹਿਬਾਨ ਨਿਰਪੱਖ ਰਹਿ ਕੇ ਕਰਨ ਕੌਂਮ ਦੀ ਅਗਵਾਹੀ: ਸਿੱਖ ਆਗੂ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸਿੱਖ ਕੌਂਮ ਦੀ ਅਜ਼ਾਦੀ ਲਈ ਸੰਘਰਸ਼ਸੀਲ ਜਰਮਨੀ ਦੀਆਂ ਪੰਥਕ ਜਥੇਬੰਦੀਆਂ ਨੇ ਇੱਕ ਹੰਗਾਂਮੀ ਇਕੱਤਰਤਾ ਕੱਲ ਕੋਲਨ ਵਿਖੇ ਕੀਤੀ ਜਿਸ ਵਿੱਚ ਕੌਂਮ ਦੇ ਭਖਦੇ ਮਸਲਿਆਂ ਬਾਰੇ ਵਿਚਾਰ ਚਰਚਾ ਕੀਤੀ ਗਈ । ਹਾਜਰ ਸਿੱਖ ਆਗੂਆਂ ਨੇ ਇੱਕ ਮਤੇ ਰਾਂਹੀ ਜਰਮਨ ਸਰਕਾਰ ਦਾ ਧੰਨਵਾਦ ਕੀਤਾ ਜਿਸ ਨੇ ਮਨੁੱਖੀ ਹੱਕਾਂ ਦੀ ਸਹੀ ਮਾਅਣਿਆ ਵਿੱਚ ਰਾਖੀ ਕਰਦਿਆਂ ਭਾਰਤੀ ਖੁਫੀਆ ਇਜੰਸੀਆਂ ਲਈ ਸਿੱਖ ਜਥੇਬੰਦੀਆਂ ਦੀ ਜਾਸੂਸੀ ਕਰਦੇ ਰਣਜੀਤ ਸਿੰਘ ਨੂੰ ਸਜ਼ਾ ਸੁਣਾ ਕੇ ਭਾਰਤ ਸਰਕਾਰ ਦੀਆਂ ਚਾਲਾਂ ਨੂੰ ਅੰਤਰਰਾਸਟਰੀ ਭਾਈਚਾਰੇ ਵਿੱਚ ਨੂੰ ਨੰਗਿਆਂ ਕੀਤਾ ਹੈ । ਇਹਨਾਂ ਆਗੂਆਂ ਨੇ ਭਾਰਤ ਸਰਕਾਰ ਲਈ ਕੰਮ ਕਰ ਰਹੇ ਅਜਿਹੇ ਕਰਿੰਦਿਆਂ ਨੂੰ ਤਾੜਨਾ ਵੀ ਕੀਤੀ ਹੈ ਕਿ ਉਹ ਵੈਰੀ ਦੇ ਕੁਹਾੜੇ ਦਾ ਦਸਤਾ ਬਣਨ Ḕਤੋ ਗੁਰੇਜ਼ ਕਰਨ ।
ਨਵੀਂ ਬਣੀ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਸਬੰਧੀ ਚੱਲ ਰਹੀ ਰਹੀ ਕਸਮਕਸ਼ ਬਾਰੇ ਇਹਨਾਂ ਆਗੂਆਂ ਦਾ ਕਹਿਣਾ ਹੈ ਕਿ ਬੇਸੱਕ ਦੋਨਾਂ ਧੜਿਆਂ ਵੱਲੋਂ ਕੀਤੇ ਜਾ ਰਹੇ ਸਕਤੀ ਪ੍ਰਦਰਸ਼ਨਾਂ Ḕਤੇ ਰੋਕ ਲਗਾਉਣ ਦਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਫੈਸਲਾ ਸਲਾਘਾਯੋਗ ਹੈ ਪਰ ਅਗਲੇ ਹੀ ਦਿਨ ਅਪਦੇ ਵੱਲੋਂ ਪੰਥ Ḕਚੋਂ ਛੇਕੇ ਆਗੂਆਂ ਦੇ ਹੱਥ ਬੰਨਣ ਵਾਲਾ ਫੈਸਲਾ ਇਸ ਮਾਮਲੇ ਨੂੰ ਹੋਰ ਗੁਝਲਦਾਰ ਬਣਾਉਦਾਂ ਹੈ । ਇਹਨਾਂ ਪੰਥਕ ਆਗੂਆਂ ਦਾ ਕਹਿਣਾਂ ਹੈ ਕਿ ਆਰ ਐਸ ਐਸ ਦਾ ਪੂਰੀ ਤਰਾਂ ਗੁਲਾਮ ਹੋ ਚੁਕਿਆ ਬਾਦਲ ਪਰਿਵਾਰ ਹੁਣ ਜਥੇਦਾਰ ਰਾਹੀਂ ਅਜਿਹੇ ਹਾਲਾਤ ਬਣਾਉਣ ਦੀ ਤਿਆਰੀ ਵਿੱਚ ਹੈ ਜਿਸ ਨਾਲ ਪੂਰੀ ਕੌਂਮ ਜਾਂ ਤਾਂ ਬਾਦਲ ਪਰਿਵਾਰ ਦੀ ਗੁਲਾਮ ਬਣੇ ਜਾਂ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਦੁਰਵਰਤੋਂ ਵਿਰੁੱਧ ਲਕੀਰ ਖਿੱਚੀ ਜਾਵੇ । ਅਜਿਹੇ ਹਾਲਾਤਾਂ ਦਾ ਫਾਇਦਾ ਸਿਰਫ Ḕਤੇ ਸਿਰਫ ਆਰ ਐਸ ਐਸ ਤੇ ਭਾਜਪਾ ਨੂੰ ਹੀ ਹੋਵੇਗਾ । ਭਾਜਪਾ ਅਕਾਲੀਆਂ ਰਾਹੀ ਅਪਣਾਂ ਇਜੰਡਾਂ ਲਾਗੂ ਕਰਨ ਹਿੱਤ ਬਾਖੂਬੀ ਵਧ ਰਹੀ ਹੈ । ਬਾਦਲ ਦਲ ਵੱਲੋਂ ਹਰਿਆਣਾ ਕਮੇਟੀ ਬਾਰੇ ਪਾਏ ਜਾ ਰਹੇ ਇਹ ਰੌਲੇ ਨਾਲ ਜਿਥੇ ਸਿੱਖਾਂ ਨੂੰ ਸ੍ਰੀ ਅਕਾਲ ਤਖਤ Ḕਤੋਂ ਬਾਗੀ ਹੁਦੇਂ ਦਰਸਾਇਆ ਜਾਵੇਗਾ ਉੱਥੇ ਸਿੱਖਾਂ ਨੂੰ ਭਾਰਤ ਦੇ ਸਵਿਧਾਨਿਕ Ḕਤੌਰ Ḕਤੇ ਬਣ ਚੁੱਕੇ ਕਾਨੂੰਨ Ḕਤੋ ਮੁਨਕਰ ਹੁੰਦੇ ਹੋਣ ਦੀ ਦੁਹਾਈ ਵੀ ਸਰਕਾਰੀ ਚੈਨਲਾਂ Ḕਤੇ ਜੋਰ-ਸੋਰ ਨਾਲ ਦਿਖਾਈ ਜਾਵੇਗੀ ਜਿਸ ਨਾਲ ਆਂਮ ਲੋਕਾਂ ਵਿੱਚ ਇਹ ਪ੍ਰਭਾਵ ਪਾਉਣ ਦੀ ਕੋਸਿਸ਼ ਹੋਵੇਗੀ ਕਿ ਸਿੱਖ ਕਿਸੇ ਕਾਇਦੇ ਕਾਨੂੰਨ ਨੂੰ ਨਹੀ ਮੰਨਦੇ । ਇਸ ਲਈ ਸਿੰਘ ਸਾਹਿਬਾਨ ਨੂੰ ਚਾਹੀਦਾਂ ਹੈ ਕਿ ਉਹ ਅਪਣੀ ਜਿਮੇਬਾਰੀ ਨਿਰਪੱਖ ਹੋ ਕੇ ਨਿਭਾਉਣ ।
ਹਾਜਰ ਆਗੂਆਂ ਵਿੱਚ ਬੱਬਰ ਖਾਲਸਾ ਜਰਮਨੀ ਵੱਲੋਂ ਜਥੇਦਾਰ ਰੇਸ਼ਮ ਸਿੰਘ, ਜਥੇਦਾਰ ਸਤਨਾਮ ਸਿੰਘ ਬੱਬਰ, ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ, ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਭਾਈ ਸੋਹਣ ਸਿੰਘ ਕੰਗ, ਸਿੱਖ ਫੈਡਰੇਸ਼ਨ ਯੂ ਕੇ ਦੇ ਭਾਈ ਸੁਖਵਿੰਦਰ ਸਿੰਘ, ਬੱਬਰ ਰਾਜਿੰਦਰ ਸਿੰਘ, ਭਾਈ ਪ੍ਰਤਾਪ ਸਿੰਘ ਅਤੇ ਭਾਈ ਜਤਿੰਦਰਬੀਰ ਸਿੰਘ ਪਧਿਆਣਾ ਨੇ ਸਮੂਲੀਅਤ ਕੀਤੀ ।
ਸਹਾਰਨਪੁਰ ਵਿਖੇ ਸਿੱਖਾਂ ਅਤੇ ਮੁਸਲਮਾਨਾਂ ਦਰਮਿਆਨ ਵਾਪਰੇ ਝਗੜੇ ਦੀ ਪੂਰੀ ਤਰਾਂ ਨਿੰਦਾਂ ਕਰਦਿਆਂ ਇਹਨਾਂ ਆਗੂਆਂ ਦਾ ਕਹਿਣਾਂ ਹੈ ਕਿ ਜਿਨ੍ਹਾਂ ਚਿਰ ਅਸੀਂ ਪੂਰੀ ਅਜ਼ਾਦ ਨਹੀ ਹੋ ਜਾਂਦੇ ਉਨਾਂ ਚਿਰ ਹਾਕਮ ਧਿਰ ਘੱਟ ਗਿਣਤੀਆਂ ਵਿੱਚ ਆਪਸੀ ਫਿਰਕੂ ਪੁਆੜੇ ਪਾਉਣ ਵਿੱਚ ਕਾਮਯਾਬ ਹੁੰਦੀ ਰਹੇਗੀ । ਇਹ ਲਈ ਅਜਿਹੇ ਮਸਲਿਆਂ ਦਾ ਸਦੀਵੀ ਹੱਲ ਸਿਰਫ Ḕਤੇ ਸਿਰਫ ਅਜ਼ਾਦੀ ਹੀ ਹੈ ਜਿਸ ਲਈ ਸਾਨੂੰ ਸੁਹਿਰਦਤਾ ਨਾਲ ਸਿਰ ਜੋੜ ਕੇ ਅੱਗੇ ਵਧਣਾ ਚਾਹੀਦਾਂ ਹੈ ।