ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਕੌਂਮੀ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੇ 19ਵੇਂ ਸ਼ਹੀਦੀ ਦਿਹਾੜੇ ਨੂੰ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਬਹੁਤ ਹੀ ਸ਼ਰਧਾ ਨਾਲ ਮਨਾਂ ਰਹੀਆਂ ਹਨ । ਪ੍ਰਮੁੱਖ ਸਮਾਗਮ ਸ੍ਰੀ ਅਕਾਲ ਤਖਤ ਸਾਹਿਬ 'ਤੇ ਕਰਵਾਇਆ ਜਾ ਰਿਹਾ ਹੈ ਅਤੇ ਗੁਰਦਵਾਰਾ ਦਸ਼ਮੇਸ ਕਲਚਰ ਸੁਸਾਇਟੀ ਕੈਲਗਿਰੀ ਕੈਨੇਡਾ 'ਤੋਂ ਇਲਾਵਾ ਯੂਰਪ ਵਿਚ ਗੁਰਦਵਾਰਾ ਸ੍ਰੀ ਦਸਮੇਸ਼ ਸਿੰਘ ਸਭਾ ਕੋਲਨ ਵਿਖੇ ਵੀ ਵੱਡੀ ਪੱਧਰ 'ਤੇ ਸਮਾਗਮ ਕਰਵਾਏ ਜਾ ਰਹੇ ਹਨ । ਚੋਟੀ ਦੇ ਸਿੱਖ ਜੁਝਾਰੂਆਂ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਪ੍ਰਮਜੀਤ ਸਿੰਘ ਭਿਊਰਾ ਵੱਲੋਂ ਬਿਆਨ ਜਾਰੀ ਕਰਦਿਆਂ ਜਥੇਦਾਰ ਰੇਸ਼ਮ ਸਿੰਘ ਬੱਬਰ ਨੇ ਸਮੂਹ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਮਹਾਨ ਸੂਰਬੀਰ ਯੋਧੇ ਦੀ ਕੁਰਬਾਨੀ ਨੂੰ ਸਿਜਦਾ ਕਰਨ ਹਿੱਤ ਹਰ ਜਗ੍ਹਾ ਮਨਾਏ ਜਾ ਰਹੇ ਸਮਾਗਮਾਂ ਸਮੇਂ ਅਪਣੇ ਨੇੜੇ ਦੇ ਗੁਰਦਵਾਰਿਆਂ ਵਿੱਚ ਜਰੂਰ ਹਾਜਰੀ ਭਰਨ ।
ਬੱਬਰ ਖਾਲਸਾ ਜਰਮਨੀ ਦੇ ਮੁੱਖ ਸੇਵਾਦਾਰ ਜਥੇਦਾਰ ਰੇਸ਼ਮ ਸਿੰਘ ਬੱਬਰ ਨੇ ਜਾਰੀ ਬਿਆਨ ਵਿੱਚ ਆਖਿਆ ਕਿ ਸ਼ਹੀਦ ਦਿਲਾਵਰ ਸਿੰਘ ਦੀ ਲਾਸਾਨੀ ਸ਼ਹਾਦਤ ਦੀ ਬਦੌਲਤ ਹੀ ਪੰਜਾਬ ਵਿੱਚ ਉਸ ਸਮੇਂ ਸਰਕਾਰੀ ਅੱਤਵਾਦ ਵੱਲੋਂ ਸਿੱਖ ਨੌਜਵਾਨੀ ਨੂੰ ਖਤਮ ਕਰਨ ਦੇ ਮਨਸੂਬੇ ਲਈ ਕੀਤੇ ਜਾ ਰਹੇ ਅਣਮਨੁੱਖੀ ਜੁਲਮਾਂ, ਬਲਾਤਕਾਰਾਂ ਅਤੇ ਬਜੁਰਗ ਮਤਾਵਾਂ ਅਤੇ ਭੈਣਾਂ ਦੀ ਬੇਪੱਤੀ ਅਤੇ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਅੱਧਮਰੇ ਨੌਜਵਾਨਾਂ ਦੀ ਰਿਹਾਈ ਲਈ ਲਈਆਂ ਜਾ ਰਹੀਆਂ ਫਿਰੌਤੀਆਂ ਨੂੰ ਰੋਕ ਲੱਗੀ ਸੀ ਅਤੇ ਉਸੇ ਸ਼ਹੀਦ ਦਿਲਾਵਰ ਸਿੰਘ ਦੀ ਕੁਰਬਾਨੀ ਸਦਕਾ ਅੱਜ ਦੇ ਅਕਾਲੀ ਸੱਤਾ ਦਾ ਅਨੰਦ ਮਾਣ ਰਹੇ ਹਨ ਵਰਨਾਂ ਇਹ ਜਾਲਮ ਬੇਅੰਤੇ ਅੱਗੇ ਚੂੰ ਨਹੀ ਸੀ ਕਰਦੇ । ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੌਂਮੀ ਸ਼ਹੀਦ ਐਲਾਨ ਜਾਣ ਦੇ ਬਾਵਜੂਦ ਵੀ ਅੱਜ ਦੇ ਅਕਾਲੀ ਉਸਦਾ ਸ਼ਹੀਦੀ ਸਮਾਗਮ ਮਨਾਉਣਾਂ ਤਾਂ ਦੂਰ ਦੀ ਗੱਲ ਸੱਤਾ ਦੀ ਲਾਲਸਾ ਵੱਸ ਉਸਦਾ ਨਾਂਮ ਲੈਣ 'ਤੋ ਵੀ ਕੰਨੀ ਕਤਰਾਉਦੇਂ ਹਨ ।
