ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ )- ਪਿਛਲੇ ਦਿਨੀ ਸ਼ਹੀਦ ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਹਾੜਾ ਸ੍ਰੀ ਅਕਾਲ ਤਖਤ ਸਾਹਿਬ 'ਤੇ ਮਨਾਏ ਜਾਣ 'ਤੋ ਬੁਖਲਾਹਟ ਵਿੱਚ ਆਈ ਭਾਜਪਾ ਆਗੂ ਬੀਬੀ ਲਕਸਮੀ ਕਾਤਾਂ ਚਾਵਲਾ ਦੇ ਵਿਵਾਦਤ ਬਿਆਨ ਦਾ ਜਰਮਨੀ ਦੀਆਂ ਸਿੱਖ ਜਥੇਬੰਦੀਆਂ ਨੇ ਗੰਭੀਰ ਨੋਟਿਸ ਲੈਂਦਿਆਂ ਇਸਨੂੰ ਸਿੱਖ ਕੌਂਮ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਕਰਾਰ ਦਿੱਤਾ ਹੈ ।
ਬੱਬਰ ਖਾਲਸਾ ਆਗੂ ਜਥੇਦਾਰ ਰੇਸ਼ਮ ਸਿੰਘ, ਸਿੱਖ ਫੈਡਰੇਸ਼ਨ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ, ਦਲ ਖਾਲਸਾ ਆਗੂ ਭਾਈ ਸੁਰਿੰਦਰ ਸਿੰਘ ਸੇਖੋਂ, ਫੈਡਰੇਸ਼ਨ ਆਗੂ ਭਾਈ ਲਖਵਿੰਦਰ ਸਿੰਘ ਮੱਲੀ ਅਤੇ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਮੁੱਖੀ ਬਾਬਾ ਸੋਹਣ ਸਿੰਘ ਕੰਗ ਹੋਰਾਂ ਵੱਲੋਂ ਜਾਰੀ ਇੱਕ ਸਾਂਝੇ ਪ੍ਰੈਸ ਬਿਆਨ ਵਿੱਚ ਉਹਨਾਂ ਭਾਜਪਾ ਦੀ ਜਹਿਰੀਲੀ ਆਗੂ ਬੀਬੀ ਲਕਸ਼ਮੀ ਕਾਂਤਾ ਚਾਵਲਾ ਵੱਲੋਂ ਸਿੱਖ ਸ਼ਹੀਦਾਂ ਬਾਰੇ ਬੋਲੇ ਊਲ-ਜਲੂਲ ਬਾਰੇ ਕਿਹਾ ਕਿ ਲਗਦਾ ਹੈ ਕਿ ਪੜੀ-ਲਿਖੀ ਲੈਕਚਰਾਰ ਅਤੇ ਸਿਹਤ ਮੰਤਰੀ ਦੇ ਅਹੁਦੇ Ḕਤੇ ਬਿਰਾਜਮਾਂਨ ਇਹ ਬੀਬੀ ਨੇ ਜਾਂ ਤਾਂ ਇਤਿਹਾਸ ਪੜਿਆ ਹੀ ਨਹੀ ਜਾਂ ਜਾਣ ਬੁੱਝ ਕੇ ਅੱਖੋ ਪਰੋਖੇ ਕਰ ਰਹੀ ਹੈ । ਕਿਉਕਿ ਜੇ ਇਹ ਬੀਬੀ ਇਤਿਹਾਸ ਬਾਰੇ ਥੋੜਾ ਬਹੁਤ ਵੀ ਗਿਆਨ ਰਖਦੀ ਹੁੰਦੀ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਅਤੇ ਗਜ਼ਨੀ ਦੇ ਬਜਾਰਾਂ ਵਿੱਚੋਂ ਲਿਆਦੀਆਂ ਅਬਲਾਵਾਂ ਸਮੇਂ ਸਿੱਖ ਜੋਧਿਆਂ ਦੇ ਰੋਲ ਨੂੰ ਨਾ ਭੁਲਾਉਦੀ ਕਿਉਕਿ ਨਹੀ ਤਾਂ ਅੱਜ ਇਹ ਖੁਦ ਵੀ ਲਕਸਮੀ ਕਾਤਾਂ ਦੀ ਜਗ੍ਹਾ "ਲਕਸਮੀ ਨੂਰਾ" ਹੁੰਦੀ ।
ਜਲਾਵਤਨੀ ਕੱਟ ਰਹੇ ਇਹਨਾਂ ਸਿੱਖ ਆਗੂਆਂ ਨੇ ਇਸ ਜਹਿਰੀਲੀ ਬੀਬੀ ਦੀ ਜਾਣਕਾਰੀ ਲਈ ਦੱਸਿਆ ਕਿ ਸਾਡਾ ਇਤਿਹਾਸ ਮਰਜੀਵੜਿਆਂ ਦਾ ਇਤਿਹਾਸ ਹੈ ਨਾਂ ਕਿ ਔਰਤਾਂ ਦੇ ਕੱਪੜੇ ਚੁਰਾਣ ਵਾਲੇ ਤੁਹਾਡੇ ਭਗਵਾਨ ਕ੍ਰਿਸ਼ਨ ਦਾ । ਸਿੰਘ ਸੂਰਮਿਆਂ ਨੇ ਜੇ ਸਿੱਖ ਧਰਮ ਦੀ ਕਸ਼ਮ ਖਾ ਕੇ ਅਨਿਆਂ ਵਿਰੁਧ ਲੜਣ ਲਈ ਭਾਰਤੀ ਪੁਲਿਸ ਫੋਰਸ ਵਿੱਚ ਭਰਤੀ ਹੋਏ ਸਨ Ḕਤੇ ਲੋੜ ਪੈਣ ਉਸੇ ਧਰਮ ਦੀ ਰਾਖੀ ਲਈ ਉਹਨਾਂ ਭਾਈ ਦਿਲਾਵਰ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਬੇਅੰਤ ਸਿੰਘ ਹੋਰਾਂ ਨੇ ਬੇਸ਼ਕਮਤੀ ਜਾਨਾਂ ਦੀ ਅਹੂਤੀ ਦੇ ਕੇ ਅਪਣਾ ਫਰਜ਼ ਨਿਭਾਇਆ ਹੈ ਨਾਕਿ ਤੁਹਾਡੇ ਆਰ ਐਸ ਐਸ ਅਤੇ ਵਿਸਵ ਹਿੰਦੂ ਪ੍ਰੀਸਦ ਦੇ ਆਗੂਆਂ ਵਾਂਗ ਜੈਡ ਸਕਿਊਰਟੀ ਦੀ ਛਤਰ ਛਾਇਆ ਹੇਠ ਘੱਟ ਗਿਣਤੀਆਂ ਖਿਲਾਫ ਬਿਅਨਾਂ ਰਾਂਹੀ ਜ਼ਹਿਰ ਉਗਲਣ ਵਰਗੇ ਬੁਜਦਿਲ ਕਾਰਨਾਮੇ ।
ਇਹਨਾ ਆਗੂਆਂ ਨੇ ਇਸ ਜਹਿਰੀਲੀ ਬੀਬੀ ਨੂੰ ਅਗਾਹ ਕਰਦਿਆਂ ਕਿਹਾ ਕਿ ਸਿੱਖ ਕੌਂਮ ਫਾਂਸੀ ਦੇ ਰੱਸਿਆਂ ਨੂੰ ਹੱਸ-ਹੱਸ ਕੇ ਗਲਾਂ ਵਿੱਚ ਪਵਾਉਣ ਵਾਲੀ ਕੌਂਮ ਹੈ । ਸਿੱਖ ਕੌਂਮ ਦੇ ਅਜ਼ਾਦ ਘਰ ਲਈ ਸੰਘਰਸ਼ਸੀਲ ਇਹਨਾਂ ਆਗੂਆਂ ਨੇ ਬੀਬੀ ਨੂੰ ਚਣੋਤੀ ਭਰੀ ਨਸੀਹਤ ਦਿੰਦੇਂ ਹੋਏ ਕਿਹਾ ਹੈ ਕਿ ਜੇ ਅਸੀਂ ਤੁਹਾਨੂੰ ਅਜ਼ਾਦ ਕਰਵਾਉਣ ਲਈ 80 ਪ੍ਰਤੀਸਤ ਕੁਰਬਾਨੀਆਂ ਦੇ ਸਕਦੇ ਹਾਂ ਫਿਰ ਅਪਦੀ ਅਜ਼ਾਦੀ ਲਈ ਤਾਂ ਕੁੱਝ ਵੀ ਕਰ ਸਕਦੇ ਹਾਂ । ਮੋਹਨ ਭਾਗਵਤ ਦੇ ਕਹਿਣ ਜਾਂ ਕੁੱਝ ਮੁੱਠੀ ਭਰ ਬਾਦਲ ਦਲੀਆਂ ਦੇ ਤੁਹਾਡੇ ਗੁਲਾਮ ਬਣਨ ਨੂੰ ਇਹ ਨਾ ਸਮਝੋ ਕਿ ਅਸੀਂ ਹਾਰ ਗਏਂ ਹਾਂ, ਸਾਡੀ ਜੰਗ ਜਾਰੀ ਹੈ ਅਤੇ ਦੁਨੀਆਂ ਭਰ ਦੀਆਂ ਸਰਕਾਰਾਂ ਤੁਹਾਡੇ ਜੁਲਮਾਂ ਨੂੰ ਜਾਣ ਚੁੱਕੀਆਂ ਹਨ ਇਸ ਲਈ ਬਿਹਤਰ ਹੈ ਕਿ ਤੁਸੀ ਸਿੱਖਾਂ ਨੂੰ ਬਣਦਾ ਅਜ਼ਾਦ ਖਿੱਤਾ ਦੇ ਕੇ ਅਪਦਾ ਬੋਰੀਆ ਬਿਸਤਰਾ ਲਵੇਟ ਕੇ ਚਲਦੇ ਬਣੋਂ ।
