ਪੰਥਕ ਹਲਕਿਆਂ ਵਿੱਚ ਖੁਸ਼ੀ ਦੀ ਲਹਿਰ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸਰਕਾਰੀ ਥਾਪੜੇ ਨਾਲ ਦਿਨੋਂ-ਦਿਨ ਵਧ ਰਹੇ ਡੇਰਿਆਂ ਅਤੇ ਜਾਤਾਂਪਾਤਾਂ ਦੇ ਨਾਂ 'ਤੇ ਵਧ ਰਹੇ ਗੁਰੂਘਰਾਂ ਨਾਲ ਸਿੱਖ ਕੌਂਮ ਮੁਸਕਲਾਂ ਭਰੇ ਦੌਰ ਵਿੱਚੋਂ ਲੰਘ ਰਹੀ ਹੈ ਪਰ ਅਜਿਹੇ ਕੋਝੇ ਯਤਨਾਂ ਨੂੰ ਠੱਲ ਪਾਉਣ ਲਈ ਕੌਂਮ ਨੂੰ ਪੂਰੀ ਤਰਾਂ ਸਮਰਪਿਤ ਸਿੱਖ ਆਗੂ ਵੀ ਅਪਣੇ ਤੌਰ Ḕਤੇ ਕੁੱਝ ਉਸਾਰੂ ਕਰਨ ਲਈ ਯਤਨਸ਼ੀਲ ਰਹਿਦੇ ਹਨ ਜਿਸ ਦੀ ਮਿਸਾਲ ਇਸ ਖ਼ਬਰ 'ਤੋ ਮਿਲਦੀ ਹੈ ।
ਜਰਮਨੀ ਦੇ ਕੋਲਨ ਸ਼ਹਿਰ ਦੇ ਦੋ ਪ੍ਰਮੁੱਖ ਗੁਰਵਾਰਿਆਂ ਗੁਰਦਵਾਰਾ ਸ੍ਰੀ ਦਸ਼ਮੇਸ ਸਿੰਘ ਸਭਾ ਅਤੇ ਅਤੇ ਗੁਰਦਵਾਰਾ ਗੁਰੂ ਨਾਨਕ ਪ੍ਰਕਾਸ਼ ਸਾਹਿਬ ਦੇ ਸੂਝਵਾਂਨ ਪ੍ਰਬੰਧਕਾਂ ਨੇ ਪੰਥਕ ਆਗੂਆਂ ਅਤੇ ਸਥਾਨਕ ਸੰਗਤ ਦੀਆਂ ਕੋਸ਼ਿਸ਼ਾਂ ਸਦਕਾ ਦੋ ਗੁਰੂਘਰਾਂ Ḕਤੋ ਇੱਕ ਕਰਨ ਦਾ ਫੈਸਲਾ ਲਿਆ ਹੈ ਜਿਸ ਨਾਲ ਸਿੱਖ ਹਲਕਿਆਂ ਵਿੱਚ ਖੁਸ਼ੀ ਦੀ ਲਹਿਰ ਹੈ । ਦੋਹਾਂ ਗੁਰੂਘਰਾਂ ਦੇ ਪ੍ਰਬੰਧਕਾਂ ਵੱਲੋਂ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਹੈ ਕਿ ਅੱਗੇ Ḕਤੋਂ ਸਾਰੇ ਸਮਾਗਮ ਗੁਰਦਵਾਰਾ ਸ੍ਰੀ ਦਸ਼ਮੇਸ ਸਿੰਘ ਸਭਾ ਹੀ ਹੋਇਆ ਕਰਨਗੇ । ਇਸ ਮੌਕੇ ਚੌਪਈ ਸਹਿਬ ਦੇ ਪਾਠ ਕੀਤੇ ਗਏ ਅਤੇ ਅੱਗੇ Ḕਤੋਂ ਰਲ-ਮਿਲ ਚੱਲਣ ਦੀ ਅਰਦਾਸ ਕੀਤੀ ਗਈ । ਇਸ ਸਮੇਂ ਜਥੇਦਾਰ ਸਤਨਾਮ ਸਿੰਘ, ਭਾਈ ਗੁਰਮੀਤ ਸਿੰਘ ਖਨਿਆਣ, ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਸੁਖਵਿੰਦਰ ਸਿੰਘ, ਭਾਈ ਸਰਦੂਲ ਸਿੰਘ ਸੇਖੋਂ, ਭਾਈ ਜਤਿੰਦਰਬੀਰ ਸਿੰਘ ਪਧਿਆਣਾ, ਭਾਈ ਰਜਿੰਦਰ ਸਿੰਘ, ਭਾਈ ਮਹਿੰਦਰ ਸਿੰਘ ਫੌਜੀ, ਭਾਈ ਬਲਵੀਰ ਸਿੰਘ, ਅਵਤਾਰ ਸਿੰਘ ਕਵੀਸ਼ਰ, ਸੁਰਜੀਤ ਸਿੰਘ ਗਿੱਲ, ਹਰੀ ਸਿੰਘ, ਭਾਈ ਪ੍ਰਤਾਪ ਸਿੰਘ, ਕਾਬਲ ਸਿੰਘ, ਸੁਮਿੱਤਰ ਸਿੰਘ ਭੱਟੀ, ਸੁਰਜੀਤ ਸਿੰਘ ਨੰਦਾ, ਪ੍ਰੋ ਤਰਲੋਕ ਸਿੰਘ, ਭਾਈ ਇਕਬਾਲ ਸਿੰਘ, ਭਾਈ ਅਵਤਾਰ ਸਿੰਘ ਮੰਗਾ, ਅਮਰਜੀਤ ਸਿੰਘ ਸੋਹਲ, ਜਗਤਾਰ ਸਿੰਘ ਅਤੇ ਭਾਈ ਇੰਦਰਪਾਲ ਸਿੰਘ ਘੁੰਮਣ ਸਮੇਤ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ।
