ਬੱਬਰ ਖਾਲਸਾ ਵੱਲੋਂ ਭਾਈ ਅਨੋਖ ਸਿੰਘ ਅਤੇ ਭਾਈ ਦਿਲਾਵਰ ਸਿੰਘ ਦੀ ਸ਼ਹੀਦੀ ਨੂੰ ਕੋਟਿਨ-ਕੋਟ ਪ੍ਰਣਾਮ


ਬਾਦਲ ਪਿਉ-ਪੁੱਤ ਵੀ ਬੇਅੰਤੇ ਦੇ ਰਾਹ: ਜਥੇਦਾਰ ਵਧਾਵਾ ਸਿੰਘ ਬੱਬਰ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁੱਖ ਸੇਵਾਦਾਰ ਜਥੇਦਾਰ ਵਧਾਵਾ ਸਿੰਘ ਜੀ ਬੱਬਰ ਵੱਲੋਂ ਅੱਜ ਜਾਰੀ ਲਿਖਤੀ ਬਿਆਨ ਵਿੱਚ ਉਹਨਾਂ ਸ਼ਹੀਦ ਭਾਈ ਅਨੋਖ ਸਿੰਘ ਬੱਬਰ ਅਤੇ ਸ਼ਹੀਦ ਭਾਈ ਦਿਲਾਵਰ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਉਹਨਾਂ ਨੇ ਇਹਨਾਂ ਸੂਰਬੀਰ ਯੋਧਿਆਂ ਨੂੰ ਸ਼ਰਧਾਜ਼ਲੀ ਭੇਟ ਕੀਤੀ ਹੈ ।
ਜਥੇਦਾਰ ਹੋਰਾਂ ਨੇ ਜਾਰੀ ਬਿਆਨ ਵਿੱਚ ਆਖਿਆ ਕਿ ਇਹਨਾਂ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਮਨਾ ਰਹੀ ਕੌਂਮ ਚੜਦੀ ਕਲ੍ਹਾ ਦੀ ਪ੍ਰਤੀਕ ਹੈ ਕਿਉਕਿ ਸ਼ਹੀਦੀ ਦਿਹਾੜੇ ਮਨਾਉਣ ਦਾ ਮਕਸਦ ਉਹਨਾਂ ਮਰਜੀਵੜਿਆਂ ਵੱਲੋਂ ਅਰੰਭੇ ਸੰਘਰਸ਼ ਨੂੰ ਅੱਗੇ ਤੋਰਨਾ ਅਤੇ ਗੁਰੂ ਆਸ਼ੇ ਮੁਤਾਬਕ ਪੂਰਾ ਕਰਨ ਲਈ ਯਤਨਸ਼ੀਲ ਰਹਿਣਾ ਹੁੰਦਾਂ ਹੈ ।
ਬੱਬਰ ਖਾਲਸਾ ਪ੍ਰਮੁੱਖ ਨੇ ਅੱਗੇ ਕਿਹਾ ਕਿ ਇੱਕ ਬੇਅੰਤ ਸਿਹੁੰਂ ਨੂੰ ਤਾਂ ਭਾਈ ਦਿਲਾਵਰ ਸਿੰਘ ਨੇ ਅਪਣੇ ਪ੍ਰਾਣਾਂ ਦੀ ਅਹੂਤੀ ਦੇ ਕੇ ਸਦਾ ਦੀ ਨੀਂਦ ਸੁਲਾ ਦਿੱਤਾ ਸੀ ਪਰ ਅੱਜ ਬਾਦਲ ਪਿਉ-ਪੁੱਤ ਉਸਦੇ ਨਕਸੇæ ਕਦਮਾਂ ਤੇ ਤੁਰ ਪਏ ਹਨ । ਪੰਥਕ ਮਖੌਟਾ ਪਾ ਕੇ ਇਹਨਾਂ ਪਿਉ-ਪੁੱਤਾਂ ਨੇ ਸਿੱਖ ਕੌਂਮ ਦੇ ਸਰਬਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਤੇ ਸੁਨਿਹਰੀ ਇਤਿਹਾਸ ਨੂੰ ਦਾਗਦਾਰ ਕੀਤਾ ਹੈ । ਭਾਈ ਵਧਾਵਾ ਸਿੰਘ ਨੇ ਕੌਂਮ ਨੂੰ ਅਪੀਲ ਕੀਤੀ ਹੈ ਅੱਜ ਸਮੇਂ ਦੀ ਮੰਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਿੱਖ ਕੌਂਮ ਦੀਆਂ ਹੋਰ ਗੌਰਵਮਈ ਸੰਸਥਾਵਾਂ ਨੂੰ ਇਨ੍ਹਾਂ ਦਿੱਲੀ ਦੇ ਸੂਬੇਦਾਰਾਂ Ḕਤੋ ਅਜ਼ਾਦ ਕਰਵਾਇਆ ਜਾਵੇ ਅਤੇ ਕੌਂਮ ਦੇ ਦੋਸ਼ੀ ਬਾਦਲਾਂ ਨੂੰ ਸਿੱਖੀ ਰਿਵਾਇਤਾਂ ਮੁਤਾਬਕ ਸਜ਼ਾ ਦਿੱਤੀ ਜਾਵੇ । ਉਹਨਾਂ ਕਿਹਾ ਕਿ ਹਿੰਦੁਸਤਾਨ ਦੀ ਬ੍ਰਾਹਮਣਵਾਦੀ ਸਰਕਾਰ ਦਾ ਜ਼ੁਲਮ ਸਿੱਖ ਕੌਂਮ ਉੱਤੇ ਅਜੇ ਵੀ ਲਗਾਤਾਰ ਜਾਰੀ ਹੈ ਸੋ ਆਪਾਂ ਇਹਨਾਂ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਮਨਾਉਦੇਂ ਹੋਏ ਉਹਨਾਂ ਦੀ ਕੁਰਬਾਨੀ Ḕਤੋਂ ਸੇਧ ਲੈ ਕੇ ਖਾਲਸਾਈ ਪ੍ਰੰਪਰਾਵਾਂ ਮੁਤਾਬਕ ਗੁਲਾਮੀ ਦਾ ਜੂਲਾ ਗਲੋਂ ਲਾਹੁਣ ਲਈ ਤੇ ਖਾਲਿਸਤਾਨ ਦੀ ਪ੍ਰਾਪਤੀ ਲਈ ਤਨ-ਮਨ ਅਤੇ ਧਨ ਨਾਲ ਸੰਘਰਸ਼ ਵਿੱਚ ਸਾਮਲ ਹੋ ਕੇ ਅਜ਼ਾਦੀ ਤੱਕ ਸੰਘਰਸ਼ ਜਾਰੀ ਰੱਖੀਏ ।