ਈਪਰ, ਬੈਲਜ਼ੀਅਮ- ( ਪ੍ਰਗਟ ਸਿੰਘ ਜੋਧਪੁਰੀ ) ਉੱਘੇ ਪੰਜਾਬੀ ਲੋਕ ਗਾਇਕ ਅਤੇ ਫਿਲਮੀ ਅਦਾਕਾਰ ਹਰਭਜਨ ਮਾਂਨ ਵੱਲੋਂ ਨਵੰਬਰ 1984 ਦੀ 30ਵੀਂ ਵਰੇਗੰਢ ਮੌਕੇ ਆਇਆ ਇੱਕ ਗਾਣਾਂ ਅੱਜਕੱਲ ਸੋਸ਼ਲ ਸਾਇਟ ਫੇਸਬੁੱਕ 'ਤੇ ਚਰਚਾ ਵਿੱਚ ਹੈ।
"ਦਿੱਲੀ ਦੁਸ਼ਮਣ ਬਣ ਗਈ ਸਿੰਘ ਸਰਦਾਰਾਂ ਦੀ" ਗਾਣੇ ਵਿੱਚ ਹਰਭਜਨ ਮਾਂਨ ਵੱਲੋਂ ਉਸ ਸਮੇਂ ਦੇ ਲੂੰਂ-ਕੰਢੇ ਖੜੇ ਕਰ ਦੇਣ ਵਾਲੇ ਗਾਏ ਹਾਲਾਤਾਂ ਨੂੰ ਸੂਝਵਾਨ ਸਿੱਖ ਸਰੋਤਿਆਂ ਵੱਲੋਂ ਇਹਨੀ ਦਿਨੀ ਭਾਰੀ ਪਿਆਰ ਮਿਲ ਰਿਹਾ ਹੈ।
ਗਾਣੇ ਵਿੱਚ ਨਿਰਦਈਆਂ ਵੱਲੋਂ ਅੱਗ ਲਾ ਕੇ ਸਾੜੇ ਜਿਉਦੇਂ ਸਿੱਖਾਂ ਅਤੇ ਸਿੱਖ ਬਹੂ-ਬੇਟੀਆਂ ਦੀ ਵਹਿਸ਼ੀ ਦਰਿੰਦਿਆਂ ਵੱਲੋਂ ਲੁੱਟੀ ਪੱਤ ਦਾ ਵਰਨਣ ਕਰਦਾ ਇਹ ਗੀਤ ਲਾਸਾਂ ਦੇ ਢੇਰ 'ਤੇ ਪਈ ਅਪਣੇ ਭਰਾ ਦੀ ਅੱਧਸੜੀ ਲਾਸ਼ ਦੇਖ ਰਹੀ ਇੱਕ ਅਬਲਾ ਸਿੱਖ ਲੜਕੀ ਦੀ ਹਾਲਤ ਬਿਆਂਨਦਾ ਹੈ ਜੋ ਅਪਣੇ ਪਰਿਵਾਰ ਸਮੇਤ ਸਭ ਰਿਸਤੇਦਾਰ ਵੀ ਸਿੱਖ ਨਸਲਕੁਸ਼ੀ ਦੇ ਭੇਟ ਚੜਾ ਚੁੱਕੀ ਹੁੰਦੀ ਹੈ। ਗਾਣਾਂ ਸੁਣ ਖੂਨ ਦੇ ਅੱਥਰੂ ਵਹਾਉਦੇਂ ਕਈ ਸਰੋਤਿਆਂ ਨੇ ਪਿਛਲੇ ਸਮੇਂ ਵਿੱਚ ਬਾਦਲ ਪਰਿਵਾਰ ਦੇ ਢਹੇ ਚੜੇ ਇਸ ਗਾਇਕ ਦੀ ਗਲਤੀ ਭੁੱਲ ਉਸ ਵੱਲੋਂ ਦਿੱਲੀ ਸਮੇਤ ਪੂਰੇ ਮਹਾਨ ਭਾਰਤ ਵਿੱਚ ਸਿੱਖ ਨਸਲਕਸੀ ਦੀ ਭੇਟ ਚੜੇ ਮਾਸੂਮ ਬੱਚਿਆਂ 'ਤੋਂ ਬਜੁਰਗਾਂ ਤੱਕ ਨੂੰ ਦਿੱਤੀ ਇਸ ਸ਼ਰਧਾਜਲੀ ਦੀ ਭਾਰੀ ਸਲਾਘਾ ਕੀਤੀ ਹੈ।
