ਈਪਰ, ਬੈਲਜ਼ੀਅਮ- ( ਪ੍ਰਗਟ ਸਿੰਘ ਜੋਧਪੁਰੀ ) ਇਤਿਹਾਸਿਕ ਸ਼ਹਿਰ ਈਪਰ ਦੇ ਪ੍ਰਸਾਸ਼ਨਕ ਅਧਿਕਾਰੀ ਅਤੇ ਸਿੱਖਾਂ ਦੇ ਬਹੁਤ ਕਰੀਬੀ ਵਜੋਂ ਜਾਂਦੇ ਦੋਮੀਨਿਕ ਦਿਨਦੋਵਨ ਨੇ ਪਹਿਲੇ ਵਿਸ਼ਵ ਯੁੱਧ ਬਾਰੇ ਅਪਣੀ ਨਵੀਂ ਕਿਤਾਬ "ਮੀਨਨ ਗੇਟ ਐਂਡ ਲਾਸਟ ਪੋਸਟ" ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜ਼ੀਅਮ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਭੂਰਾ ਨੂੰ ਭੇਟ ਕੀਤੀ ।
ਭਾਈ ਜਗਦੀਸ਼ ਸਿੰਘ ਭੂਰਾ ਅਗਲੇ ਮਹੀਨੇ 11 ਨਵੰਬਰ ਨੂੰ ਵਿਸ਼ਵ ਯੁੱਧ ਦੀ ਸੁਰੂਆਤ ਦੇ ਮਨਾਏ ਜਾ ਰਹੇ ਸੌ ਸਾਲਾਂ ਸਮਾਗਮਾਂ ਬਾਰੇ ਵਿਚਾਰ ਵਟਾਂਦਰਾ ਕਰਨ ਉਹਨਾਂ ਨੂੰ ਮਿਲਣ ਆਏ ਸਨ। ਇਸ ਸਮੇਂ ਉਹਨਾਂ ਨਾਲ ਉਹਨਾਂ ਦਾ ਬੇਟਾ ਨਵਜੋਤ ਸਿੰਘ, ਇੰਗਲੈਂਡ ਦੇ ਸਿੱਖ ਆਗੂ ਹਰਬਿੰਦਰ ਸਿੰਘ ਰਾਣਾ ਅਤੇ ਪ੍ਰਮਜੀਤ ਸਿੰਘ ਹੋਰੀਂ ਹਾਜਰ ਸਨ ਜਿਨ੍ਹਾਂ 11 ਨਵੰਬਰ ਦੇ ਸਮਾਗਮ ਬਾਰੇ ਤਿਆਰੀ ਲਈ ਵਿਚਾਰ-ਵਟਾਂਦਰਾ ਕਰਦਿਆਂ ਸਿੱਖ ਭਾਈਚਾਰੇ ਦੀ ਜੋਰਦਾਰ ਸਮੂਲੀਅਤ ਬਾਰੇ ਗੱਲਬਾਤ ਕੀਤੀ। ਗੱਲਬਾਤ ਦੌਰਾਂਨ ਦੋਮੀਨਿਕ ਨੇ ਸਮਾਗਮ ਬਾਰੇ ਵਿਸਥਾਰ ਨਾਲ ਚਾਨਣਾ ਆਉਦਿਆਂ ਸੁਰੱਖਿਆ ਅਤੇ ਹੋਰ ਸਾਰੇ ਪੱਖਾਂ ਬਾਰੇ ਬਾਰੀਕੀ ਨਾਲ ਵਰਨਣ ਕੀਤਾ।
