ਭਾਰਤੀ ਇਜੰਸੀਆਂ ਵੱਲੋਂ ਸਿੱਖ ਨੌਜਵਾਨਾਂ ਨੂੰ ਬਣਾਇਆ ਜਾ ਰਿਹਾ ਹੈ ਨਿਸਾਨਾਂ: ਰੇਸ਼ਮ ਸਿੰਘ ਬੱਬਰ

ਈਪਰ, ਬੈਲਜ਼ੀਅਮ (ਪ੍ਰਗਟ ਸਿੰਘ ਜੋਧਪੁਰੀ ) ਭਾਰਤੀ ਖੁਫੀਆ ਇੰਜੰਸੀਆਂ ਵੱਲੋਂ ਹੁਣ ਪੜੇ ਲਿਖੇ ਜਾਗਰੂਕ ਸਿੱਖ ਨੌਜਵਾਨਾਂ ਨੂੰ ਤਸੱਦਦ ਦਾ ਸ਼ਿਕਾਰ ਬਣਾਇਆ ਜਾ ਰਿਹਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਜਥੇਦਾਰ ਰੇਸ਼ਮ ਸਿੰਘ ਬੱਬਰ ਨੇ ਕਿਹਾ ਕਿ ਭਾਈ ਰਮਨਦੀਪ ਸਿੰਘ ਜੋ ਭਾਰਤ ਦੀ ਹਾਈ ਰਿਸਕ ਜੇਲ੍ਹ ਵਿੱਚ ਬੰਦ ਜੁਝਾਰੂ ਭਾਈ ਦਰਸ਼ਨ ਸਿੰਘ ਦਾ ਭਾਣਜਾ ਹੈ ਨੂੰ ਭਾਰਤ ਸਰਕਾਰ ਨੇ ਇੰਟਰਪੋਲ ਰਾਂਹੀ ਸਿੰਘਾਪੁਰ ਹਵਾਈ ਅੱਡੇ 'ਤੋਂ ਗ੍ਰਿਫਤਾਰ ਕੀਤਾ ਹੈ ਅਤੇ ਭਾਰਤ ਲਿਜਾਣ ਦੀ ਤਿਆਰੀ ਹੈ। ਬੱਬਰ ਖਾਲਸਾ ਜਰਮਨੀ ਦੇ ਮੁੱਖੀ ਜਥੇਦਾਰ ਰੇਸ਼ਮ ਸਿੰਘ ਨੇ ਖਦਸਾ ਪ੍ਰਗਟ ਕੀਤਾ ਕਿ ਰਮਨਦੀਪ ਸਿੰਘ ਨੂੰ ਭਾਰਤ ਲਿਜਾ ਕੇ ਅਣਮਨੁੱਖੀ ਤਸੱਦਦ ਕੀਤਾ ਜਾਵੇਗਾ ਅਤੇ ਝੂੱਠੇ ਮੁਕਾਬਲੇ ਵਿੱਚ ਮਾਰਿਆ ਵੀ ਜਾ ਸਕਦਾ ਹੈ। ਬੱਬਰ ਖਾਲਸਾ ਆਗੂ ਨੇ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਨੌਜਵਾਨ ਨੂੰ ਸਰਕਾਰ ਦੇ ਖੂਨੀ ਪੰਜੇ 'ਤੋਂ ਬਚਾਉਣ ਲਈ ਬਣਦੀ ਜਿੰਮੇਬਾਰੀ ਨਿਭਾਉਣ। ਜਥੇਦਾਰ ਹੋਰਾਂ ਜਾਰੀ ਬਿਆਨ ਵਿੱਚ ਕਿਹਾ ਕਿ ਵਿਦੇਸੀ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਅਤੇ ਭਾਈ ਜਗਤਾਰ ਸਿੰਘ ਤਾਰਾ ਦੀ ਭਾਲ ਲਈ ਮਲੇਸੀਆਂ, ਸਿੰਘਾਪੁਰ ਅਤੇ ਥਾਈਲੈਂਡ ਵਿੱਚ ਕੀਤਾ ਗਿਆ ਹਾਈ ਅਲਰਟ ਵੀ ਦਹਿਸਤ ਪੈਦਾ ਕਰਨ ਲਈ ਸਰਕਾਰ ਦੀ ਚਾਲ ਹੈ ਪਰ ਸਿੱਖ ਸੰਗਤ ਅਪਣੇ ਕੌਂਮੀ ਜਰਨੈਲਾਂ ਲਈ ਹਰ ਘਰ ਦੇ ਦਰਵਾਜੇ ਖੁੱਲ੍ਹੇ ਰੱਖਦੀ ਹੋਈ ਉਹਨਾਂ ਦੀ ਆਮਦ 'ਤੇ ਜੀ ਆਇਆ ਕਹੇ।